ਪੰਨਾ:ਫ਼ਰਾਂਸ ਦੀਆਂ ਰਾਤਾਂ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕੁੱਝ ਆਪਣੇ ਵਲੋਂ



ਫਰਾਂਸ ਦੀਆਂ ਰਾਤਾਂ' ਵਿਚ ਫੋਜੀ ਜੀਵਣ ਚ ਨਿਘੇ ਤਜਰਬੇ,ਦੇਸ-ਦੋਸਾਂਤ੍ਰਾਂ ਦੀ ਸ਼ੈਰ, ਦੇਸ਼ਾਂ ਦੇ ਰਸਮੋ ਰਿਵਾਜ, ਬੋਲ ਚਾਲ ਤੇ ਵਖੋ ਵੱਖ ਕੌਮਾਂ ਚੋ ਆਂਪੋ ਵਿਖੇ ਸੰਬੰਧ ਦਰਜੇ ਹਨ। ਇਹ ਕਹਾਣੀਆਂ ਸੁਣੀਆਂ ਸੁਣਾਈਆਂ ਜਾਂ ਮਨ-ਘੜਤ ਨਹੀਂ, ਸਗੋਂ ਅਖੀ ਵੇਖੀਆਂ ਤੋਂ ਆਪ-ਬੀਤੀਆਂ ਹਕੀਕਤਾਂ ਹਨ। ਇਨਾਂ ਕਹਾਣੀਆਂ ਵਿਚ ਇਕ ਫ਼ੌਜੀ ਦੀ ਜ਼ਿੰਦਗੀ ਵਿੱਚ ਬਾਹਰਲੇ ਮੁਲਕਾਂ ਚ ਆਏ ਤਜਰਬੇ, ਆਜ਼ਾਦ ਲੋਕਾਂ ਦੀ ਦਲੇਰੀ, ਬਹਾਦਰੀ, ਉਨ੍ਹਾਂ ਦੇ ਮੁਕਾਬਲੇ ਵਿੱਚ ਗੁਲਾਮਾਂ ਦਾ ਜੀਵਣ, ਤਹਿਜ਼ੀਬ, ਆਮ ਵਿਹਾਰਕੇ ਵਰਤੋਂ ਤੇ ਹਮਵਤਨਾਂ ਦੇ ਨਾਲ ਸਲੂਕ ਆਦ ਗੱਲ ਸਪੱਸ਼ਟ ਦਿਤੀਆਂ ਗਈਆਂ ਹਨ।
ਇਸ ਕਿਤਾਬ ਵਿੱਚੋਂ ਕੁਝ ਲੇਖ ਮਾਸਕ ਪੰਜਾਬੀ 'ਕੰਵਲ' ਵਿਚ ਪਿਛਲੇ ਸਾਲ ੨੪੫੯ ਦੇ ਉਪਨਾਮ ਨਾਲ ਛਪਦੇ ਰਹੇ ਹਨ। ਪਰ ਜਦ ਇਨਾਂ ਸਤਰਾਂ ਦੇ ਲਿਖਾਰੀ ਦੇ ਨਾ ਨੂਕਰ ਦੇ ਬਾਵਜੂਦ ਐਡੀਟਰ ਕੰਵਲ ਨੇ ਪਾਠਕਾਂ ਨਾਲ ਅਸਲੀ ਲਿਖਾਰੀ ਦੀ ਵਾਕਫੀ ਕਰਾ ਦਿਤੀ, ਬਾਹਰੇ, ਦੇਸੋਂ ਪ੍ਰਦੇਸੋ, ਕਈ ਸ਼ਲਾਘਾ-ਪੱਤਰ ਆਏ। ਜਿਨ੍ਹਾਂ ਦੀ

-੫-