ਪੰਨਾ:ਫ਼ਰਾਂਸ ਦੀਆਂ ਰਾਤਾਂ.pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਾਲ ਗਉਆਂ, ਖ਼ਰਗੋਸ਼, ਸੂਰ, ਮੁਰਗੇ, ਸ਼ਹਿਦ ਦੀਆਂ ਮੱਖੀਆਂ ਤੇ ਕਬੂਤਰ ਆਦਿ ਵੀ ਪਾਲਦੇ ਹਨ । ਇਹ ਸਾਰੀਆਂ ਚੀਜ਼ਾਂ ਜਿਥੇ ਘਰ ਦੀ ਖੁਰਾਕ ਬਣਦੀਆਂ ਹਨ, ਉਥੇ ਨਾਲ ਦੇ ਨਾਲ ਉਹਨਾਂ ਦੀ ਵਿਕਰੀ ਦਾ ਕਾਰਨ ਵੀ ਹੁੰਦੀਆਂ ਹਨ ।

 ਹਰ ਜ਼ਿਮੀਂਦਾਰੇ ਘਰ ਵਿਚ ਇਕ ਵੱਡਾ ਖਾਣ ਪੀਣ ਅਤੇ ਬੈਠਣ ਉਠਣ ਦਾ ਕਮਰਾ, ਜਿਸ ਦੀਆਂ ਕੰਧਾਂ ਉੱਪਰ Wall-Paphi ਬੜਾ ਵਧੀਆ, ਤੇ ਖੁਸ਼-ਨੁਮਾ ਕਾਗ਼ਜ਼ ਮੜ੍ਹਿਆ ਹੁੰਦਾ ਹੈ । ਹਰ ਵੇਲੇ ਇਸ ਕਮਰੇ ਵਿਚ ਮੇਜ਼ ਅਤੇ ਕੁਰਸੀਆਂ , ਮੌਜੂਦ ਰਹਿੰਦੀਆਂ ਹਨ। ਕੰਧ ਦੇ ਨਾਲ ਵੱਡੀ ਸਾਰੀ ਕੌਂਚ, ਚੀਨੀ ਦੇ ਭਾਂਡਿਆਂ ਦੀ ਅਲਮਾਰੀ ਵਿਚ ਪਲੇਟਾਂ, ਪਿਰਚਾਂ, ਪਿਆਲੇ, ਚਿਮਚੇ, ਗਲਾਸ, ਹਰ ਚੀਜ਼ ਬੜੀ ਵਧੀਆ ਤੇ ਸਾਫ਼ ਸੁਬਰੀ ਮੌਜੂਦ ਰਹਿੰਦੀ ਹੈ । ਕੁਰਸੀਆਂ ਲੋੜ ਵੇਲੇ ਮੇਜ਼ ਦੇ ਨਾਲ ਤੇ ਮਗਰੋਂ ਦੁਰਾਡੇ ਕੰਧ ਦੇ ਕੋਲ ਵਿਖਾਵੇ ਵਾਂਗ, ਜ਼ਿਮੀਦਾਰ ਮੇਜ਼ ਉਪਰ ਕੋਈ ਚਾਦਰ ਨਹੀਂ ਵਿਛਾਉਂਦੇ । ਇਸੇ ਕਮਰੇ ਦੀ ਉਪਰਲੀ ਛੱਤ ਤੇ ਸੌਣ ਲਈ ਵਖੋ ਵੱਖਰੀਆਂ ਥਾਵਾਂ, ਹਰ ਕਮਰੇ ਵਿਚ ਇਕ ਜੋੜੇ (ਇਸਤ੍ਰੀ-ਪੁਰਸ਼) ਲਈ ਹੀ ਥਾਂ ਹੁੰਦੀ ਹੈ । ਕੋਈ ਘਰਾਂ ਵਿਚ ਦੋ ਮੰਜੇ, ਪਰ ਬਹੁਤੀ ਥਾਈ ਇਕੋ ਹੀ ਮੰਜਾ ਇਸਤੀ ਪਰਸ਼ ਲਈ, ਦੋ ਕਿੱਲੀਆਂ ਕਪੜੇ ਟੰਗਣ ਲਈ, ਪਿਸ਼ਾਬ ਵਾਲਾ ਬਰਤਨ, ਮੋਮਬੱਤੀ, ਮੇਜ਼, ਪੈਰਾਂ ਵਲ ਨੂੰ ਮਸੀਹ ਦੀ ਤਸਵੀਰ, ਗਰਮ ਕੱਪੜੇ ਦੀ ਜੁੱਤੀ ਆਦਿ ਚੀਜ਼ਾਂ ਹੀ ਮੌਜੂਦ ਹੋਣਗੀਆਂ | ਪੈਰਾਂ ਨੂੰ ਗਰਮ ਰਖਣ ਲਈ ਕਈਆਂ ਨੇ ਪਸ਼ਮ ਵਾਲੀਆਂ ਬੜੀਆਂ ਸੁੰਦਰ ਬਿੱਲੀਆਂ ਵੀ , ਪਾਲੀਆਂ ਹੋਈਆਂ ਹਨ | ਮਾਸੂਮ ਤੇ ਅੰਵਾਣੇ ਬੱਚਿਆਂ ਵਾਲੀ ਮਾਂ ਇਸੇ ਹੀ ਕਮਰੇ ਵਿਚ ਵਖਰੇ ਪੰਘੂੜੇ ਉਪਰ ਬੱਚੇ ਲਈ ਵੀ ਬਿਸਤਰਾ ਲਾ ਦਿੰਦੀ ਹੈ | ਘਰ ਦੇ ਮੁੰਡੇ ਕੁੜੀਆਂ ਇਹਨਾਂ ਹੀ ਕਮਰਿਆਂ ਵਿਚ ਵਖੋ ਵਖਰੇ ਹੀ ਸੌਂਦੇ ਹਨ । ਸੌਣ ਲਈ ਇਹ ਕਦੇ ਵੀ ਰਾਤ ਦੇ ਬਾਰਾਂ ਵੱਜੇ ਥਾਂ ਪਹਿਲਾਂ ਬਿਸਤਰੇ ਉਪਰ ਨਹੀਂ ਜਾਂਦੇ ਤੇ ਸੌਣ ਲਈ ਜਾਣ ਬੀ ਪਹਿਲਾਂ ਜਵਾਨ ਕੁੜੀਆਂ ਅਤੇ ਬਚੇ ਘਰ ਦੇ ਸਾਰਿਆਂ ਪਾਸੋਂ ਹੀ ਚੁਣੀ ਲੈਕੇ ਜਾਂਦੇ ਹਨ | ਫ਼ਰਾਂਸੀਸੀਆਂ ਵਾਂਗ ਇਹ ਹੱਕ ਇੰਡੀਅਨ ਇਹੀਆਂ ਨੂੰ ਵੀ ਮਿਲਦਾ ਸੀ, ਜਦੋਂ ਇਹ ' ਕਮਰੇ ਵਿਚ ਹੋਣ । ਵਰੇ ਅੱਠ ਨੌ ਥਾਂ ਪਹਿਲਾਂ ਨਹੀਂ ਜਾਗਦੇ। ਘਰ ਦੀ ਨੌਕਰਾਣੀ

-੫੨-