ਪੰਨਾ:ਫ਼ਰਾਂਸ ਦੀਆਂ ਰਾਤਾਂ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਡੀ ਬੁਢੀ ਮਾਤਾ ਸਾਰਿਆਂ ਥੀਂ ਪਹਿਲਾਂ ਅੰਗੀਠੀ ਉਪਰ ਕਾਫ਼ੀ ਤਿਆਰ ਕਰਦੀ ਤੇ ਹਰ ਇਕ ਦੇ ਸੌਣ ਵਾਲਾ ਬੂਹਾ ਖਟਖਟਾ ਕੇ ਗਰਮ ਗਰਮ ਕਾਫ਼ੀ ਅੰਦਰ ਹੀ ਲਾ ਦਿਤੀ ਜਾਂਦੀ-ਬਿਸਤਰੇ ਵਿਚ ਹੀ ।

ਜਦੋਂ ਕੋਈ ਲੀਕ ਕਪੜੇ ਪਾ ਬਾਹਰ ਵੱਡੇ ਕਮਰੇ ਵਿਚ ਪੁਜਦਾ ਤਾਂ ਸਵੇਰ ਦੀ ਸਲਾਮ ਨਾਲ 'ਰਾਤ ਚੰਗੀ ਬੀਤੀ' ਜ਼ਰੂਰ ਪੁਛਿਆ ਜਾਂਦਾ । ਸਵੇਰੇ ਕੰਮ ਕ ਜ ਉਪਰ ਜਾਣ ਥਾਂ ਪਹਿਲਾਂ ਹਰ ਕੋਈ ਦੰਦ, ਮੂੰਹ, ਨੱਕ, ਬੁਟ ਆਦਿਕ ਸਾਫ਼ ਕਰਦਾ, ਪਰ ਜੇ ਕਿਸੇ ਇਸ਼ਨਾਨ ਕਰਨਾ ਹੁੰਦਾ ਤਾਂ ਉਹ ਦਿਨ ਦਾ ਕੰਮ ਮੁਕਾ ਕੇ ਰਾਤ ਦੇ ਅੱਠ ਵਜੇ ਹੀ ਬੰਦ ਕਮਰੇ ਵਿਚ ਇਸ਼ਨਾਨ ਕਰਦਾ, ਨਹੀਂ ਤਾਂ ਵਧੀਆ ਸਾਬਣ ਬੁਰਦਾਰ ਤੌਲੀਏ ਉਪਰ ਘਸਾ ਕੇ ਥੋੜੀ ਜਹੀ ਝੁਗ ਮੂੰਹ, ਗਲਾ, ਗਰਦਨ ਉਪਰ ਮਲ ਲਈ ਜਾਂਦੀ ਅਤੇ ਸਾਬਣ ਦੀ ਤਰਾਵਤ ਸਬੰਧੀ ਨੂੰ ਕਾਇਮ ਰੱਖਣ ਲਈ ਮਾੜ ਜਹੇ ਗਲੇ ਕਪੜੇ ਨਾਲ ਸਰੀਰ ਦੇ ਹਿਸਿਆਂ ਨੂੰ ਸਾਫ਼ ਕਰ ਦਿੰਦੇ, ਜਿਸ ਦੇ ਕਾਰਨ, ਸੁਗੰਧੀ ਤੇ ਚਮਕ ਖਲੜੀ, ਉਪਰ ਮੌਜੂਦ ਰਹਿੰਦੀ । ਖੁਸ਼ਬੂਦਾਰ ਤੇਲ, ਵੈਸਲੀਨ, ਪਾਉਡਰ, , ਸੁਰਖੀ, ਦੰਦਾਂ, ਦੀ ਪੇਸਟ ਆਦਿਕ ਜ਼ਿਮੀਦਾਰਾਂ ਵਿਚ ਵਰਤਣ ਦਾ ਉਕਾ ਹੀ ਰਿਵਾਜ ਨਹੀਂ, ਸੋਹਣੀ ਥਾਂ ਸੋਹਣੀ ਅਤੇ ਨਖ਼ਰੇ ਬੀ ਨਖ਼ਰੇ ਵਾਲੀ ਅਮੀਰ ਕੁੜੀ ਵੀ

ਇਹ ਚੀਜ਼ਾਂ ਨਹੀਂ ਵਰਤਦੀ । ਹਾਂ, ਬਾਜ਼ਾਰੀ ਕੁੜੀਆਂ ਨਖਰੇ-ਵੱਖਰੇ ' ਅਤ ਇਸ਼ਕ-ਮੁਸ਼ਕ , ਵਧਾਉਣ ਤੇ ਜੋਬਨ ਜਵਾਨੀ ਵੇਚਣ ਲਈ ਜ਼ਰੂਰ ਇਹ ਚੀਜ਼ਾਂ ਵਰਤਦੀਆਂ ਹਨ । 9 ਸਾਰੇ ਹੀ ਫਰਾਂਸ ਵਿਚ ਬਾਰਾਂ ਵਜੇ ਥਾਂ ਦੋ ਵਜੇ ਤਕ ਖਾਣ ਪੀਣ ਦਾ ਵੇਲਾ ਹੁੰਦਾ ਹੈ | ਬਜ਼ਾਰਾਂ ਦੀਆਂ ਭੀੜਾਂ ਮਿੰਟਾਂ ਵਿਚ ਹੋਟਲਾਂ 1 ਅੰਦਰ ਜਾ ਢਕਦੀਆਂ ਬਨ । ਜ਼ਿਮੀਦਾਰੇ ਘਰਾਂ ਵਿਚ ਵੀ ਇਹ ਸਾਦਾ. • ਸਵੱਛ ਤੇ ਨਰੋਆ ਭੋਜਨ ਡਾਦੀ ਤਸੱਲੀ ਨਾਲ ਕੀਤਾ ਜਾਂਦਾ ਹੈ । ਅੰਗੀਠੀ ਉਪਰ ਇਕ ਵਡੇ ਚੀਨੀ ਦੇ ਦੇਗਚੇ ਅੰਦਰ ਇਕ ਮਾਸ ਦਾ 'ਟੁਕੜਾ ਤੇ ਉਸ ਦੇ ਇਰਦ ਗਿਰਦੇ ਸ਼ਾਫ ਕੀਤੀਆਂ ਸਬਜ਼ੀਆਂ, ਗਾਜਰਾਂ, ਮੂਲੀਆਂ, ਸ਼ਲਗਮ, ਆਲੂ, ਬੰਦ ਗੋਭੀ ਆਦਿ ਸਾਰਾ ਕੁਝ ਹੀ ਚਿਣ ਕੇ ਪਤੀਲੇ ਨੂੰ ਪਾਣੀ ਨਾਲ ਭਰ ਕੇ ਪੂਰੇ ਚਾਰ ਘੰਟੇ ਅੰਗ ਉਪਰ ਰਿਨਿਆ , ਜਾਂਦਾ । ਨਾ ਹੀ ਕੜਛੀ ਅਤੇ ਨਾ ਹੀ ਤੜਕਾ । ਭੋਜਨ ਕਰਨ ਵਲੋਂ ਸਾਰਿਆਂ ਥਾਂ ਪਹਿਲਾਂ ਇਸ ਸ਼ੋਰਬੇ ਦਾ ਇਕ ਇਕ ਪਿਆਲਾ ਪੀਂਦੇ

-੫੩-