ਪੰਨਾ:ਫ਼ਰਾਂਸ ਦੀਆਂ ਰਾਤਾਂ.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਇਆ । ਹਾਲਾਂ ਵੀ ਅਸੀਂ ਛੂਤ ਛਾਤ ਦੇ ਖ਼ਿਆਲਾਂ ਨਾਲ ਫ਼ਰਾਂਸੀਸੀਆਂ ਪਾਸੋਂ ਨਫ਼ਰਤ ਹੀ ਕਰਦੇ ਸਾਂ। ਇਸ ਪਿੰਡ · ਪੂਜਕੇ ਸਾਡੇ ਰਾਸ਼ਨ ਦਾ ਚੰਗਾ ਪ੍ਰਬੰਧ ਹੋ ਚੁਕਿਆ ਸੀ | ਦਾਲ, ਆਲ, ਘਿਉ, ਹੋਣ ਦੀ, ਨਮਕ, ਮਿਰਚ, ਆਟਾ, ਹਰ ਲੋੜੀਦੀ ਚੀਜ਼ ਮਿਲ ਜਾਂਦੀ ਤੇ ਭਾਵੇਂ ਬਾਹਰ ਬਰਫ ਪੈਂਦੀ ਤੇ ਵਰਖਾ ਹੁੰਦੀ, ਪਰ ਲੰਗਰ ਦੋਵੇਂ ਵੇਲੇ ਬੜੀ ਚੰਗੀ ਤਰ੍ਹਾਂ ਪੱਕਦਾ । ਜਿਸ ਘਰ ਅਸੀਂ ਉਤਾਰਾ ਕੀਤਾ ਸੀ, ਘਰ ਵਾਲਿਆਂ ਸਾਡੇ ਅਗੇ ਅੱਧਾ ਕੁ ਘਿਓ ਦਾ ਟੀਨ ਲਿਆ ਧਰਿਆ ਤੇ ਟੀ ਵਟੀ ਫਰਾਂਸੀਸੀ ਵਿਚ ਅਸਾਂ ਸਮਝਿਆ ਕਿ ਸਾਥੋਂ ਪਹਿਲਾਂ ਗਏ ਹਿੰਦੁਸਤਾਨੀ ਛਡ ਗਏ ਹਨ | ਕਈ ਦਿਨਾਂ ਦੇ ਫਾਕਿਆਂ ਮਗਰੋਂ ਬੜੀ ਪ੍ਰਸੰਨਤਾ ਹੋਈ । ਚਾਹ ਦੀ ਕਠੀ ਕੀਤੀ ਖੰਡ ਨਾਲ ਕੜਾਹ ਪ੍ਰਸ਼ਾਦ ਬਣਾਇਆ | ਫਰਾਂਸੀਸੀ ' ਘਰੋਂ ਬਰਤਨ ਮੰਗ ਕੇ ਖਬ ਮਾਂਜੇ, ਚੌਕੇ ਦੀ ਹੱਦ ਪਾਈ, ਨਵੇਕਲੀ ਥਾਂ ਆਟਾ ਗੁਨਿਆਂ ਤੇ ਪੂੜੀਆਂ ਆਲੂ ਬੜਾ ਸਵਾਦੀ ਭੋਜਨ ਤਿਆਰ ਕੀਤਾ । ਮਨਾਂ ਨੂੰ । ਪਸੰਨਤਾ ਹੈ ਸੀ ਕਿ ਅਜ ਪੂਰੀ ਪਵਿਤਾ ਨਾਲ ਭੋਜਨ ਤਿਆਰ ਕੀਤਾ : ਹੈ ਤੇ ਕਲਗੀਧਰ ਦੇ ਸਿਖ ਬੜੇ ਪ੍ਰੇਮ ਨਾਲ ਛਕਣ ਦਾ ਅਨੰਦ ਲੈਣਗੇ। ਪੁੜੀਆਂ ਗਿਣੀਆਂ, ਪੰਜ ਦਰਜਨਾਂ ਸਨ । ਦਸ ਵੀਹ ਹੋਰ ਤਲਣ ਦਾ ਖਿਆਲ ਸੀ ਕਿ ਫਰਾਂਸਣ ਕੁੜੀਆਂ ਨੂੰ ਵੀ ਦਿਤੀਆਂ ਜਾਣ !

ਗੋਜਲੀ, ਜੁਲੀਅਨ ਤੇ ਯੂਸਫ ਸਾਢੇ ਨੌਂ ਵਜੇ ਸਟੇਸ਼ਨ ਥੀਂ ਦੁਧ ਪੁਚਾ ਕੇ ਮੁੜੇ । ਦੋਵੇਂ ਕੁੜੀਆਂ ਟਾਂਗੇ ਥੀਂ ਉਤਰਦਿਆਂ ਹੀ ਸਿਧੀਆਂ ਉਥੇ ਆਈਆਂ, ਜਿਥੇ ਅਸੀਂ ਬੜੀ ਸਚਮਣ ਨਾਲ ਲੰਗਰ ਤਿਆਰ ਕਰ ਰਹੇ ਸਾਂ ਅਤੇ ਆਉਂਦਿਆਂ ਹੀ ਬੜੇ ਗਹੁ ਨਾਲ ਪੂਰੀਆਂ ਵੀ ਵੇਖ ਪ੍ਰਸੰਨਤਾ ਭਰੀਆਂ ਅੱਖਾਂ ਮਟਕਾਈਆਂ ਅਤੇ ਮਲਕੜੇ ਹੀ ਦੋਹਾਂ : ਨੇ ਇਕ ਇਕ ਪੂੜੀ ਚੁਕ ਕੇ, ਸਾਡੇ , ਹਾਲ ਪਾਹਰਿਆ ਪਾਉਂਦਿਆਂ, ਆਪੋ ਆਪਣੀਆਂ ਬੋਲੀਆਂ ਉਪਰ ਰਖ ਕੇ ਦੰਦੀਆਂ ਦਾ ਵਢੀਆਂ, ਪਰ ਜਦੋਂ ਅਸੀਂ ਚਾਰੇ ਚੁੱਲਾ ਚੌਂਕਾ ਛੱਡ, ਚੌਕਿਓਂ ਬਾਹਰ ਹੋ : ਆਪਣੀ ਬੋਲੀ ਵਿਚ ਆਖਿਆ:-ਹੋ ਤੁਹਾਡਾ ਬੇੜਾ ਗਰਕ ਹੋਵੇ !

ਅਤੇ ਫਿਰ ਮੱਥੇ ਉਪਰ ਹੱਥ ਮਾਰਿਆ, ਤਾਂ ਦੋਹਾਂ ਹੀ ਭੈਣਾਂ ਨੇ ਦੰਦੀਆਂ ਵੱਢੀਆਂ ਹੋਈਆਂ ਪੁੜੀਆਂ ਬਾਕੀ ਪੂੜੀਆਂ ਵਾਲੇ ਢੇਰ ਵਿਚ ਸਿਟ ਕੇ, ਹੈਰਾਨਗੀ ਪ੍ਰਗਟ ਕੀਤੀ ਅਤੇ ਸ਼ਰਮਿੰਦੀਆਂ ਹੋ ਵਿਚਾਰੀਆਂ