ਪੰਨਾ:ਫ਼ਰਾਂਸ ਦੀਆਂ ਰਾਤਾਂ.pdf/55

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


 

ਹੋੜਵੀਂ ਰੋਟੀਫਰਾਂਸ ਵਾਲੇ ਬੜੇ ਮਹਿਮਾਨ ਨਿਵਾਜ਼ ਹਨ। ਜਿਨ੍ਹਾਂ ਘਰਾਂ ਵਿਚ ਅਸਾਂ ਦੋ ਚਾਰ ਮਹੀਨੇ ਉਤਾਰਾ ਕੀਤਾ, ਉਨ੍ਹਾਂ ਘਰਾਂ ਦੀਆਂ ਇਸਤੀਆਂ ਤੇ ਨੌਜਵਾਨ ਕੁੜੀਆਂ ਹਿੰਦੁਸਤਾਨੀਆਂ ਨਾਲ ਆਪਣਿਆਂ ਵਾਂਗ ਹੀ ਰਚ ਮਿਚ ਗਈਆਂ। ਜਿਵੇਂ ਅਸੀਂ ਘਰਾਂ ਵਿਚ ਰਹਿੰਦੇ ਸਾਂ, ਉਸੇ ਤਰਾਂ ਘਰਾਂ ਦੇ ਬੰਦੇ ਖ਼ਿਆਲ ਕੀਤੇ ਜਾਂਦੇ ਸਾਂ। ਸਾਡੇ ਸਿਪਾਹੀ ਵੀ ਬੜੇ ਚਾ-ਭਾ ਨਾਲ ਉਨ੍ਹਾਂ ਦੇ ਹਰ ਇਕ ਕੰਮ ਵਿਚ ਹਥ ਵਟਾਉਂਦੇ। ਵਿਆਹੀਆਂ ਅਤੇ ਅਣ-ਵਿਆਹੀਆਂ ਦੀਆਂ ਛੜਾਂ ਦੀਆਂ ਛੇੜਾਂ ਪਿੰਡਾਂ ਵਿਚ ਸਨ। ਨੌਜਵਾਨ ਮਰਦ ਸਭ ਘਰਾਂ ਥੀਂ ਬਾਹਰ ਸਨ। ਸਾਡੇ ਘਰ ਵਾਲੀ ਬੁਢੀ, ਮੈਡਮ ਨਿਨੀ, ਬੜੀ ਸਾਊ ਸੀ। ਇਸ ਵਿਚਾਰੀ ਦਾ ਕੋਈ ਮੁੰਡਾ ਨਹੀਂ ਸੀ, ਕੇਵਲ ਦੋ ਨੌਜਵਾਨ ਧੀਆਂ ਸਨ, ਜਿਹੜੀਆਂ ਪੈਰਸ ਵਿਚ ਕਿਸੇ ਵੱਡੀ ਦੁਕਾਨ ਉਪਰ ਮੁਲਾਜ਼ਮ ਵਿਚ ਕੋਈ ਡੰਗਰ, ਮਾਲ, ਵਛਾ ਨਹੀਂ ਸੀ। ਮੈਡਮ ਨੇ ਕੇਵਲ ਖਰਗੋਸ਼ ਅਤੇ ਮੁਰਗੀਆਂ ਆਪਣੇ ਖਾਣ ਲਈ ਪਾਲ ਰੱਖੀਆਂ ਸਨ। ਇਕ ਵਡਾ ਸੇਆਂ ਦਾ ਬਗੀਚਾ ਸੀ। ਜਦੋਂ ਅਸੀਂ ਇਥੇ ਪੁਜੇ, ਸੇਬ ਉਤਰ ਕੇ

-੫੭-