ਪੰਨਾ:ਫ਼ਰਾਂਸ ਦੀਆਂ ਰਾਤਾਂ.pdf/56

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਕ ਦਲਾਨ ਵਿਚ ਰਖੇ ਜਾ ਚੁਕੇ ਸਨ, ਜਿਨ੍ਹਾਂ ਦੀ ਸ਼ਰਾਬ-ਜਿਸ ਨੂੰ ਸੀਤ`` ਆਖਦੇ ਹਨ-ਬਣਾਈ ਜਾਂਦੀ ਸੀ । ਆਪ ਮੈਡਮ ਨਿਨ ਦੁਕਾਨਦਾਰੀ ਕਰਦੀ ਸੀ, ਅਥਵਾ ਉਹ ਇਕ ਨਿਕੇ ਜਿਹੇ “ਰੈਸਟੋਰੈਂਟ ਦੀ ਮਾਲਕ ਸੀ । ਇਸ ਦਾ ਕੋਠੀ-ਨੁਮਾ ਵਡਾ ਮਕਾਨ ਸੜਕ ਦੇ ਕਿਨਾਰ ਸੀ ਤੇ ਸੜਕ ਵਾਲੇ ਪਾਸੇ ਨੂੰ ਸ਼ਾਨਦਾਰ ਦੁਕਾਨ ਸੀ । ਆਏ ਗਏ ਪੇਂਡੂ ਅਤੇ ਮਸ ਫਰ ਇਥੋਂ ਆ ਕੇ ਸ਼ਰਾਬ, ਕਾਫੀ, ਚਾਹ ਦੇ ਅਤੇ ਨਿਆਂ ਮੋਟੀਆਂ ਚੀਜ਼ਾਂ ਖਰੀਦਦੇ ਸਨ । ਨਿਨੀ ਰਬ ਨੂੰ ਨਹੀਂ ਸੀ ਮੰਨਦੀ । ਉਹ ਆਖਿਆ ਕਰਦੀ ਕਿ ਹਜ਼ਰਤ ਮਸੀਹ ਦੀ ਹਕੁਮਤ ਮੁਕ ਚਕੀ ਹੈ । ਹੁਣ ਸਾਰਾ ਕੁਝ ਤੋਪਾਂ, ਮਸ਼ੀਨ ਗਨਾਂ ਅਤੇ ਹਵਾਈ ਜਹ ਜ਼ਾਂ ਵਿਚ ਹੈ । ਜੇ ਉਸ ਨਾਲ ਕਦੇ ਬਹਿਸ ਛੇੜੀ ਜਾਏ ਤਾਂ ਅਖੀਰ ਆਖ ਦਿਆ ਕਰਦੀ:

“ਜੇ ਰਬ ਹੈ ਵੀ ਤਾਂ ਉਹ ਪਹਿਲਾਂ ਵਾਲਾ ਰਹਿਮਦਿਲ ਅਤੇ ਕਿਰਪਾਲੁ ਰਬ ਨਹੀਂ, ਹੁਣ ਉਹ ਵੀ ਕੈਂਸਰ ਦੇ ਨਾਲ ਨਾਲ ਹੀ ਭਿਆਨਕ ਅਤੇ ਡਰਾਉਣੀ ਸ਼ਕਲ ਧਾਰਨ ਕਰ ਬੈਠਾ ਹੈ । ਨੂੰ

ਜਦੋਂ ਬਹੁਤਾ ਤੰਗ ਹੁੰਦੀ ਤਾਂ ‘ਨੋ’, ‘ਨੈਵਰ` ਆਖਦੀ ਆਪਣੇ ਕੰਮ ਵਿਚ ਜੁਟ ਪੈਂਦੀ ।

ਸ਼ਰਾਬ ਦੀ ਦੁਕਾਨ ਦੇ ਹੇਠਾਂ ਇਕ ਜ਼ਮੀਨ-ਦੋਜ਼ ਮਕਾਨ ਸੀ । ਇਸ ਵਿਚ ਸ਼ਰਾਬ ਦੇ ਬੜੇ ਵਡੇ ਵਡੇ ਮਟਕੇ ਸਨ । ਜਾਣੋ ਇਥੇ ਸ਼ਰਾਬ ਦਾ ਸਟਾਕ ਸੀ । ਹਫਤੇ ਪੰਦਰਵੇਂ ਦਿਨ ਬਾਹਰ ਸੜਕ ਉਪਰ ਹਾਥੀਆਂ ਵਰਗੇ ਘੋੜਿਆਂ ਦੀ ਗਡੀ ਆਣ ਕੇ ਖੜੋ ਜਾਂਦੀ, ਜਿਸ ਉਪਰ ਲਕੜ ਦੇ ਗੋਲ ਮੋਲ ਢੋਲ ਸ਼ਰਾਬ ਦੇ ਭਰੇ ਹੋਏ ਲਦੇ ਹੁੰਦੇ। ਰਬੜ ਦੀ ਨਲਕੀ, ਫਾਇਰ ਬ੍ਰਿਗੇਡ ਦੇ ਪਾਣੀ ਵਾਲੇ ਨਲਾਂ ਦੀ ਤਰਾਂ, ਜ਼ਮੀਨ ਦੋਜ਼ ਮਕਾਨ ਤਕ ਪੁਚਾ ਦਿਤੀ ਜਾਂਦੀ । ਮੈਡਮ ਨਿਨੀ ਦੇ ਸ਼ਰਾਬ ਵਾਲੇ ਜ਼ਖੀਰੇ ਨਕੋ ਨਕ ਭਰ ਦਿਤੇ ਜਾਂਦੇ । ਸ਼ਰਾਬ ਜਿਤਨੀ ਪੁਰਾਣੀ ਹੋਵੇ ਕੀਮਤੀ ਹੁੰਦੀ ਹੈ | ਸਾਡੇ ਹਿੰਦੁਸਤਾਨੀ ਸਿਪਾਹੀ ਵੀ ਬਢੀ ਨੂੰ ਔਤਰੀ ਨਿਖਤਰੀ ਖਿਆਲ ਕਰਦੇ ਹੋਇਆਂ ਉਸ ਦਾ ਸਾਰਾ ਕੁਝ ਹਜ਼ਮ ਕਰਨ ਲਈ ਤਿਆਰ ਸਨ । ਜਿਸ ਦਿਨ ਸ਼ਰਾਬ-ਗਡੀ ਆਉਦੀ. ਸਾਡੀਆਂ ਪਾਣੀ ਵਾਲੀਆਂ ਕੁਪੀਆਂ ਪਹਿਲਾਂ ਭਰੀਆਂ ਜਾਂਦੀਆਂ । ਜਦੋਂ ਮੈਡਮ -੫੮