ਪੰਨਾ:ਫ਼ਰਾਂਸ ਦੀਆਂ ਰਾਤਾਂ.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨੂੰ ਅਸੀਂ ਆਖਿਆ ਕਰਦੇ-ਅਸੀਂ ਤੇਰੇ ਪੁਤਰ ਹਾਂ-ਤੇਰੇ ਪੁਤਰ ਜੁ ਕੋਈ ਨਹੀਂ, ਤਾਂ ਉਹ ਬੜੀ ਪ੍ਰਸੰਨਤਾ ਨਾਲ ਸਾਰੀਆਂ ਖੇਚਲਾਂ ਝਲ ਲੈਂਦੀ ਤੇ ਪ੍ਰੇਮ ਵਿਚ ਆ ਕੇ ਆਖਿਆ ਕਰਦੀ:

“ਗੁਡ ਇੰਡੀਅਨ-ਨੋ ਮੋਸ਼ਾਂ-ਵਈ-!”

ਪਰ ਜਿਸ ਦਿਨ ਰਾਤ ਨੂੰ ਬਹੁਤੀ ਪੀ ਲੈਣ ਮਗਰੋਂ ਸਿਪਾਹੀ ਬਾਘਾ ਪਾਉਂਦੇ ਅਤੇ ਹੋਠਲੀ ਉਪਰ ਹੋ ਜਾਂਦੀ, ਕਮਰੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਜਾਂਦੇ, ਤਾਂ ਉਹ ਬੜੀ ਤੰਗ ਪੈਂਦੀ ਤੇ ਆਖਦੀ :

‘ਇੰਡੀਅਨ ਮੇਸ਼ਾਂ-ਨੋ ਗੁਡ, ਆਈ ਰੀਪੋਰਟ, ਬ੍ਰਿਟਿਸ਼ ! ਪਰ ਸਵੇਰੇ ਖਿਮਾਂ ਮੰਗ ਲੈਣ ਕਰਕੇ ਓਹੀ ਸ਼ੀਸ਼ੇ ਫਿਰ ਮੁਰੰਮਤ ਹੋ ਜਾਂਦੇ, ਸਾਡੇ ਖਰਚ ਉਪਰ ਨਹੀਂ-ਬਲਕਿ ਉਸ ਦੇ ਖਰਚ ਉਪਰ !

ਪਲਟ ' ਨੂੰ ਆਰਾਮ ਦੇਣ ਲਈ ਕਈ ਵਾਰੀ (Cayality) ਕੇਵਲਰੀਆਂ ਨੂੰ ਪੈਦਲ ਪਲਟਨਾਂ ਵਾਂਗ ਹੀ ਮੋਰਚਿਆਂ ਵਿਚ ਜਾਣਾ ਪੈਂਦਾ । ਹੁਣ ਫਿਰ ਵਾਰੀ ਆਈ । ਬੜੀ ਸਖ਼ਤ ਸਰਦੀ ਦੇ ਦਿਨ ਸਨ | ਕਈ ਕਈ ਦਿਨ ਜਾਂ ਮੀਹ ਵਰ ਦਾ ਜਾਂ ਬਰਫ਼ ਪੈਂਦੀ । fuਛੇ ਘੜਆਂ ਪਾਸ ਚਾਰ ਘੋੜਿਆਂ ਦੇ ਮਗਰ ਇਕ ਸਿਪਾਹੀ ਛਡ ਕੇ ਬਾਕੀ ਨਫਰੀ ਮੋਰ ਆਂ ਨੂੰ ਤਿਆਰ ਹੋ ਗਈ । ਪਿਛਲੀ ਵਾਰੀ ਅਸੀਂ ਘੋੜਿਆਂ ਉਪਰ ਗਏ ਸਾਂ ਅਤੇ ਪੈਦਲਾਂ ਨੂੰ ਉਥੇ ਉਤਾਰ ਕੇ ਘੋੜੇ ਪਿਛੇ ਲਿਆਂਦੇ ਸਨ, ਪਰ ਇਸ ਵਾਰੀ ਇੰਗਲੈਂਡ ਦੀਆਂ ਬਸਾਂ ਆਈਆਂ ਹੋਈਆਂ ਸਨ । ਇਹ ਬਸਾਂ ਲੰਡਨ ਦੇ ਸੈਲਾਨੀਆਂ ਨੂੰ ਲੰਡਨ ਦੇ ਬਜ਼ਾਰਾਂ ਦੀਆਂ ਸੁਰਾਂ ਕਰਾਕੇ ਥੱਕ ਅੰਕ ਚੁਕੀਆਂ ਸਨ ਅਤੇ ਹੁਣ ਹਿੰਦੀਆਂ ਨੂੰ ਫਾਇਰੰਗ ਲਾਇਨ ਵਿਚ ਪਹੁੰਚਾਉਣ ਲਈ ਸਰਵਿਸ਼ੇ ਉਪਰ ਆਈਆਂ ਸਨ ! ਲਗ ਪਗ ਤੀਹ ਬੜੀ ਸਵਾਰੀਆਂ ਬੈਠ ਜਾਂਦੀਆਂ | ਬੜੀਆਂ ਸੁਖਦਾਈ, ਗਦੇਲੇ ਵਾਲੀਆਂ । ਇਸੇ ਨਮੂਨੇ ਦੀਆਂ ਇਸ ਲੜਾਈ ਥੀਂ ਪਹਿਲਾਂ ਲਾਹੌਰ ਵਿਚ ਵੀ ਸਰਵਿਸ ਕਰ ਚੁਕੀਆਂ ਹਨ । ੨

 ਸਾਰੀਆਂ ਤਿਆਰੀਆਂ ਹੋ ਚੁਕਣ ਮਗਰੋਂ ਸਿਪਾਹੀ ਬਸਾਂ ਵਿਚ ਜੈਕਾਰੇ ਗਜਾਂਦੇ, ਕੁੜੀਆਂ ਨੂੰ ਚੁੰਮਣੀਆਂ ਦਿੰਦੇ, ਮਿਠੀਆਂ ਲੈਂਦੇ ਤੁਰ

-੫੯