ਪੰਨਾ:ਫ਼ਰਾਂਸ ਦੀਆਂ ਰਾਤਾਂ.pdf/59

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਾ ਕੇ ਖੜੋਤੇ ਸਨ, ਰਾਤੋ ਰਾਤ ਹੀ ਉਸੇ ਤਰ੍ਹਾਂ ਸਟੈਂਡ-ਅਪ ਹੀ ਖੜੋਤੇ ਰਹੇ । ਨਾਲ ਦੇ ਸਾਥੀ ਨੇ ਘੜੀ, ਨਕਦੀ ਜੋ ਹਬ ਆਇਆ ਹਿੰਮਤ ਕਰਕੇ ਕਾਬੂ ਕਰ ਲਿਆ ਤੇ ਫੌਜਾ ਸਿੰਘ ਉਥੇ ਹੀ ਜਰਮਨਾਂ ਵਲ ਨੂੰ ਬੰਦੂਕੇ ਦਾ ਮੂੰਹ ਕਰੀ ਚੁਪ ਚਾਪ ਸਟੈਂਡਅਪ ਹੀ ਰਿਹਾ--

ਬਸਾਂ ਕਈ ਆਬਾਦ ਪਿੰਡਾਂ ਵਿਚੋਂ ਲੰਘਦੀਆਂ ਮੌਡਮ ਨਿਨੀ ਵਾਲੇ ਪਿੰਡ ਆਣ ਪੁਜੀਆਂ । ਇਥੇ ਹੀ ਸਾਡਾ ਉਤਾਰਾ ਸੀ । ਅਗੋ ਪਿੰਡ ਦੀਆਂ ਕੁੜੀਆਂ, ਵਹੁਟੀਆਂ, ਤਰੀਮਤਾਂ ਤੋਂ ਬੱਚ ਜਿਸ ਸਧਰ ਨਾਲ ਘfਲਿਆ ਸੀ ਉਸ ਉਤਸ਼ਾਹ ਨਾਲ ਜੀ ਆਇਆਂ ਨੂੰ ਆਖਣ ਲਈ ਖੜੇ ਸਨ।'‘ਤਰੀ ਖੇਤੀ ਦੋਸਤੀ ਛਾਤੀ ਛਾਤ' ਸਾਰਿਆਂ ਭੰਗੀਆਂ ਨੂੰ ਆਪੋ ਆਪਣੇ ਬਿਸਤਰਿਆਂ ਵਿਚ ਪੁਜਾ ਦਿਤਾ ਗਿਆ । ਬਰਫ ਦੇ ਪਾਣੀ ਨ ਲ ਸੁੰਨ ਹੋਏ ਹਥ, ਪੈਰ ਜਿਉਂ ਜਿਉਂ ਠੰਢੇ ਹੁੰਦੇ ਜਾਂਦੇ ਉਹਨਾਂ ਵਿਚ ਖੂਨ ਜੰਮਦਾ ਜਾਂਦਾ ਅਤੇ ਜਿਨ੍ਹਾਂ ਨੇ ਹੋਥ ਪੈਰ ਅੰਗੀਠੀ ਦੇ ਨੇੜੇ ਬੈਠ ਅਗ ਉਪਰ ਸੇਕ ਲਏ ਉਹਨਾਂ ਵਿਚਾਰਿਆਂ ਦਾ ਬੜਾ ਬੁਰਾ ਹਾਲ ਹੋਇਆ । ਹਥਾਂ ਪੈਰਾਂ ਵਿਚੋਂ ਚਾਂ ਨਿਕਲਦੀਆਂ ਸਨ। ਮੀਟ, ਰਮ, ਖੰਡ ਸਾਚਾ ਹੀ ਰਾਸ਼ਨ ਚਾਰ ਦਿਨ ਡਬਲ ਮਿਲਦਾ ਰਿਹਾ । ਘਰੋ ਘਰੀ ਡਾਕਟਰ ਫਿਰ ਕੇ ਹਥਾਂ ਪੈਰਾਂ ਦੀਆਂ ਮਾਲਸ਼ਾਂ ਲਈ ਮਛੀ ਦਾ ਤੇਲ ਵੰਡਿਆ ਕਰਦਾ ਅਤੇ ਜਿਉਂ ਜਿਉਂ ਫਰਾਂਸਣਾਂ ਦੀਆਂ ਪਤਲੀਆਂ, ਸੁੰਦਰ ਤੇ ਬਾਰੀਕ ਉਗਲਾਂ ਦੀ ਮਾਲਸ਼ ਹਿੰਦਸੜ ਨੀ ਨੌਜਵਾਨਾਂ ਦੇ ਹੱਥਾਂ ਪੈਰਾਂ ਉਪਰ ਹੁੰਦੀ, ਉਹ ਰਾਜ਼ੀ ਹੁੰਦੇ ਜਾਂਦੇ । ਨਾਲੇ ਨਾਲ ਹੀ ਕੁੜੀਆਂ ਦੀਆਂ ਮੁਸਕਣੀਆਂ, ਹਾਸੇ ਚੁੰਮਣੀਆਂ, ਪਿਆਰ ਦਿਲ ਨੂੰ ਦੇ ਰਸ ਦਈ ਜਾਂਦੇ, ਮਹੀਨਿਆਂ ਦੀਆਂ ਬੀਮਾਰੀਆਂ ਦਿਨਾਂ ਵਿਚ ਕਟੀਆਂ ਗਈਆਂ ।

ਮੈਡਮ ਨਨੀ ਨੇ ਸਾਡੀ ਚਵਾਂ ਦੀ ਪਾਰਟੀ ਨੂੰ ਅਜੇ 'ਰਾਤ ਦੀ ਰੋਟੀ ਆਪਣੇ ਘਰ ਖਵਾਉਣ ਦਾ ਨਿਉਦਾ ਦਿਤਾ | ਉਸ ਦੀਆਂ ਦੋਵੇਂ ਨੌਜਵਾਨ ਧੀਆਂ ਪੋਰਸ ਵਿਚੋਂ ਘਰ ਆਈਆਂ ਸਨ । ਮਾਂ ਨੇ। ਲਿਖਿਆ ਸੀ, ਬੜੇ ਚੰਗੇ ਸ ਉ ਹਿੰਦੋਸਤਾਨੀ ਮੇਰੇ ਘਰ ਦੋ ਮਹੀਨੇ ਬੀ ਰਹਿੰਦੇ ਹਨ । ਮੈਨੂੰ ਸਭ ਹੀ ਮਮ ਮਮਾ (ਮਾਂ ਜੀ) ਆਖ ਕੇ ਬੋਲਦੇ ਹਨ। ਆਖਦੇ ਹਨ-"ਅਸੀਂ ਮੈਸ ਨਿਨੀ ਦੇ ਹੀ ਪੁਤਰ ਹਾਂ। ਪਰਸੋਂ ਆਈਆਂ ਕੁੜੀਆਂ ਨੇ ਤਿੰਨ ਚਾਰ ਤਰ੍ਹਾਂ ਦੇ ਮਹਾਂ ਪ੍ਰਸ਼ਾਦ

-੬੧ -