ਪੰਨਾ:ਫ਼ਰਾਂਸ ਦੀਆਂ ਰਾਤਾਂ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਝ ਨੇ ਇਸ ਉਮਰੇ ਵੀ ਬਚਪਨ ਦਾ ਸਵਾਦ ਮੁੜ ਪੈਦਾ ਕਰ ਦਿਤਾ, ਕੁਝ ਆਪਣੀ ਇੱਛਾ ਹੈ ਉੱਥੇ ਨਵ-ਸਨੇਹੀਆਂ ਦੇ ਉਤਸ਼ਾਹ ਦਾ ਸਿਟਾ ਅਜੇ ਉਨ੍ਹਾਂ ਸਾਰੇ ਲੇਖਾਂ ਦਾ ਸੰਗ੍ਰਹਿ ਪਾਠਕਾਂ ਦੀ ਭੇਟਾਂ ਕਰ ਰਿਹਾ ਹਾਂ।
ਇਸ ਪੁਸਤਕ ਦੀ ਤਿਆਰੀ ਵਿਚ ਮੇਰੇ ਮਾਨ ਯੋਗ ਸਨੇਹੀ ਸ: ਅਭੈ ਸਿੰਘ ਜੀ ਤੋਂ ਸ: ਜਮੀਅਤ ਸਿੰਘ ਜੀ ਕੰਵਲ ਪ੍ਰਬੰਧਕਾਂ ਨੂੰ ਬੜਾ ਹਥ ਵੰਡਾਇਆ ਹੈ, ਜਿਨ੍ਹਾਂ ਦਾ ਮੈਂ ਸੱਚੇ ਦਿਲੋਂ ਰਿਣੀ ਹਾਂ। ਮੈਂ ਆਪਣੇ ਵਲੋਂ ਕਿਤਾਬ ਲਿਖ ਕੇ ਇਹੋ ਸਮਝੀ ਬੈਠਾ ਸਾਂ ਕਿ ਬਸ ਹੁਣ ਕਿਤਾਬ ਛੱਪੀ ਸਮਝੋ, ਪਰ ਅਗਲੀਆਂ ਮੁਸੀਬਤਾਂ ਮੇਰੇ ਚਿਤ ਚੇਤੇ ਨਹੀਂ' ਸਨ। ਕਾਗ਼ਜ਼ ਦਾ ਇਸ ਮਹਿੰਗੇ ਸਮੇਂ ਖਰੀਦਣਾ, ਪ੍ਰੈਸਾਂ ਨਾਲ ਪ੍ਰਬੰਧ, ਸੁਧਾਈ ਛਪਾਈ ਆਦਿ ਕਈ ਬਿਪਤਾ ਵੇਖ ਕੇ ਮੈਂ ਇਹ ਖਰੜਾ ਸ: ਪਿਆਰਾ ਸਿੰਘ ‘ਦਾਤਾ’, ਮੈਨੇਜਰ ਪ੍ਰੀਤ ਨਗਰ ਸ਼ਾਪ ਲਾਹੌਰ ਦੇ ਸਪੁਰਦ ਕਰ ਦਿਤਾ। ਕਿਤਾਬ ਦੀ ਸੁਧਾਈ, ਗੈਟ-ਅਪ ਤੇ ਛਪਾਈ ਆਦ ਲਈ ਦਿਤੀ ਖੇਚਲ ਲਈ ਮੈਂ ਉਨ੍ਹਾਂ ਦਾ ਬੜਾ ਧੰਨਵਾਦੀ ਹਾਂ।
ਆਪਣੇ ਪਾਠਕਾਂ ਦੀ ਸੇਵਾ ਵਿਚ - ਜਿਨ੍ਹਾਂ ਨਾਲ ਮੇਰੀ ਚਿਰ ਤੋਂ ਸਾਂਝ ਹੈ - ਬੇਨਤੀ ਹੈ ਕਿ ਇਸ ਕਿਤਾਬ ਵਿਚ ਰਹਿ ਗਈਆਂ ਊਣਤਾਈਆਂ ਬਾਰੇ ਜੋ ਉਹ ਆਪਣੇ ਖ਼ਿਆਲ ਦਸ ਸਕਣ, ਤਾਂ ਅਗਲੀ ਐਡੀਸ਼ਨ ਵਿਚ ਸੋਧ ਕੇ ਮੈਨੂੰ ਬੜੀ ਖੁਸ਼ੀ ਹੋਵੇਗੀ।


ਖਾ:ਹਾਈ ਸਕੂਲ
ਸਯਦ

ਤਾਰਾ ਸਿੰਘ

-੬-