ਪੰਨਾ:ਫ਼ਰਾਂਸ ਦੀਆਂ ਰਾਤਾਂ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੌਣ ਵਾਲੇ ਕਮਰੇ ਗਈਆਂ ਅਤੇ ਅਸੀਂ ਵੀਂ ਡਿਗਦੇ ਢਹਿੰਦੇ ਆਪੋ ਆਪਣੇ ਬਿਸਤਿਆਂ ਵਿਚ ਜਾ ਅਰਿੰਗ ਵਿੰਗ ਹੋਏ ! ਇਸ ਕਮਰੇ ਦੇ ਸਿਰਾਂਦ ਵਾਲੇ ਪਾਸੇ, ਜਿਥੇ ਅਸੀਂ ਪਰਾਲੀ ਉਪਰ ਸੌਂਦੇ ਸਾਂ, ਇਕ ਖਿੜਕੀ ਸੀ । ਜਦੋਂ ਰਾਤ ਨੂੰ ਬਰਫਾਂ ਤੇ ਮੀਹ ਪੈਂਦਿਆਂ ਸ਼ਰਲਾ ਆਉਂਦਾ ਤਾਂ ਸਭ ਇਥੋਂ ਹੀ ਬਾਹਰ ਨੂੰ ਖ਼ਤ ਲੋਂਦੇ । ਅਧ1. ਰਤ ਤਾਂ ਉ' ਹੀ ਲੰਘ ਗਈ ਸੀ । ਜਦੋਂ ਸਭੋ ਮਦਹੋਸ਼ ਸੁਤੇ ਪਏ ਸਾਂ, ਤਾਂ ਅਚਨਚੇਤ ਗਰਮਾ ਗਰਮ ਪਾਣੀ ਦੀ ਬਰਖਾ ਹੋਣ ਲਗੀ । ਜਦੋਂ ਤਤੀਰੀ ਸਜੇ ਪਾਸੇ ਵਾਲਿਆਂ ਉਪਰ ਪਈ ਤਾਂ ਉਹਨਾਂ ਹਾਲ ਪਾਹਰਿਆ ਕੀਤੀ । ਜਾਗੀਰ ਸਿੰਘ ਨੇ ਮੁੰਹ ਝਟ ਦੂਜੇ ਬੰਨੇ ਫੇਰ ਲਿਆ, ਪਰ ਜਦੋਂ ਉਧਰੋਂ ਵੀ ਗਾਲਾਂ ਦੀ ਵਾਲ ਹੋਈ ਤਾਂ ਦੂਜੇ ਪਾਸੋ ਮੁੜ ਪਿਆ ਤੇ ਆਖਣ ਲਗਾ:--

ਖਿੜਕੀ ਵੀ ਥਿਅ ਵੇ ! ਦੱਸੋ, ਕਿਧਰ ਨੂੰ ਮਤਾਂ ?

ਤਿੰਨ ਵਜੇ ਥੀਂ ਫਿਰ ਖਿਲੀ ਮਚ ਗਈ । ਲੈਂਪ ਬਨਿਆਂ ਗਿਆ, ਦੁਰਫਿਟ, ਤਹਿ, ਲਾਤ ਹੋਈ । ਮੂੰਹ ਉਪਰ ਲੀੜਾ ਫੇਰਿਆ । ਦਿਨ ਚੜੇ ਜਿਸ ਜਿਸ ਨੇ ਸੁਣਿਆ ਖੂਬ ਖਿਲੀ ਮਚੀ । ਲੂਣਾ ਸੀ ਜਾਂ ਮਿਠਾ ? ਸਵਾਦ ਬੀਰ ਵਰਗਾ ਹੋਣਾ ਹੈ ? ਨਾਲਆਂ ਵਿਚ ਪਏ ਸ਼ਰਾਬੀਆਂ ਦੇ · ਮੂੰਹ ਕੁੱਤੇ ਚਟਿਆ ਕਰਦੇ ਹਨ ਅਤੇ ਜਾਂਦੀ ਵਾਰੀ ਸ਼ਰਲਾ ਵੀ ਮਾਰ ਜਾਂਦੇ ਨੇ, ਪਰ ਇਥੇ ਇਤਨਾ ਬਚਾ ਹੋ ਗਿਆ । ਕਈ ਵਾਰੀ ਖੇਡਦੇ ਮਾਸੂਮ ਬੱਚੇ ਮਾਪਿਆਂ ਦੇ ਉਪਰ ਮੂਤ ਹੀ ਦਿੰਦੇ ਹਨ । ਸੋ ਅਸਾਂ ਵੀ ਜਾਗੀਰ ਨੂੰ ਆਪਣਾ ਪੁੱਤ ਹੀ ਖਿਆਲ ਕੀਤਾ ।

ਪਰ ਪੂਰੀ ਮੌਜ ਉਸ ਦਿਨ ਬਣੀ ਜਦੋਂ ਪੰਜਵੇਂ ਸਤਵੇਂ ਦਿਨ ਮਗਰੋਂ ਮੈਡਮ ਨਿਜੀ ਜੀ ਆਈ । ਬਾਜ਼ਾਰ ਦੇ ਚੌਕ ਵਿਚ ਇਕ ਗੱਡੀ ਆਈ ਹੋਈ ਸੀ । ਇਹ ਖਾਨਾ-ਬਦੋਸ਼ਾਂ ਦਾ ਟਬਰ ਸੀ । ਗੱਡੀ ਦੇ ਮੁਹਰੇ ਗਧਾ (ਖੋਤਾ) ਜੋਤਿਆ ਹੋਇਆ ਸੀ । ਮੈਡਮ ਨੇ ਬੜੇ ਸਤਿਕਾਰ ਤੇ ਖੁਸ਼ੀ ਨਾਲ ਆਕੇ ਦਸਿਆ । ਜਿਹੜਾ ਮੋਟਾ ਮੋਟਾ ਝੱਲਾ ਆਪਾਂ ਉਸ ਦਿਨ ਖਾਧਾ ਸੀ, ਉਹ ਇਸੇ ਜਾਨਵਰ ਦਾ ਹੈਸੀ । ਪੈਟੀ ਮਿਉਲ’’ ਇਸੇ ਨੂੰ ਆਖਦੇ ਹਨ । ਹੁਣ ਸਾਨੂੰ ਵੀ ਪਤਾ ਲਗਾ ਕਿ ਉਹ ਮੋਟਾ ਮਾਸ ਗਧੇ ਦਾ ਸੀ । ਕੁੜੀਆਂ ਦੇ ਪੈਰਸ ਜਾਣ ਥੋਂ ਪਹਿਲਾਂ ਅਸੀਂ ਵੀ ਇਕ ਦਿਨ ਉਹਨਾਂ ਨੂੰ ਪ੍ਰੀਤੀ ਭੋਜਨ ਛਕਾ - -