ਪੰਨਾ:ਫ਼ਰਾਂਸ ਦੀਆਂ ਰਾਤਾਂ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਆ । ਪੂੜੀਆਂ, ਕੜਾਹ, ਖਰ, ਪਰਾਉਠੇ, ਮਾਂਹ ਦੀ ਧੋਤਵੀਂ ਦਾਲ, ਆਲੂ, ਮੱਠਾ, ਭੌਨਵਾਂ ਤੇ ਤਰੀ ਵਾਲਾ, ਪਰ ਜਿਵੇਂ ਅਸੀਂ ਹਰ ਇਕ ਚੀਜ਼ ਨੂੰ ਰੋਟੀ ਨਾਲ ਖਾਂਦੇ ਹਾਂ, ਉਹ ਹਰ ਇਕ ਚੀਜ਼ ਨੂੰ ਹੀ ਖਾ ਕੇ ਖੁਸ਼ ਹੁੰਦੀਆਂ ਸਨ । ਉਹ ਆਖਦੀ ਸਨ, ਇਕ ਚੀਜ਼ ਨੂੰ ਦੂਜੀ ਨਾਲ ਰਲਾਇਆਂ ਸਵਾਦ ਜਾਂਦਾ ਰਹਿੰਦਾ ਹੈ । ਮਸਾਲੇ ਵਿਚ ਭੁੰਨੀਆਂ ਚੀਜ਼ਾਂ ਉਹਨਾਂ ਸੰਨਤਾ ਨਾਲ ਖਾਧਆਂ । ਇਹਨਾਂ ਵਿਚ ਸੁਰਖ਼ ਮਿਰਚਾਂ ਮੂਲੋਂ ਨਹੀਂ ਸਨ । ਹਲਦੀ ਲਈ ਕੁੜੀਆਂ ਆਖ ਰਹੀਆਂ ਸਨ ਕਿ ਅੰਦਰੋਂ ਕਿਵੇਂ ਨਿਕਲਦੀ ਹੋਣੀ ਹੈ। ਹੱਥ, ਕਪੜਾ, ਪਲੇਟ ਜਿਥੇ ਇਕ ਵਾਰੀ ਲਗ ਜਾਏ, ਨਹੀਂ ਲਹਿੰਦੀ ।

=