ਪੰਨਾ:ਫ਼ਰਾਂਸ ਦੀਆਂ ਰਾਤਾਂ.pdf/63

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


 
ਪੱਟ ਦਾ ਜ਼ਖਮ

ਫ਼ਰਾਂਸ ਵਿਚ ਰਹਿੰਦਿਆਂ ਢਾਈ ਤਿੰਨ ਵਰੋ ਬੀਤ ਗਏ ਸਨ । ਇਸ ਸਮੇਂ ਵਿੱਚ ਜਿਥੇ ਅਨੇਕਾਂ ਵਾਰੀ ਮੈਦਾਨਿ-ਜੰਗ ਦੇ ਅਦਭੁਤ ਨਜ਼ਾਰੇ ਵੇਖੇ, ਉਥੇ ਹੀ ਜ਼ਿਮੀਦਾਰੀ ਹਲ-ਪੰਜਾਲੀ, ਡੰਗਰ, ਮਾਲ, ਮਾਹਵਾਰੀ ਮੇਲੇ, ਪੰਡੂ ਕੁੜੀਆਂ ਮੁੰਡੇ, ਵਿਆਹ ਸ਼ਾਦੀਆਂ, ਗਿਰਜੇ, ਸਕੂਲ, ਕਾਰਖਾਨੇ, ਸੋਰਾਂ, ਡਿਨਰ, ਵਿਛੋੜੇ, ਮਿਲਣੀਆਂ, ਗੱਲ ਕੀ ਫ਼ਰਾਂਸ ਦਾ ਚੱਪਾ ਚੱਪਾ ਅੰਦਰੋਂ ਬਾਹਰੋਂ ਵੇਖ ਲਿਆ ਸੀ। ਫਿਰ ਅਸੀਂ ਨਿਪਟ ਸੈਲਾਨੀ ਹੀ ਨਹੀਂ -ਸਾਂ, ਇਹਨਾਂ ਦੇ ਘਰਾਂ ਵਿਚ ਰਹਿਣ ਵਾਲੇ ਘਰਾਂ ਵਾਂਗ ਹੀ ਕੰਮ ਕਰਨ ਵਾਲੇ । ਜਿਖੇ ਹਿੰਦੁਸਤਾਨੀ ਉਹਨਾਂ ਦੇ ਘਰਾਂ ਦੇ ਕੰਮ ਕਾਜ ਵਿਚ ਹੱਥ ਵਟਾਉਂਦੇ, ਉੱਬ ਉਹਨਾਂ ਦੇ ਜ਼ਿਮੀਂਦਾਰੀ ਕੰਮਾਂ ਵਿਚ ਭੀ ਮਦਦ ਦਿੰਦੇ ਸਨ । ਮੈਂ ਜਿਤਨੀਆਂ ਵੀ ਕਿਤਾਬਾਂ ਪੜ੍ਹੀਆਂ ਹਨ-ਵਲੈਤੀ ਸਫ਼ਰਨਾਮਾ, ਪੂਰਬ ਪੱਛਮ, ਦੇਸ ਯਾਤਰਾ, ਅਮਰੀਕਾ ਦੀ ਸੈਰ, ਲਗ ਪਗ ਸਾਰੀਆਂ ਹੀ ਅਮੀਰ ਭਾਵਨਾ, ਸ਼ਹਿਰੀ-ਜੀਵਨ ਹਾਵ-ਭਾਵ ਅਤੇ ਸੈਰ ਸਪਾਟੇ ਵਾਲਿਆਂ ਖਿਆਲਾਂ ਵਿਚੋਂ ਲਿਖੀਆਂ ਗਈਆਂ ਹਨ, ਪਰੰਤੂ

-੬੫