ਪੰਨਾ:ਫ਼ਰਾਂਸ ਦੀਆਂ ਰਾਤਾਂ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਫਤਰ ਪੁਜਦੀਆਂ । ਸਾਰੇ ਪਿੰਡ ਦੀਆਂ ਗਲੀਆਂ ਵਿਚ ਮੁੰਡੇ ਕੁੜੀਆਂ ਗੀਤ ਗਾਉਂਦਿਆਂ ਲੰਘਦੇ ਤੇ ਫਿਰ ਰੇਲਵੇ ਪਾਸ ਲੈ ਕੇ ਤਾਂ ਸਟੇਸ਼ਨ ਨੇੜੇ ਹੁੰਦਾ ਤਾਂ ਸਾਰੀਆਂ ਸਹੇਲੀਆਂ ਸਟੇਸ਼ਨ ਤਕ ਆਪ ਛੱਡਣ ਜਾਂਦੀਆਂ, ਨਹੀਂ ਤਾਂ ਪਿੰਡ ਬੀ ਬਾਹਰ ਘੋੜਾ-ਗੱਡੀ ਉਪਰ ਸਵਾਰ ਕਰ ਦਿਤਾ ਜਾਂਦਾ । ਦੋਹਾਂ ਪਾਸਿਆਂ ਵਲੋਂ ਖੂਬ ਜੱਫੀਆਂ ਤੇ ਪਿਆਰ ਚੰਮਣੀਆਂ ਦਿਤੀਆਂ ਅਤੇ ਲਈਆਂ ਜਾਂਦੀਆਂ । ਮਲਣ ਹੁੰਦੀਆਂ, ਰੁਮਾਲ ਹਿਲਾਏ ਜਾਂਦੇ, ਮਾਪ, ਰਿਸ਼ਤੇਦਾਰ, ਬੱਚੇ ਇਹ ਮਿਲਣੀਆਂ ਨੂੰ ਵੇਖਦੇ । ਇਹਨਾਂ ਚੁੰਮਣੀਆਂ ਤੇ ਮਲਣੀਆਂ ਦੇ ਵਿਛੋੜੇ ਵਿਚ ਦੋਹਾਂ ਵਲੋਂ ਗੂੜੇ ਪਿਆਰ ਦੀਆਂ ਅਖਾਂ ਵ1 ਸੇਜਲ ਹੋ ਜ‘ਦੀਆਂ । ਚਿੱਠੀਆਂ ਲਿਖਣ ਦੇ ਇਕਰਾਰ ਤੇ ਸੁਨੇਹੇ ਵੀ ਹੁੰਦੇ । ਨ ਲ ਦੇ ਮਿੱਤਰਾਂ ਨੂੰ ਸਹੇਲੀਆਂ ਦੀ ਤਸੱਲ ਅਤੇ ਧੜਕਦੀ ਹਿਕ ਉਪਰ ਧਰਵਾਸ ਦਾ ਹੱਥ ਰਖਣ ਲਈ ਆਸਰਾ ਵੀ ਹੁੰਦਾ ।

ਭੈਣ' ਸ਼ਬਦ ਸਾਡੇ ਹੀ ਦੇਸ਼ ਵਿਚ ਹੈ ਅਤੇ ਭੈਣ, ਬੀਬੀ, ਮਾਤਾ ਆਖਦੇ ਹੋਏ ਵੀ ਅਸੀਂ ਮਾਤਾ, ਬੀਬੀ, ਭੈਣ, ਧੀ ਸਮਝਣ ਦੇ ਕਾਬਿਲ ਨਹੀਂ ਸਮਝੇ ਜਾ ਸਕਦੇ । ਫਰਾਂਸੀਸੀ ਕਿਸੇ ਵੀ ਕੁੜੀ ਨੂੰ “ਭੇਣ' ਸ਼ਬਦ ਨਾਲ ਯਾਦ ਨਹੀਂ ਕਰਦੇ। “ਕੰਵਾਰ' ਮੈਡਮੌਜ਼ਲ ਅਤੇ ‘ਵਿਆਹੀ' ਮੈਡਮ ਆਖੀ ਜਾਂਦੀ ਹੈ। ਨਹੀਂ ਤਾਂ ਹਰ ਇਕ ਦਾ ਨਵ ਹੀ ਬਲਾ ਲੈਣਾ ਅਤੇ ਉਹ ਵੀ ਅੰਧਾ ਨਾਂਵ, ਬੜਾ ਹੀ ਚੰਗਾ ਅਤੇ ਪਿਆਰ ਭਾਵਨਾ ਵਿਚ ਗਿਣਿਆ ਜਾਂਦਾ ਹੈ । ਗਿਰਜੇ ਦੀਆਂ ਕੁੜੀਆਂ (ਜਿਨ੍ਹਾਂ ਸਾਰੀ ਹੀ ਉਮਰ ਸ਼ਾਦੀ ਨਾ ਕਰਨ ਦਾ ਪ੍ਰਣ ਕੀਤਾ ਹੁੰਦਾ ਹੈ) ‘ਰਾਹਿਯਾ ਅਥਵਾ (ਚੇਲੀਆਂ) ਅਤੇ ਲਾਵਾਰਸ ਬਚਿਆਂ ਨੂੰ ਪਾਲਣ ਅਤੇ ਹਸਪਤਾਲਾਂ ਵਿਚ ਕੰਮ ਕਰਨ ਵਾਲੀਆਂ ਨੂੰ ਸਿਸਟਰ (ਭੈਣ ਜੀ) ਆਖਿਆ ਜਾਂਦਾ ਹੈ-ਜਾਂ ਸਕੀ ਭੈਣ ਨੂੰ ਕੋਈ ਸਿਸਟਰ ਆਖ ।

ਇਹੋ ਹੀ ਹਾਲ ਇਹਨਾਂ ਦੇ ਘਰਾਂ ਵਿਚ ਗਾਲਾਂ ਕੱਢਣ ਦਾ ਹੈ । ਸਾਡ ਵਗ ਮਾਂ, ਭੈਣ, ਧੀ ਅਤੇ ਰੰਨ ਦੀ ਕੋਈ ਵੀ ਬਦ-ਜ਼ਬਾਨੀ ਨਹੀਂ ਕੀਤੀ ਜਾਂਦੀ । ਇਸ ਦੇ ਉਲਟ ਕਮ-ਅਕਲ, ਊਠ, ਗਧਾ, ਸੁਸਤ, ਕੰਮ ਚੋਰ, ਬੇ-ਸ਼ਰਮ ਆਦਿ ਸ਼ਬਦ ਗਾਲਾਂ ਹੀ ਸਮਝੀਆਂ ਜਾਂਦੀਆਂ ਹਨ । ਉਹ ਵੀ ਬੜੀਆਂ ਘਟ-ਕਿਧਰੇ ਤੇ ਕਿਸੇ ਖਾਸ ਗੁੱਸੇ ਦੀ ਹਾਲਤ ਵਿਚ ਹੀ-ਨਹੀਂ ਤਾਂ ਹਰ ਇਕ ਨਿਕੇ, ਵਡ, ਬਚ, ਬੁਢੇ,