ਪੰਨਾ:ਫ਼ਰਾਂਸ ਦੀਆਂ ਰਾਤਾਂ.pdf/70

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੋਰਚੇ (ਖਾਈਆਂ) ਸਿਰ ਸਿਰ ਉੱਚੇ ਸਨ । ਦਿਨੋ ਅਸੀਂ ਚੰਗੇ ਤਰ ਇਹਨਾਂ ਦੇ ਅੰਦਰ ਤੁਰ ਫਿਰ ਸਕਦੇ ਸਾਂ । fਪਿਛੇ ਹਟਕੇ ਮੋਰਚੇ ਦੀਆਂ ਖਾਈਆਂ ਵਿਚਕਾਰ ਹੀ ਨਿੱਕੀਆਂ ਨਿੱਕੀਆਂ ਰਫਾਂ ਸਿਪਾਹੀਆਂ ਨੇ ਛੱਤ ਪਾਕੇ ਆਪਣੇ ਆਰਾਮ ਲਈ ਤਿਆਰ ਕਰ ਲਈਆਂ ਸਨ । ਹਰ ਗੁਫਾ ਇਕ ਦੂਜੀ ਥਾਂ ਦੁਰਾਡੇ ਸੀ । ਜੋ , ਇਕ ਉਪਰ ਤੋਪਾਂ ਦਾ ਗੋਲਾ ਜਾਂ ਬੰਬ ਪਵੇ, ਤਾਂ ਦੂਜੀ ਦਾ ਬਚਾ ਹੋ ਸਕੇ । ਹਰ ਗੁਫਾ ਵਿਚ ਕੰਧ ਦੇ ਨਾਲ ਕਰਕੇ ਜਾਲੀ ਦੀਆਂ ਦੋ ਦੋ ਮੰਜੀਆਂ ਸਨ। ਪੋਸਟ ਵਾਲੇ ਸਿਪਾਹੀਆਂ ਥੀਂ ਬਚਦੇ ਜਵਾਨ ਦਿਨੇ ਇਹਨਾਂ ਹੀ ਥਾਵਾਂ ਉਪਰ ਆਰ ਮ ਕਰ ਸਕਦੇ ਸਨ। ਦਿਨ ਢਲਦਿਆਂ ਹੀ ਹਰ ਇਕ ਆਦਮੀ ਨੂੰ ਫਾਇਰਿੰਗ ਲਾਇਨ ਉਪਰ ਗੋਲ-ਗੱਠਾ ਤੇ ਹਬ ਦੇ ਬੰਬ ਲੈ ਕੇ ਹਾਜ਼ਰ ਰਹਿਣਾ ਪੈਂਦਾ ਸੀ ਤੇ ਦਿਨ ਚੜ੍ਹਦਿਆਂ ਹੀ ਸਿਵਾਏ ਉਟੀ ਵਾਲਿਆਂ ਦੇ ਬਾਕੀ ਸਾਰੇ ਥੋੜੀ ਜਹੀ ਵਿਬ ਉਪਰ ਸੁਖ ਤੇ ਆਰਾਮ ਲੈਣ ਲਈ ਜਾ ਪੁਜਦੇ ਸਨ।

ਦੋਹਾਂ ਵੇਲਿਆਂ ਦਾ ਰਾਸ਼ਨ ਭਿੰਨ ਚਾਰ ਮੀਲ ਪਿਛੇ ਇਕ ਉਜੜੇ ਹੋਏ ਪਿੰਡ ਸਾਰਾ ਦਿਨ ਪਕਾਇਆ ਜਾਂਦਾ ਅਤੇ ਰਾਤ ਦੇ ਹਨੇਰੇ ਵਿਚ ਸਾਰਾ ਪੱਕਿਆ ਹੋਇਆ ਰਾਸ਼ਨ (ਮੀਟ, ਕੜਾਹ ਅਤੇ ਔਠ ਰੋਟੀਆਂ) ਸਮੇਤ ਚਾਹ ਵਾਲੀ ਕੁੱਪੀ ਦੇ, ਜਿਸ ਵਿਚ ਬਿਨਾਂ ਦੁਧ ਦੇ ਉਬਲਿਆ ਹੋਇਆ ਚਾਹ ਦਾ ਪਾਣੀ ਅਤੇ ਹਿਸੇ ਆਉਂਦੀ ਰਮ ਵੀ ਮੌਜੂਦ ਹੁੰਦੀ ਸੀ, fਸਪਾਹੀਆਂ ਨੂੰ ਵੰਡ ਦਿਤਾ ਜਾਂਦਾ । ਸਖਤ ਸਰਦੀਆਂ ਹੋਣ ਕਰਕ ਕੋਈ ਚੀਜ਼ ਵੀ ਖਰਾਬ ਨਾ ਸੀ ਹੁੰਦੀ। ਰਾਤ ਦੀ ਥਕਾਵਟ, ਦਿਨ ਦੀ ਖੇਚਲ ਅਤੇ ਚਵੀ ਘੰਟਿਆਂ ਮਗਰੋਂ ਮਿਲਿਆ ਇਹ ਭੋਜਨ ਬੜਾ ਹੀ ਸਵਾਦੀ ਤੇ ਤਸਦਾਇਕ ਹੁੰਦਾ ਸੀ । ਉਸ

ਅੱਠ ਕੁ ਦਿਨਾਂ ਮਗਰੋਂ ਸਕਾਉਡਰਨ ਕਮਾਂਡਿੰਗ ਨੇ ਸਾਡੀ ਫਾਇ ਰਿੰਗ ਲਾਇਨ ਥੀਂ ਅਗੇ ਇਕ ਸੁਰੰਗ ਪੁਟਣੀ ਸ਼ੁਰੂ ਕੀਤੀ । ਇਹ ਸੁਰੰਗ ਬਹੁਤੀ ਡੂੰਘੀ ਨਾ ਸੀ ਪੁਦੀ ਜਾ ਰਹੀ। ਜਿਤਨੀ ਖੁਦਾਈ ਹੁੰਦੀ ਦਿਨ ਚੜ੍ਹਨ ਥੀਂ ਪਹਿਲਾਂ ਪਹਿਲਾਂ ਇਸ ਖੁਸ਼ਕ ਤੇ ਰਤੀ ਜਹੀ ਮਿੱਟੀ ਨੂੰ ਘਾਹ ਦੇ ਤੋਦਿਆਂ ਨਾਲ ਇਸ ਤਰਾਂ ਢਕ ਦੇਣਾ ਬੜਾ ਜ਼ਰੂਰੀ ਸੀ, ਨਹੀਂ ਤਾਂ · ਡਰ ਸੀ ਕਿ ਜਰਮਨਾਂ ਦੇ ਹਵਾਈ ਜਹਾਜ਼ ਇਸ ਸਜਰੀ ਮਿੱਟੀ ਨੂੰ ਵੇਖਕੇ ਆਪਣੇ ਸ਼ੌਕ ਨੂੰ ਵਧਾ ਲੈਣ । ਜਰਮਨਾਂ ਅਤੇ

{{{1}}}