ਪੰਨਾ:ਫ਼ਰਾਂਸ ਦੀਆਂ ਰਾਤਾਂ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡੇ ਵਿਚਕਾਰ ਤਿੰਨ ਕੁ ਸੌ ਗਜ਼ ਦੀ ਵਿੱਥ ਸੀ । ਜੇ ਸੁਰੰਗ ਦੋ ਢਾਈ ਸੌ ਗਜ਼ ਦੁਸ਼ਮਨ ਵਲ ਨੂੰ ਚਲੀ ਜਾਵੇ ਤਾਂ ਦੁਸ਼ਮਣ ਦੀ ਫਾਇਰਿੰਗ ਲਾਈਨ ਵਿਚੋਂ ਬੋਲ ਚਾਲ ਤੇ ਤੁਰਨ ਫਿਰਨ ਦੀ ਹਰ ਇਕ ਹਰਕਤ ਅਸੀਂ ਸੁਣ ਸਕਦੇ ਸਾਂ | ਨਤੀਜੇ ਦੇ ਤੌਰ ਉਪਰ ਇਹਨਾਂ ਹੀ ਗੱਲਾਂ ਥਾਂ ਲੜਾਈ ਦੇ ਕਈ ਖੁਫੀਆ ਭੇਦ ਲਭੇ ਜਾ ਸਕਦੇ ਸਨ । ਇਹਨਾਂ ਹੀ ਭੇਦਾਂ ਨੂੰ ਲੱਭਣ ਲਈ ਸੁਰੰਗ ਖੋਦੀ ਜਾ ਰਹੀ ਸੀ ।

ਕੰਮ ਦਬਾ-ਦਬ ਜਾ ਸੀ । ਇਹ ਕੰਮ ਰਾਤ ਦੇ ਹਨੇਰੇ ਵਿਚ ਖਾਈਆਂ ਵਿਚੋਂ ਬਾਹਰ ਨਿਕਲ ਕੇ ਮੈਦਾਨਾਂ ਵਿਚ ਕਰਨਾ ਪੈਂਦਾ ਸੀ ਅਤੇ ਕੰਮ ਦੇ ਹੁੰਦਿਆਂ ਜਦੋਂ ਵੀ ਦੁਸ਼ਮਣ ਨੂੰ ਰਤਾ ਜਿੰਨਾ ਖੜਾਕ. ਤਰਨ, ਬੋਲਣ ਅਥਵਾ ਕਹੀ ਬੋਲਚ ਦੀ ਆਵਾਜ਼ ਨਿਕਲਦੀ ਤਾਂ ਦਸ਼ਮਣ ਦੀ ਮਸ਼ੀਗਨ ਝੋਟ ਉਥੇ ਹੀ ਗੋਲੀਆਂ ਦੀ ਬੁਛਾੜ ਸ਼ਰ ਕਰ ਦਿੰਦੀ । ਟਾਵਾਂ ਟਾਵ7 ਗੋਲੀ ਤਾਂ ਦੋਹਾਂ ਹੀ ਪਾਸਿਆਂ ਵਲੋਂ fਬਨਾਂ ਵੇਖੋ ਸਣੇ ਸਾਰੀ ਹੀ ਰਾਤ ਚਲਦੀ ਰਹਿੰਦੀ ਦੁਸ਼ਮਣ ਦਾ ਤਾਂ ਪਤਾ ਨਹੀ , ਪਰ ਸਾਡੇ ਪਾਸ ਵਲੋਂ ਹਰ ਰੋਜ਼ ਦੋ ਤਿੰਨ ਅਤੇ ਕਦੀ ਕਦਾਈਂ ਪੰਜ ਛੀ ਤਕ ਜਵਾਨ ਜ਼ਖਮੀ ਹੋ ਹੀ ਜਾਂਦੇ । ਅਜੇ ਤਕ ਰੱਬ ਦੀ ਮਿਹਰ ਹੈ ਕਿ ਸਿਵਾਏ ਦੋ ਮੌਤਾਂ ਦੇ ਪੰਦਰਾਂ ਦਿਨਾਂ ਵਿਚ ਹੋਰ ਕੋ ਟੀ ਵੀ ਮੌਤ ਨਹੀਂ ਸੀ ਹੋਈ । ਇਹ ਵੀ ਪਹਿਲੇ ਦੋਹਾਂ ਦਿਨਾਂ ਵਿਚ ਅਨ-ਗਹਿਲੀ ਦੇ ਕਾਰਨ ।

ਇਸੇ ਦੌਰਾਨ ਵਿਚ ਇਕ ਰਾਤ ਨੂੰ ਮੇਰੇ ਸਜੇ ਪੱਟ ਵਿਚ ਵੀ ਗੋਲੀ ਨੇ ਆਣਕੇ ਜ਼ਖਮ ਕਰ ਦਿੱਤਾ, ਜਦੋਂ ਕਿ ਮੈਂ ਆਪਣੀ ਪਾਰਟੀ ਦੇ ਨਾਲ ਰਾਤ ਦੇ ਦੋ ਕੁ ਵਜੇ ਕੰਮ ਉਪਰ ਮੌਜੂਦ ਸੀ । ਗੋਲੀ ਲਗਦਿਆਂ ਸਾਰ ਇਕ ਦਮ ਹੀ ਆਰ ਪਾਰ ਹੋ ਗਈ । ਜਿਥੇ ਮੈਂ ਖੜੋਤਾ ਸੀ, ਇਹ ਥਾਂ ਮੈਦਾਨ ਹੈਸੀ । ਪੰਜਾਹ ਕੁ ਕਦਮ ਗਰਮ ਗਰਮ ਹੋਣ ਕਰ ਕੇ ਮੈਂ ਤਰ ਕੇ ਆਇਆ ਅਤੇ ਹੋਰ ਵਧੀਕ ਜ਼ਖਮੀ ਹੋਣ ਥਾਂ ਬਚਣ ਲਈ ਖਾਈਆਂ ਦੇ ਅੰਦਰ ਬਿਨਾ ਕਿਸੇ ਦੀ ਮਦਦ ਤੋਂ ਹੀ ਮੈਂ ਪੁਜ ਗਿਆ । ਖਾਈ ਵਿਚ ਪੁਜ ਕੇ ਕੁਝ ਖਾਈ ਦੀ ਕੰਧ ਦਾ ਆਸਰਾ ਅਤੇ ਕੁਝ ਇਕ ਸਾਥੀਆਂ ਦੀ ਮਦਦ ਨਾਲ ਤੁਰ ਕੇ ਆਪਣੀ ਗੁਫਾ ਵਿਚਜਿਥੇ ਮੈਂ ਦਿਨੇ ਆਰਾਮ ਕਰਦਾ ਸੀ, ਅਤੇ ਜਿਸ ਨੂੰ ਵਿਤ ਅਨੁਸਾਰ ਖੂਬ ਸਦਾ ਸਵਾਰ ਕੇ ਰਖਿਆ ਹੋਇਆ ਸੀ-ਆਣ ਕੇ ਪੁਜ ਗਿਆ | ਸਾਬੀਆਂ

-੭੩