ਪੰਨਾ:ਫ਼ਰਾਂਸ ਦੀਆਂ ਰਾਤਾਂ.pdf/72

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੀ ਮਦਦ ਨਾਲ ਫਸਟ-ਏਡ ਦੀ ਪੱਟੀ, ਜਿਸ ਵਿਚ ਗਾਬ, ਟਿੰਕਚਰਆਇਡੀਨ ਅਤੇ ਬੈਂਡੇਜ ਹੁੰਦਾ ਸੀ, ਖੂਬ ਕਸ ਕੇ ਪੱਟ ਦੇ ਜ਼ਖਮ ਉਪਰ ਪੱਟੀ ਬੱਧੀ ਗਈ, ਤਾਂ ਜੋ ਵਧੀਕ ਖੂਨ ਨਾ ਨਿਕਲ ਜਾਵੇ । ਆਪਣੀ ਕਪੀ ਵਿਚੋਂ ਕੁਝ ਚਾਹ ਪੀਤੀ । ਥੋੜੇ ਚਿਰ ਨੂੰ ਮੇਰਾ ਸਕੋਡਤਨ ਆਫ਼ੀਸਰ ਵੀ ਆਣ ਪੁਜਾ ਅਤੇ ਉਸ ਨੇ ਆਪਣੀ ਕਪੀ ਵਿਚੋਂ ਇਕ ਨਿੱਕਾ ਜਿਹਾ ਪੱਗ ਰੂਮ ਦਾ ਪਿਆਇਆ | ਤਸੱਲੀ ਦਿਤੀ, ਜ਼ਖਮ ਨੂੰ ਸਿੱਧਾ ਅਤੇ ਲੱਤ ਨੂੰ ਠੀਕ ਰੱਖਣ ਲਈ ਹਦਾਇਤਾਂ। ਡੋਲੀ ਬਹਿਰ ਦਾ ਪਬੰਧ ਕੀਤਾ ਅਤੇ ਜਿਥੋਂ ਤਕ ਜਲਦੀ ਜਲਦੀ ਹੋ ਸਕਿਆ, ਫਾਇਰਿੰਗ, ਲਾਈਨ ਵਿਚੋਂ ਦਿਨ ਚੇਨ ਥੀਂ ਪਹਿਲਾਂ ਪਹਿਲਾਂ ਹੀ ਮੈਨੂੰ ,ਬ ਹੋਣ ਕਦਵਾ ਕੇ ਪਿਛੇ ਭਿਜਵਾ ਦਿਤਾ | ਸਵੇਰ ਦੀ ਸਖਤ ਅਤੇ ਕੰਬਦੀ ਹੋਈ ਬਰਫਾਨੀ ਸਰਦੀ ਵਿਚ ਦਿਨ ਚੜਦੇ ਸਾਰ ਮੈਨੂੰ ਉਸ ਥਾਂ ਪਚਾਇਆ ਗਿਆ ਜਿਥੇ ਰੈਜਮੈਂਟ ਦੇ ਸਾਰੇ ਫੱਟੜ ਪੂਜਦੇ ਸਨ । ਇਹ ਥਾਂ ਨਾਲ ਦੇ ਕਿਨਾਰੇ ਕੱਖਾਂ ਦੀ ਇਕ ਨਿੱਕੀ ਜਹੀ ਕਲੀ ਹੈਸੀ । ਇਕ ਸਟਰੇਚਰ ਉਪਰ ਲਿਟਾ ਕੇ ਡਾਕਟਰ ਨੇ ਲੱਤ ਨੂੰ ਬਿਲਕੁਲ ਸਿੱਧਾ ਰੱਖ ਕੇ ਚੰਗੀ ਤਰਾਂ ਨੂੰ ਬਨ ਦਿਤਾ ਅਤੇ ਮੈਨੂੰ ਥੋੜੀ ਰਮ, ਕੁਝ ਸ਼ੋਰਬਾ ਅਤੇ ਪੀਣ ਲਈ ਦੁਧ ਦਿਤਾ ਗਿਆ। ਹੁਣ ਤਕ ਮੈਨੂੰ ਤਕਲੀਫ਼ ਘਟ ਹੈਸੀ, ਪਰ ਜਿਉਂ ਜਿਉਂ ਖੂਨ ਵਗਦਾ ਜਾਂਦਾ ਸੀ, ਲੱਤ ਠੰਢੀ ਹੋ ਕੇ ਆਕੜਦੀ ਜਾਂਦੀ ਸੀ । ਫਿਰ ਕੜਾਕੇਦਾਰ ਸਰਦੀ ਹੋਣ ਦੇ ਕਾਰਨ ਲੰਤ ਸਜਦੀ ਜਾਂਦੀ ਅਤੇ ਮਿੰਟ ਮਿੰਟ ਮਗਰੋਂ ਦਰਦ ਵਧਦਾ ਜਾ ਰਿਹਾ ਸੀ । ਅਜ ਆਪਣੇ ਸਾਥੀਆਂ ਨਾਲੋਂ ਵਿਛੜਨ ਦਾ ਬੜਾ ਸਖਤ ਪੰਜੇ ਸੀ । ਛਾਉਣੀ ਬੀ ਤੁਰਨ ਲਗਿਆਂ ਅਤੇ ਲਾਇਲਪੁਰੋਂ ਬਚੇ ਤੇ ਸਿੰਘਣੀ ਬੀ ਨਿਖੜਨ ਲਗਿਆਂ ਅੱਖਾਂ ਵਿਚ ਅੱਥਰੂ ਆਏ ਸਨ, ਉਹੀ ਅਥਰ ਅਜ ਸਾਥੀਆਂ ਥੀਂ ਵਖ ਹੋਇਆਂ ਵੀ ਅੱਖਾਂ ਵਿਚ ਮੌਜੂਦ ਸਨ ।

੭੪