ਪੰਨਾ:ਫ਼ਰਾਂਸ ਦੀਆਂ ਰਾਤਾਂ.pdf/73

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
 

ਪਿਆਰੀ ਨਰਸ


ਫੌਜੀ ਜੀਵਨ ਚਲਦੀ ਘੜ ਵਾਂਗ ਚਵ੍ਹੀ ਘੰਟੇ ਟਿਕ-ਟਿਕ ਕਰਨ ਵਾਲਾ ਜੀਵਨ ਹੈ।ਜਿਸ ਤਰ੍ਹਾਂ ਵਿਗੜੀ ਹੋਈ ਘੜੀ ਨੂੰ ਮੁਰੰਮਤ ਲਈ ਕਿਸੇ ਚੰਗੇ ਘੜੀ-ਸਾਜ਼ ਦੀ ਲੋੜ ਹੈ, ਇਸੇ ਤਰ੍ਹਾਂ ਫੌਜੀ ਸਰੀਰ ਵਿਚ ਆਏ ਨੁਕਸ ਜਾਂ ਕਿਸੇ ਖੇਚਲ ਤਕਲੀਫ਼ ਨੂੰ ਦੂਰ ਕਰਨ ਲਈ ਫੌਜੀ ਜੀਵਨ ਲਈ ਹਸਪਤਾਲ ਬੜੇ ਹੀ ਆਰਾਮ ਦੀ ਥਾਂ ਹੈ । ਹਸਪਤਾਲ ਵਿਚ ਕਿਤਨੀ ਰਾਖੀ ਤੇ ਆਰਾਮ, ਇਲਾਜ ਅਤੇ ਸੁਖ ਮਿਲਦਾ ਹੈ --ਇਹ ਗਲਾਂ ਵੇਖਣ ਨਾਲ ਹੀ ਤਅੱਲਕ ਰਖਦੀਆਂ ਹਨ । ਮੈਂ ਪਿਛਲੀ ਕਹਾਣੀ 'ੱਟ ਦੇ ਜ਼ਖਮ’ ਵਿਚ ਦਸਿਆ ਕਿ ਰਾਤ ਦੇ ਹਨੇਰੇ ਵਿਚ ਮੇਰੇ ਪੱਟ ਵਿਚ ਗੋਲੀ ਵੱਜੀ, ਜਿਹੜੀ ਪੱਟ ਨੂੰ ਚੀਰਦੀ ਹੋਈ ਇਕ ਪਾਸੇ ਥੀ ਦੂਜੇ ਪਾਸੇ ਨਿਕਲ ਗਈ।ਬਰਫ਼ਾਨੀ ਸਖਤ ਸਰਦੀ, ਝਲਾਰ ਦਾ ਕੰਢਾ, ਖੂਨ ਦਾ ਵਧੀਕ ਨਿਕਲ ਜਾਣਾ ਤੇ ਪੱਟ ਦਾ ਬਹੁਤਾ ਸੁਜ ਜਾਣਾ ਬੜੀਆਂ ਸਖਤ ਅਤੇ ਦਰਦਨਾਕ ਤਕਲੀਫ਼ਾਂ ਸਨ। ਤਕੜੇ ਥੀਂ ਤਕੜਾ ਅਤੇ ਦਲੇਰ ਹਿਰਦਾ ਵੀ ਅਣਸਹੇ ਦੁਖ ਵੇਲੇ ਮੌਤ ਮੰਗਦਾ ਹੈ।ਮੈਂ ਵੀ ਇਸ ਦੁਖ ਵੇਲੇ ਆਪਣੇ ਮਨ ਵਿਚ ਅਰਦਾਸਾਂ ਕਰ ਰਿਹਾ ਸਾਂ :