ਪੰਨਾ:ਫ਼ਰਾਂਸ ਦੀਆਂ ਰਾਤਾਂ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਥੇ ਮੇਰੇ ਥੀਂ ਪਹਿਲਾਂ ਵੀਹ ਬਾਈ ਮਰੀਜ਼ ਸਨ। ਤਿੰਨ ਬੜੇ ਬੇ-ਹਲ ਸਨ। ਇਕ ਛੇਕੜਲਿਆਂ ਸੇਵਾਵਾਂ ਉਪਰ ਸੀ। ਮੈਂ ਸਟਰਚਰ ਉਪਰ ਪਿਆ ਹੀ ਇਹ ਸਾਰਾ ਨਜ਼ਾਰਾ ਵੇਖ ਰਿਹਾ ਸਾਂ। ਕੁਝ ਹੀ ਮਿੰਟਾਂ ਮਗਰੋਂ ਉਸ ਨੇ ਦਮ ਤੋੜ ਦਿਤਾ। ਡਾਕਟਰ ਨੇ ਚਿੱਟ ਲਿਖੀ। ਉਸ ਦੇ ਗਲ ਦਾ ਨੰਬਰ ਲਾਹ ਲਿਆ ਗਿਆ ਤੇ ਉਸ ਦੇ ਕੰਬਲ ਵਿਚ ਉਸੇ ਤਰਾਂ ਲਪੇਟ ਕੇ ਉਸੇ ਸਟਰੈਚਰ ਉਪਰ ਚੁਕ ਕੇ ਬਾਹਰਲੇ ਵਿਹੜੇ ਬੀ ਕੁਝ ਦੂਰ, ਜਿਥੇ ਪਹਿਲਾਂ ਹੀ ਖਾਲੀਆਂ ਪੁਟੀਆਂ ਹੋਈਆਂ ਸਨ, ਸਦਾ ਲਈ ਧਰਤੀ ਮਾਤਾ ਦੀ ਗੋਦ ਵਿਚ ਮਿੱਠੀ ਨੀਂਦੇ ਸੁਲਾ ਦਿਤਾ ਗਿਆ।

ਇਸ ਥਾਂ ਪਹਿਲਾਂ ਮੈਂ ਮੌਤ ਲਈ ਅਰਦਾਸਾਂ ਕਰ ਰਿਹਾ ਸੀ; ਪਰ ਮੌਤ ਦੀ ਇਸ ਡਰਾਉਣੀ ਝਾਕੀ ਨੂੰ ਵੇਖ ਜੀਵਣ ਦੀਆਂ ਆਸਾਂ ਬੋਝ ਰਹੀਆਂ ਸਨ। ਜਿਵੇਂ ਇਕ ਕੈਦੀ ਪਹਿਲੇ ਦਿਨ ਜੇਲ ਕੋਠੜੀ ਵਿਚ ਜਦਿਆਂ ਬੜਾ ਸਖਤ ਘਾਬਰ ਜਾਂਦਾ ਹੈ ਤੇ ਸੋਚਦਾ ਹੈ ਕਿ ਮੈਂ ਤਿੰਨ ਮਹੀਨੇ ਦੀ ਸਖਤ ਕੈਦ ਕਿਵੇਂ ਬਿਤਾ ਸਕਾਂਗਾ, ਪਰੰਤੂ ਜਦੋਂ ਉਸ ਨੂੰ ਇਹਨਾਂ ਹੀ ਕੋਠੜੀਆਂ ਅੰਦਰ ਉਮਰ ਕੈਦੀ ਮਿਲ ਪੈਂਦੇ ਹਨ। ਤਾਂ ਉਹ ਆਪਣੀ ਨਿਕੀ ਜਹੀ ਕੈਦ ਲਈ ਜੀਵਨ ਲੋਚਦਾ ਹੈ। ਮੈਂ ਵੀ ਹੁਣ ਮਰਨਾ ਨਹੀਂ ਸੀ ਚਾਹੁੰਦਾ। ਹੁਣ ਮੈਂ ਵੀ ਅਰਦਾਸਾਂ ਕਰ ਰਿਹਾ ਸਾਂ ਕਿ ਇਸ ਭਿਆਨਕ ਥਾਂ ਵਿਚੋਂ ਜਲਦੀ ਤੋਂ ਜਲਦੀ ਨਿਕਲ ਕੇ ਕਿਸੇ ਸੁਖ ਵਾਲੀ ਥਾਂ ਪੁਚਾਇਆ ਜਾਵਾਂ-ਭਾਵੇਂ ਕਿਤਨੀ। ਹੀ ਦਰਦ ਅਤੇ ਤਕਲੀਫ ਸੀ।

ਅਖੀਰ ਰਾਤ ਦੇ ਅੱਠ ਕੁ ਵਜੇ ਐਂਬੂਲੈਂਸ ਕਾਰਾਂ ਆਣ ਪੁਜੀਆਂ। ਇਹ ਗਡੀਆਂ ਪਿੰਡ ਥੀਂ ਬਾਹਰਲੇ ਪਾਸੇ ਨੀਵੀਂ ਬਾਵੇ ਖੜੀਆਂ ਕੀਤੀਆਂ ਜਾਂਦੀਆਂ ਤੇ ਰਾਤ ਦੇ ਅਨੇਰੇ ਵਿਚ ਬਿਨਾਂ ਰੌਸ਼ਨੀ ਇਕ ਇਕ ਗਡੀ ਅਗੇ ਲਿਆਂਦੀ ਜਾਂਦੀ। ਜਦੋਂ ਬੀਮਾਰ ਉਸ ਵਿਚ ਲਦ ਦਤ ਜਾਂ ਤਾਂ ਉਹ ਜ਼ਖਮੀਆਂ ਨੂੰ ਲੈ ਦੁਰਾਡੇ ਨਿਕਲ ਜਾਂਦੀ। ਫਿਰ ਦੂਜੀ ਗਡੀ ਉਏ ਆਉਂਦੀ, ਕਿਉਂਕਿ ਦੁਸ਼ਮਣ ਦੇ ਗੋਲੇ ਇਥੇ ਵੀ ਆਣ ਪੈਂਦੇ ਸਨ। ਇਕੱਠਿਆਂ ਹੋਣ ਵਿਚ ਵਧੀਕ ਨੁਕਸਾਨ ਦਾ ਡਰ ਸੀ। ਰਾਤ ਦੇ ਗਿਆਰਾਂ ਵਜੇ ਸਾਡੀਆਂ ਐਬੁਲੈਂਸ ਕਾਰਾਂ ਨੇ ਕੁਚ ਕੀਤਾ। ਟੂਟੀਆਂ ਫਟੀਆਂ ਸੜਕਾਂ ਦੇ ਹਿਚਕੋਲੇ, ਨੀਵੀਆਂ ਉਚੀਆਂ ਥਾਵਾਂ ਵਿਚੋਂ ਲੰਘਦੇ ਰਾਤ ਦੇ ਯੂਪ ਅਨੇਰੇ ਵਿਚ ਤਿੰਨ ਕੁ ਵਜੇ ਇਸ

-੭੭