ਪੰਨਾ:ਫ਼ਰਾਂਸ ਦੀਆਂ ਰਾਤਾਂ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਰਸ ਨੇ ਵੀ ਗਰਮ ਗਰਮ ਦੁਧ ਦੇ ਪਿਆਲੇ ਵਰਤਾਉਣੇ ਸ਼ੁਰੂ ਕਰ ਦਿਤੇ। ਹਿੰਦੂ ਪਾਣੀ ਤੇ ਮੁਸਲਮਾਨ ਪਾਣੀ, ਹਿੰਦੂ ਰੋਟੀ ਤੇ ਮੁਸਲਮਾਨ ਰੋਟੀ-ਖਬਰੇ ਹਿੰਦੁਸਤਾਨ ਦੇ ਭਾਗਾਂ ਵਿਚੋਂ ਕਦੋਂ ਨਿਕਲ! ਜਿਸ ਤਰਾਂ ਇਕੋ ਹੀ ਧਰਤੀ ਮਾਤਾ ਦੀ ਪਿਆਰੀ ਗੋਦ ਵਿਚ ਹੀ ਸਿਖ, ਹਿੰਦੂ, ਮੁਸਲਮਾਨ ਪਾਸੇ ਨਾਲ ਪਾਸਾ ਜੋੜ ਬਿਨਾਂ ਰਾਮ, ਵਾਹਿਗਰ, ਔਲਾ ਆਖੇ ਤੇ ਸੁਣੇ ਸਦਾ ਮਿੱਠੀ ਨੀਂਦੇ ਸਤੇ ਪਏ ਸਨ, ਇਸ ਤਰਾਂ ਇਸ ਬੇ ਵਿਚ ਹਿੰਦੂ, ਮੁਸਲਮਾਨ, ਸਿਖ ਲਈ ਬਿਨਾਂ ਭਿੰਨ ਭੱਤ ਇਕੋ ਪਿਆਲਾ ਸਾਰੀਆਂ ਬੁਲੀਆਂ ਨਾਲ ਜੁੜ ਰਿਹਾ ਸੀ। ਕੋਈ ਵੀ ਨਹੀਂ ਸੀ ਪੁਛਦਾ ਕਿ ਇਹ ਕਿਸ ਦਾ ਛੂਹਿਆ ਹੋਇਆ, ਕਿਸੇ ਦੇ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਹੈ।

ਸਾਰਿਆਂ ਹੀ ਮਜ਼ਬਾਂ ਵਿਚ ਪੁੰਨ ਅਤੇ ਪਾਪ ਦੇ ਬਦਲੇ ਵਿਚ ਨਰਕ ਅਤੇ ਸੁਰਗ ਦਾ ਭੋਗਣਾ ਲਿਖਿਆ ਹੋਇਆ ਹੈ। ਪਾਪ ਕਰਮਾਂ ਦੇ ਬਦਲੇ ਨਰਕ ਕੁੰਡ ਵਿਚ ਪੇਕੇ ਬੜੀਆਂ ਤਕਲੀਫ਼ਾਂ ਵਿਚੋਂ ਲੰਘਣਾ ਪੈਂਦਾ ਹੈ; ਪਰ ਪੰਨ, ਧਰਮ ਤੇ ਸਵਾਬ ਕਰਨ ਵਾਲਿਆਂ ਲਈ ਸੁਰਗ ਦੇ ਬੂਟੇ, ਪਰੀਆਂ ਅਤੇ ਹੁਰਾਂ ਦੇ ਸੰਜੋਗ ਲਿਖੇ ਹੋਏ ਹਨ। ਇਸ ਕੀਰਜ ਵਿਚ ਵੀ ਇਕ ਸੁਰਗ ਦੀ ਪਰੀ ਆਸਮਾਨ ਉਪਰੋਂ ਉਤਰ ਕੇ ਆਈ ਹੋਈ ਸੀ। ਫਰਾਂਸਣਾਂ ਦੇ ਸੰਦਰ ਜੋਬਨਾਂ ਨੂੰ ਬੜਾ ਰਜ ਰਜ ਕੇ ਦਾਈ ਵਰੇ ਵੇਖਿਆ; ਪਰ ਅਜ ਸਰੀਰ ਤੋਂ ਜਵਾਨੀ ਮਸਤਾਨੀ ਦੀ ਸੁੰਦਰਤਾ ਵਿਚ ਹਿਰਦੇ ਦੀ ਸੁੰਦਰਤਾ ਦੇ ਭੰਡਾਰ ਖੁਲੇ ਪਏ ਸਨ ਅੱਖਾਂ ਵਿਚ ਪਿਆਰ ਦੀਆਂ ਪੀਆਂ ਸਨ। ਜ਼ਬਾਨ ਵਿਚ ਮਿਠ ਸ ਦੀਆਂ ਨਦੀਆਂ ਸਨ। ਹੱਥਾਂ ਵਿਚ ਬਿਜਲੀ ਦੀ ਚਮਕ ਸ। ਮਬ ਵਿਚੋਂ ਚੰਦਰ ਮਾਂ ਦੀ ਸਵੱਛਤਾ ਝਰਦੀ ਸੀ। ਹੱਥਾਂ ਦੀਆਂ ਉਂਗਲਾਂ ਵਿਚ ਕਈ ਜਹਾਨਾਂ ਦੀ ਕੋਮਲਤਾ ਮੌਜੂਦ ਸੀ।

ਗਰਮਾ ਗਰਮ ਦੁਧ ਦਾ ਪਿਆਲਾ ਲੈ ਸਾਰਿਆਂ ਜ਼ਖਮੀਆਂ ਪਾਸੇ ਪੂਜਦੀ:

ਬੜਾ ਦੁਧ?

ਗਰਮ ਚਾਇ?

ਬਹਾਦਰ ਇੰਡੀਅਨ!

ਬੜਾ ਹਾਸਪਿਟਲ!

-੮੧