ਪੰਨਾ:ਫ਼ਰਾਂਸ ਦੀਆਂ ਰਾਤਾਂ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਖੂਬ ਆਰਾਮ!

-ਤੁਮਾਰਾ ਘਰ-ਇੰਡੀਆ,ਬਚੇ,ਔਰਤ !

ਟੁਟੀ ਫੁਟੀ ਹਿੰਦੁਸਤਾਨੀ ਵਿਚ ਨਰਸ ਭੱਜੀ ਜਾਂਦੀ ਰੇਲ ਗੱਡੀ ਦੇ ਅੰਦਰ ਜਿਥੇ ਜ਼ਖਮੀਆਂ ਦੇ ਦਿਲ ਖੁਸ਼ ਕਰਦੀ,ਉਥੇ ਹੀ ਆਪਣੀ ਪਿਆਰ-ਸ਼ਕਤੀ ਤੇ ਸੁੰਦਰਤਾ ਦੀ ਕਸ਼ਿਸ਼ ਨਾਲ ਬਥੇਰਾ ਕੁਝ ਖੁਆ ਰਹੀ ਸੀ। ਨਰਸ ਦੀਆਂ ਪਿਆਰ-ਪੀਘਾਂ ਵਿਚ ਜ਼ਖਮਾਂ ਦੇ ਦਰਦ ਘਟ ਹੁੰਦੇ ਜਾ ਰਹੇ ਸਨ। ਇਸ ਕੈਰਿਜ ਵਿਚ ਇਕ ਮੈਂ ਹੀ ਇਹੋ ਜਿਹਾ ਬੀਮਾਰ ਸਾਂ,ਜਿਹੜਾ ਲਤ ਦੇ ਜ਼ਖਮ ਕਾਰਨ ਉਠਣ ਦੇ ਯੋਗ ਨਹੀਂ ਸਾਂ। ਪਿਛਲੇ ਦਿਨ ਸ਼ਾਮ ਥੀਂ ਮਗਰੋਂ ਅਜੇ ਤਕ ਪਿਸ਼ਾਬ ਨਾ ਸੀ ਕੀਤਾ। ਟੱਟੀ ਕਿਧਰੇ ਮੋਰਚਿਆਂ ਵਿਚ ਫ਼ਾਇਰਿੰਗ ਲਾਇਨ ਅੰਦਰ ਫਿਰੀ ਸੀ। ਪੱਟ ਦਾ ਜ਼ਖਮ, ਲਤ ਦੀ ਸੋਜ, ਕਬਜ਼, ਥਕਾਵਟ ਸਾਰੇ ਕੰਮ ਇਕੱਠੇ ਹੋਣ ਕਰਕੇ ਬੁਖਾਰ ਚੜ੍ਹਿਆ ਹੋਇਆ ਸੀ। ਨਰਸ ਨੇ ਹਰ ਚੱਕਰ ਵਿਚ ਬਾਕੀ ਜ਼ਖ਼ਮੀਆਂ ਵਾਂਗੂੰ ਮੇਰੇ ਪਾਸੋਂ ਵੀ ਦੁਧ ਚਾਹ ਕੋਈ ਚੀਜ਼ ਪੀਣ ਲਈ ਪੁਛਿਆ। ਉਸ ਦੇ ਕੋਮਲ ਹੱਥਾਂ ਦਾ ਪਿਆਲਾ ਹਰ ਵਾਰੀ ਮੇਰੀਆਂ ਬੁਲ੍ਹੀਆਂ ਤਕ ਪੁਜਦਾ। ਚਾਹ ਦੇ ਪਿਆਲੇ ਵਿਚੋਂ ਗਰਮਾ ਗਰਮ ਭਾਪ ਨਿਕਲ ਰਹੀ ਸੀ। ਦੁਧ ਦੀ ਮਿਠਾਸ ਅਤੇ ਸੁਗੰਧੀ ਦੋਵੇਂ ਦਿਮਾਗ ਵਲ ਭੱਜੀਆਂ ਆ ਰਹੀਆਂ ਸਨ, ਪਰ ਦਿਨ ਦੇ ਗਿਆਰਾਂ ਵਜੇ ਤਕ · ਉਹ ਵਿਚਾਰੀ ਹਰ ਵਾਰੀ ਮੇਰੇ ਪਾਸੋਂ ਨਿਰਾਸ ਹੀ ਮੁੜੀ। ਮੈਂ ਹਰ ਵਾਰੀ ਕਿਸੇ ਵੀ ਚੀਜ਼ ਦੇ ਖਾਣ ਪੀਣ ਜਾਂ ਚਾਕਲੇਟ ਆਦਿਕ ਮਿੱਠੀਆਂ ਟਿਕੀਆਂ ਲੈਣ ਥੀ ਇਨਕਾਰ ਹੀ ਕੀਤਾਂ। ਅਸਲ ਵਿਚ ਬੁਖਾਰ ਦੀ ਤੰਗੀ ਨਾਲ ਕਿਤਨੇ ਚਿਰ ਥੀਂ ਪਿਸ਼ਾਬ ਨਾ ਆਣ ਕਰਕੇ ਮੈਂ ਸਖ਼ਤ ਲਾਚਾਰ ਸਾਂ। ਹੁਣ ਜਦੋਂ ਉਹ ਆਪਣੇ ਕਿਸੇ ਚੱਕਰ ਵਿਚ ਫਿਰਦੀ ਹੋਈ ਮੇਰੇ ਸੰਟਰੈਚਰ ਪਾਸੋਂ ਲੰਘੀ, ਤਾਂ ਮੈਂ, ਮੇਰਾ ਹਿਰਦਾ, ਮੇਰੀਆਂ ਅੱਖਾਂ, ਮੇਰੀ ਦ੍ਰਿੜ੍ਰਤਾ, ਸਾਰਾ ਕੁਝ ਹੀ ਰੋ ਰਿਹਾ ਸੀ। ਉਸ ਨੂੰ ਵੇਖ ਮੈਂ ਵਗਦੇ ਗਰਮ ਗਰਮ ਅਥਰੂ ਪੱਗ ਦੇ ਲੜ ਨਾਲ ਪੂੰਝ ਲਏ। ਉਸ ਨੇ ਆਪਣੇ ਵਰਗਾ ਸੁਫੈਦ ਬੁਰਦਾਰ ਤੌਲੀਆ ਚੁਕਿਆ ਤੇ ਬੜੇ ਪਿਆਰ ਨਾਲ ਮੇਰੀਆਂ ਸੇਜਲ ਅੱਖਾਂ ਨੂੰ ਪੂੰਝਦਿਆਂ ਹੋਇਆਂ ਆਖਿਆ:

"ਬਹੁਤ ਆਰਾਮ-ਬੜਾ ਹਾਸਪਿਟਲ!

-੮੨-