ਪੰਨਾ:ਫ਼ਰਾਂਸ ਦੀਆਂ ਰਾਤਾਂ.pdf/81

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅ-ਬਹੁਤ ਜਲਦੀ ! “

ਨਹੀਂ ਡਰੋ-ਬਹਾਦਰ, ਤੁਮ ਇੰਡੀਅਨ !

ਆਰਾਮ ਪਕੜੋ !

ਘਰ ਆਪਨਾ ਬੀਬੀ ਲੋਗ ! ਨੇ

ਉਹਦੇ ਟੁਟ ਫੁਟੇ ਸ਼ਬਦਾਂ ਵਿਚ ਮੇਰੇ ਮਨ ਲਈ ਬੜਾ ਆਨੰਦ, ਬੜਾ ਪਿਆਰ, ਬੜੀ ਦਿੜਤਾ ਤੇ ਬੜਾ ਮਾਣ ਸੀ । ਉਹ ਸਮਝਾ ਰਹੀ ਸੀ, “ਤੁਸੀਂ ਕਿਸੇ ਵਡੇ ਹਸਪਤਾਲ ਵਿਚ ਪੁੱਜ ਕੇ ਬੜੀ ਜਲਦੀ ਰਾਜ਼ੀ ਹੋ ਜਾਓ ਗੇ । ਫਿਰ ਛੁਟੀ ਮਿਲੂਗੀ ਤੇ ਆਪਣੇ ਬਾਲ ਬਚੇ ਵਿਚ ਘਰ ਜਾ ਪਜੋਗੇ ।’’ ਕਰੋੜਾਂ ਸੁਖ ਹੋਇਆਂ ਵੀ ਘਰ ਦੀ ਧਰਤੀ ਕਿਤਨੀ ਸੁਖਦਾਇਕ ਹੈ! ਆਪਣੀ ਜਨਮ ਭੂਮੀ, ਧਰਤੀ ਮਾਤਾ।

ਮੈਂ ਦੋਵੇਂ ਅਰਕਾਂ ਸਟਰੈਚਰ ਉਪਰ ਰਖ ਕੇ ਉਠਣ ਦਾ ਉਪਰਾਲਾ ਕੀਤਾ । ਮੈਂ ਚਾਹੁੰਦਾ ਸੀ ਕਿ ਉਠ ਕੇ ਪਿਸ਼ਾਬ ਕਰ ਸਕਾਂ, ਪਰ ਨਰਸ ਨੇ ਬੜੀ ਜਲਦੀ, ਬੜੇ ਪਿਆਰ ਨਾਲ ਨੇ, ਨੇ ਨੇ. ਨੇ, ਆਖਦਿਆਂ ਮੈਨੂੰ ਸਟਰੈਚਰ ਉਪਰ ਲਿਟਾ ਦਿਤਾ । ਮੇਰੋ ਤੇ ਉਸ ਦੇ ਵਿਚਕਾਰ ਇਸ ਪਰਸ਼ ਦੀ ਸ਼ਰਮ ਮੈਨੂੰ ਰੋਕ ਰਹੀ ਸੀ । ਉਠ ਮੈਂ ਨਹੀਂ ਸਾਂ ਸਕਦਾ । ਮੈਂ ਕਈ ਵਾਰੀ ਉਪਰਾਲਾ ਕਰ ਚਕਿਆ ਸਾਂ ਕਿ ਆਪਣੀ ਬਰਜਿਸ ਦੇ ਬਟਣ ਆਪਣੀਆਂ ਉਂਗਲਾਂ ਨਾਲ ਆਪ ਖੋਲ ਸਕਾਂ ਪਰ ਟੀਨ ਦੇ ਸਖਤ ਬਟਣ ਨਵਿਆਂ ਕਾਜਾਂ ਵਿਚੋਂ ਤੰਦਰੁਸਤੀ ਵਲੋਂ ਵੀ ਔਖਿਆਂ ਨਿਕਲਦੇ ਸਨ । ਅਜ ਤਾਂ ਕਾਫੀ ਖੂਨ ਨਿਕਲਣ ਕਰਕੇ ਕਮਜ਼ੋਰੀ ਸੀ ਤੇ ਪਟ ਦੇ ਜ਼ਖਮ ਕਰ ਕੇ ਪੈਰ ਬੀ ਲਕ ਤਕ ਸੌਂਦੀ ਸੀ ਅਤੇ ਬੁਖਾਰ ਦੀ ਕਮਜ਼ੋਰੀ ਨੇ ਕੋਈ ਪੇਸ਼ ਨਾ ਜਾਣ ਦਿਤੀ । ਬਟਣ ਨਾ ਖੁਲੋਂ !

ਸਟਰੈਚਰ ਉਪਰ ਡਿਗ ਕੇ ਮੇਰੀਆਂ ਅਖਾਂ ਵਿਚ ਫਿਰ ਅਥਰੂ ਆ ਗਏ ਸਨ ।

ਬਹੁਤ ਤਕਲੀਫ਼ !

'ਬੋੜਾ ਦੂਰ ! “

ਬੜਾ ਹਾਸਟਲ '

ਹੁਣ ਉਸ ਫਿਰ ਮੇਰੀਆਂ ਅੱਖਾਂ ਪੂੰਝਦਿਆਂ ਤੇ ਤਸੱਲੀ ਦਿੰਦੇ - -