ਪੰਨਾ:ਫ਼ਰਾਂਸ ਦੀਆਂ ਰਾਤਾਂ.pdf/82

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਖਿਆ, ਪਰ ਮੇਰੇ ਮੂੰਹ ਵਿਚੋਂ ਜ਼ਬਰਦਸਤੀ ਨਿਕਲ ਹੀ ਗਿਆ :

ਪਿਸ਼ਾਬ!

ਉਹ ਭਜਦੀ ਗਈ ਅਤੇ ਪਿਸ਼ਾਬ ਦਾ ਭਾਂਡਾ ਚੁਕ ਲਿਆਈ। ਮੇਰੇ ਉਪਰੋਂ ਦੋਵੇਂ ਕੰਬਲ ਵਖਰੇ ਵਖਰੇ ਬੜੀ ਸਹਿਜ ਨਾਲ ਇਕ ਪਾਸੇ ਕੀਤੇ ਤੇ ਪਿਸ਼ਾਬ ਦਾ ਬਰਤਨ ਮੇਰੇ ਨੇੜੇ ਕੀਤਾ। ਮੈਂ ਫਿਰ ਆਪਣੀਆਂ ਕੰਬਦੀਆਂ ਉਂਗਲਾਂ ਨਾਲ ਬਰਜਿਸ ਦੇ ਬਟਣ ਖੋਲਣ ਦਾ ਉਪਰਾਲਾ ਕਰ ਰਿਹਾ ਸਾਂ, ਪਰ ਉਹ ਬੁਲ ਨਹੀਂ ਸਨ ਰਹੇ। ਉਸ ਮੇਰੀ ਮਜਬੂਰੀ ਵੇਖ ਕੇ ਝਟ ਮੇਰੇ ਬਟਣ ਖੋਲਣੇ ਸ਼ੁਰੂ ਕੀਤੇ, ਪਰ ਮੈਂ ਡਸਕੋਰੇ ਲੈਂਦਿਆਂ ਉਸ ਦੇ ਦੋਵੇਂ ਹਥ ਘੁਟ ਕੇ ਫੜ ਲਏ

ਨੋ! ਨੇ! ਸਿਸਟਰ! ਨੋ!'

ਉਸ ਮੇਰੇ ਹਥਾਂ ਵਿਚੋਂ ਆਪਣੇ ਹਥ ਛੁੜਾ ਕੇ ਬਟਣ ਖੋਣੇ ਸ਼ੁਰੂ ਕਰ ਦਿਤੇ :

ਇੰਡੀਅਨ ਬਹੁਤ ਅੱਛਾ!

ਹਮ ਪ੍ਰਵਾਹ ਨਹੀਂ! “

ਫ਼ਿਕਰ ਮਤ ਕਰੋ!

ਹੁਣ ਮੇਰੀਆਂ ਚਾਗਾਂ ਨਿਕਲ ਗਈਆਂ. ਮੈਂ ਬਰਤਨ ਲੈ ਪਿਸ਼ਾਬ ਕੀਤਾ। ਪਿਸ਼ਾਬ ਕਰ ਚੁਕਣ ਮਗਰੋ' ਉਹ ਬਰਤਨ ਬਾਹਰ ਡੋਲ ਆਈ। ਗਰਮ ਪਾਣੀ ਦੀ ਟੂਟੀ ਖੋਲ ਹਥ ਸਾਬਣ ਨਾਲ ਸਾਫ ਕੀਤੇ ਅਤੇ ਫਿਰ ਸ ਸ ਕਰਦੀ ਮੇਰੇ ਸਟਰੈਚਰ ਪਾਸ ਆਣ ਖਲੋਤੀ। ਓਸ ਮੇਰੀਆਂ ਅੱਖਾਂ ਪੂੰਝੀਆਂ ਤੇ ਬੜੀ ਤਸੱਲੀ ਦਿਤੀ, ਪਰ ਮੇਰਾ ਰੋਣ ਨਹੀਂ ਸੀ ਠਲਦਾ। ਮੈਂ ਉਸ ਦੀਆਂ ਬਾਹਵਾਂ ਫੜ ਲਈਆਂ। ਪਤਲੀਆਂ ਉੱਗਲਾਂ ਬੜੇ ਸਤਿਕਾਰ ਨਾਲ ਆਪਣੀਆਂ ਅੱਖਾਂ ਉਪਰ ਲਾਈਆਂ। ਉਸ ਦਾ ਕੋਮਲ ਹੱਥ ਆਪਣੇ ਮਥੇ ਉਪਰ ਰਖਿਆ। ਆਪਣੇ ਦੋਵੇਂ ਖੁਰਦਰੇ ਹਥਾਂ ਵਿਚ ਉਸ ਦੇ ਬੜੇ ਕੋਮਲ ਹਥ ਰਖ ਕੇ ਘੁਟੇ। ਅਖ਼ੀਰ ਉਂਗਲਾਂ ਚੁੰਮੀਆਂ ਤੇ ਇਨ੍ਹਾਂ ਹਰਕਤਾਂ ਵਿਚ ਹਰ ਇਕ ਵਾਰੀ ਮੇਰੇ ਮੂੰਹ ਵਿਚੋਂ ਜ਼ਬਰਦਸਤੀ ‘‘ਸਿਸਟਰ! ਸਿਸਟਰ! ਸਿਸਟਰ! ਨਕਲ ਰਿਹਾ ਸੀ।


ਸਿਸਟਰ ਵੀ ਮੇਰੀ ਇਸ ਮਜਬੂਰੀ ਅਤੇ ਆਪਣੇ ਉਚ ਹਿਰਦੇ ਦੇ ਵਿਸ਼ਵਾਸ ਨੂੰ ਚੰਗੀ ਤਰਾਂ ਸਮਝ ਰਹੀ ਸੀ । ਉਹ ਵੀ ਮੇਰੇ ਪੁਰਸ਼-ਪੁਣੇ

-੮੪