ਜੰਗੀ ਹਸਪਤਾਲ
ਸਿਰਪੱਟ ਭੱਜੀ ਜਾਂਦੀ ਜ਼ਖਮੀਆਂ ਦੀ ਗੱਡੀ ਜੰਗਲ, ਪਹਾੜ, ਦਰਿਆ, ਸ਼ਹਿਰਾਂ ਵਿਚੋਂ ਲੰਘਦੀ ਛੀ ਸੱਤ ਸੌ ਮੀਲ ਫ਼ਰੰਟ ਲਾਇਨ ਥੀਂ ਦੂਰ, ਅਖ਼ੀਰ ਨੂੰ ਰਾਤ ਦੇ ਦਸ ਵਜੇ ਇਕ ਚੰਗੇ ਸ਼ਾਨਦਾਰ ਰੌਣਕੀ ਰੇਲਵੇ ਸਟੇਸ਼ਨ ਉਪਰ ਆਣ ਖਲੋਤੀ। ਦੂਰ ਤਕ ਬਿਜਲੀ ਦੀਆਂ ਬੱਤੀਆਂ, ਗਡੀਆਂ ਦੀ ਆਵਾ-ਜਾਈ, ਮੁਸਾਫਰਾਂ ਦੀ ਭੀੜ-ਭਾੜ, ਅਮਨ ਦੀਆਂ ਨਿਸ਼ਾਨੀਆਂ ਸਨ। ਇਕ ਵੱਖਰੇ ਪਲੈਟ-ਫਾਰਮ ਉਪਰ ਜਿਥੇ ਐਂਬੋਲੈਂਸ ਕਾਰਾਂ ਪਲੈਟ-ਫਾਰਮ ਉਪਰ ਪੁਜ ਸਕਦੀਆਂ ਸਨ, ਰੇਲ ਗੱਡੀ ਨੇ ਇੰਜਨ ਲਾਹ ਦਿਤਾ।
ਜਿਸ ਤਰ੍ਹਾਂ ਪਿਛਲੇ ਸਟੇਸ਼ਨ ਤੇ ਬੀਮਾਰ ਲੱਦੇ ਗਏ ਸਨ, ਉਸੇ ਤਰ੍ਹਾਂ ਇਸ ਸਟੇਸ਼ਨ ਪੁਰ: ਬੀਮਾਰਾਂ ਨੂੰ ਟੇਨ ਥੀਂ ਉਤਾਰ ਕੇ ਕਾਰਾਂ ਉਪਰ ਲਿਟਾ ਦਿਤਾ ਗਿਆ ਅਤੇ ਮਿੰਟਾਂ ਵਿੱਚ ਹੀ ਵਾਰੋ ਵਾਰੀ ਐਂਬੋਲੈਂਸ ਕਾਰਾਂ ਜੰਗੀ ਹਸਪਤਾਲ ਨੂੰ ਜਾਣੀਆਂ ਸ਼ੁਰੂ ਹੋ ਗਈਆਂ।
ਇਹ ਇਕ ਸ਼ਾਹੀ ਹਸਪਤਾਲ ਸੀ, ਕਿਸੇ ਸ਼ਾਨਦਾਰ ਬਿਲਡਿੰਗ ਵਿਚ। ਸ਼ਾਇਦ ਕਿਸੇ ਵੇਲੇ ਇਹ ਸ਼ਾਹੀ ਮਹਿਲ ਸੀ। ਵਿਹੜੇ ਵਿਚ ਬੜਾ ਸ਼ਾਨਦਾਰ ਬਾਗ਼ ਸੀ। ਇਰਦ ਗਿਰਦ ਵੀ ਚੋਖੀ ਥਾਂ ਫੁਲਾਂ ਬੂਟਿਆਂ ਲਈ ਖਾਲੀ ਸੀ। ਲਗ ਭਗ ਸਾਰਾ ਹਸਪਤਾਲ ਹੀ ਤਿੰਨ ਛੱਤਾ ਸੀ। ਉਂਪਰਲੀਆਂ ਛੱਤਾਂ ਵਿਚ ਤੁਰਨ ਫਿਰਨ ਵਾਲੇ ਜ਼ਖਮੀ ਸਨ ਅਤੇ ਹੇਠਲੀਆਂ ਛੱਤਾਂ ਵਿਚ ਲੰਬੇ ਪਏ ਰਹਿਣ ਵਾਲੇ।
ਇਕ ਇਕ ਕਾਰ ਇਸ ਸ਼ਾਹੀ ਮਹਿਲ ਦੇ ਅੰਦਰ ਆਉਂਦੀ ਅਤੇ ਜ਼ਖਮੀਆਂ ਨੂੰ ਲਾਹਿਆ ਜਾਂਦਾ ਸੀ। ਤੁਰਨ ਫਿਰਨ, ਬੈਠਣ ਅਤੇ ਲੈਟਣ ਵਾਲੇ ਜ਼ਖਮੀ ਵਖੋ ਵਖਰੇ ਵਾਰਡਰਾਂ ਨੂੰ ਵੰਡੇ ਜਾ ਰਹੇ ਸਨ। ਹਸਪਤਾਲ ਦੇ ਵਾਰਡਰਾਂ ਦੇ ਨਾਂਵ ਪਟਿਆਲਾ ਵਾਰੰਡ, ਨਾਭਾ ਵਾਰਡ, ਰਾਜ਼ਪੂਤਾਨਾ ਵਾਰਡ, ਨੇਪਾਲ ਵਾਰਡ, ਹੈਦਰਾਬਾਦ ਵਾਰਡ ਆਦਿਕ
-੮੭-