ਪੰਨਾ:ਫ਼ਰਾਂਸ ਦੀਆਂ ਰਾਤਾਂ.pdf/88

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੈਂ ਅੱਖਾਂ ਮਲਦਿਆਂ ਵੇਖਿਆ। ਉਸੇ ਹੀ ਸ਼ਾਹੀ ਬਿਸਤਰੇ ਉਪਰ ਹਾਂ ਅਤੇ ਸੱਜੀ ਲੱਤ ਅਜੇ ਗੇਲੀ ਵਾਂਗ ਸੂਜੀ ਭੁਜੀ ਉਸੇ ਤਰਾਂ ਮੇਰੇ ਕੰਬਲ ਵਿਚ ਮੌਜੂਦ ਸੀ। ਮੈਂ ਖਿਆਲ ਕੀਤਾ, ਸ਼ਾਇਦ ਇਹ ਕੰਟ ਦਿਤੀ ਜਾਵੇਗੀ। ਕੀ ਪਤਾ ਮੈਂ ਲੰਗੜਾ ਹੀ ਹੋ ਜਾਵਾਂ, ਕੈਦੋ ਲੰਗੇ ਵਾਂਗ-ਹੀਰ ਦੀਆਂ ਚੁਗਲੀਆਂ ਮਾਰਨ ਲਈ। ਇਨਾਂ ਹੀ ਸੋਚਾਂ fਚ ਸੀ ਕਿ ਡਿਉਟੀ ਵਾਲੇ ਡਾਕਟਰ ਜੀ ਆ ਗਏ। ਇਹ ਮੇਰੇ ਵਾਕਫ਼ ਨਿਕਲ ਆਏ ਮੇਰੇ ਪਿਤਾ ਮੇਜਰ ਜੀ ਦੇ ਰਿਸਾਲੇ ਵਿਚ ਸਨ ਪਹਿਲਾਂ ਹਸਪਤਾਲ ਵਿਚ ਕੰਪਾਊਡਰ ਲਗੇ ਰਹੇ। ਅਖੀਰ ਕਮਾਂਡਿੰਗ ਆਫ਼ੀਸਰ ਦੀ ਮਿਹਰਬਾਨੀ ਨਾਲ ਸਰਕਾਰੀ ਖਰਚ ਉਪਰ ਆਗਰੇ ਮੈਡੀਕਲ ਸਕੂਲ ਵਿਚ ਪੜ੍ਹਨ ਲਈ ਭੇਜੇ ਗਏ। ਹੁਣ ਫੀਲਡ ਵਿਚ 3 A s ਹੋਕੇ ਆਏ ਸਨ । ਬੜੇ ਦਸਤ ਪੰਜ ਮਿਲੇ। ਪਿਛ ਲੀਆਂ ਬਚਪਨ ਦੀਆਂ ਕਹਾਣੀਆਂ ਦੁਹਰਾਈਆਂ ਗਈਆਂ।' ਇਲਾਹਬਾਦ, ਅੰਬਾਲਾ, ਨੁਸ਼ਹਿਰਾ ਛਾਉਣੀਆਂ ਦੇ ਜ਼ਿਕਰ ਵੀ ਆਏ। ਘਾਹ ਵਿਚ ਲਕਣਾ, ਅੰਬ ਤੋੜਨੇ, ਟੱਟੀ ਜਾਣ ਦੇ ਬਹਾਨੇ ਨੌਸ਼ਹਿਰ ਦੇ ਭਾਰਤ-ਇਕ ਇਕ ਕਰ ਕੇ ਸਾਰੀਆਂ ਗੱਲਾਂ ਚੇਤੇ ਕੀਤੀਆਂ, ਕੀ ਸਵਾਦ ਸੀ ਇਹਨਾਂ ਬਚਪਨ ਦੀਆਂ ਕਹਾਣੀਆਂ ਵਿਚ-ਅੱਜ ਇਹਨਾਂ ਦਾ ਨਾਂਵM A ਗੁਪਤਾ ਸੀ। ਮੈਂ ਪਛਿਆ- ਮਿਸਟਰ ਕਿਦਾਰ ਨਾਬ ਮੇਰਾ ਖਿਆਲ ਹੈ, ਤੁਸਾਂ ਇਤਨੀ ਜਲਈ ਐਮ. ਏ. ਕਿਵੇਂ ਕਰ ਲਿਆ ਹੈ, ਜਿਥੋਂ ਕਿ ਸਬ ਐਸਿਸਟੈਂਟ ਸਰਜਨ ਭੀ ਹੋ ਗਏ! ਉਹ ਪੰਜਾ ਵੰਗਾਰ ਕੇ ਬੋਲੇ-ਐਮ. ਏ. ਬੀ ਮਤਲਬ ਮਿਡਲ ਐਜੂਕੇਸ਼ਨ ਹੈ। ਮਿਡਲ ਬੀ ਵਧੀਕ ਮੈਂ ਪੜ੍ਹਿਆ ਭੀ ਨਹੀਂ, ਪਰ ਕਿਸਮਤ ਨੇ ਡਾਕਟਰ ਐਮ. ਏ. ਗੁਪਤਾ ਬਣਾ ਦਿਤਾ ! ਬੜਾ ਹਾਸਾ ਮਚਿਆ।

ਕਰਨਲ ਦੇ ਆਉਣ ਉਪਰ ਮੈਨੂੰ ਸਰਜੀਕਲ ਵਾਰਡ ਵਿਚ ਪੁਚਾਇਆ ਗਿਆ। ਕਈਆਂ ਡਾਕਟਰਾਂ ਨੇ ਮਿਲਕੇ ਲੱਤ ਦੀ ਪੜਤਾਲ ਕੀਤੀ ਕਿ ਕਿਧਰੇ ਹੱਡੀ ਨੂੰ ਨੁਕਸਾਨ ਨਾ ਪੁਜਾ ਹੋਵੇ। ਅਖੀਰ ਫੈਸਲਾ ਹੋਇਆ ਕਿ ਲੱਤ ਇਕ ਲੋਹੇ ਦੇ ਸ਼ਕੰਜੇ ਵਿਚ ਕਸ ਦਿਤੀ ਗਈ। ਜਿਵੇਂ ਮੇਰਾ ਖ਼ਿਆਲ ਸੀ ਕਿ ਮੈਂ ਲੰਗਾ ਕੇ ਨਾ ਬਣ ਜਾਵਾਂ, ਇਸ ਡਰ ਨੇ ਕਰਨਲ ਨੂੰ ਵੀ ਸ਼ਿਕੰਜਾ ਕਸਣ ਲਈ ਮਜਬੂਰ ਕਰ ਦਿਤਾ। ਦੁਧ, ਮੱਖਣ, ਬਰਾਂਡੀ, ਅੰਡ, ਸ਼ੋਰਬਾ, ਪਨੀਰ, ਫਰੂਟ ਕਈ ਕਈ

-੬o