ਪੰਨਾ:ਫ਼ਰਾਂਸ ਦੀਆਂ ਰਾਤਾਂ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ । ਨਰਸਾਂ ਸਾਰੀਆਂ ਹੀ ਪਿਆਰੀਆਂ ਅਤੇ ਮਿੱਠੀਆਂ ਹੁੰਦੀਆਂ ਹਨ: ਪਰ ਮੈਨੂੰ ਇਹ ਵਧਕ ਪਿਆਰੀ ਸੀ । ਉਹ ਦੂਜੇ ਦਿਨ ਜਦੋਂ ਵੀ ਮੈਨੂੰ ਮਿਲਦੀ, ਮੇਰੇ ਲਈ ਕੋਈ ਨਾ ਕੋਈ ਸੁਗਾਤ ਲੈਕੇ ਹੀ ਤੰਮਲਦੀ ॥ ਚਾਕਲੇਟ, ਚੁਸਣੀਆਂ, ਸਾਬਣ-ਭਾਵੇਂ ਇਹ ਚੀਜ਼ਾਂ ਹਸਪਤਾਲ ਦੀਆਂ ਹੀ ਹੁੰਦੀਆਂ ਸਨ, ਪਰ ਉਹ ਆਪਣੇ ਪਿਆਰ ਵਿਚ ਇਨ੍ਹਾਂ ਚੀਜ਼ਾਂ ਦੀ ਆਪਣੇ ਵਲੋਂ ਲੜੀ ਜੋੜੀ ਹੀ ਰੱਖਦੀ ।

ਰਾਜ਼ੀ ਹੋਣ ਮਗਰੋਂ ਸ਼ਹਿਰ ਦੀਆਂ ਜ਼ੋਰਾਂ ਸ਼ੁਰੂ ਹੋ ਗਈਆਂ । ਸਮੁੰਦਰ ਦਾ ਕੰਢਾ, ਸ਼ਹਿਰ ਦੀਆਂ ਪਾਰਕਾਂ, ਦਾਮ, ਹੋਟਲ, ਆਪਣੀਆਂ ਪਾਰਟੀਆਂ ਵਿਚ ਸ਼ਾਮਲ ਹੋਕੇ ਸਾਰਾ ਕੁਝ ਵੇਖਿਆ ।

ਬ ਹਸਪਤਾਲ ਵਿਚ ਮੋਇਆਂ ਲਈ ਹਰ ਇਕ ਦੇ ਮਜ਼ਬ ਅਨੁਸਾਰ ਸਾਰਾ ਪ੍ਰਬੰਧ ਸੀ । ਪਿਛੇ ਵਾਂਗ ਸਿੱਖ, ਹਿੰਦੂ, ਮੁਸਲਿਮ ਇਕੋ ਮਿੱਟੀ ਵਿਚ ਨਹੀਂ ਸਨ ਸੁਆਏ ਜਾਂਦੇ। ਮਰ ਚੁਕੇ ਜ਼ਖ਼ਮੀਆਂ ਨੂੰ ਉਸ ਵੇਲੇ ਹੀ ਸ਼ਹਿਰ ਥੀਂ ਬਾਹਰ ਦੁਰਾਡੇ ਇਕ ਖ਼ਾਸ ਥਾਂ ਪੁਚਾਇਆ ਜਾਂਦਾ । ਇਸ ਥਾਂ ਹਿੰਦੂ ਰੀਤ ਅਨੁਸਾਰ ਖਣ, ਘਿਉ, ਜਵਾਂ ਦਾ ਆਟਾ, ਘੜੀ (ਮੁਰਦੇ ਦੇ ਸਿਰ ਭੰਨਣ ਲਈ), ਸੱਕਾ ਘਾਹ, ਜਨੇਊ ਆਦਿਕ ਸਾਰੀਆਂ ਹੀ ਚੀਜ਼ਾਂ ਸਨ । ਜਿਹੜੀ ਪਾਰਟੀ ਸਸਕਾਰ ਉਪਰ ਲੱਗੀ ਹੋਈ ਸੀ, ਉਨਾਂ ਦਾ ਸਾਰ ਹੀ ਦਿਨ ਇਹੋ ਹੀ ਕੰਮ ਸੀ । ਲੋਹੇ ਦੇ ਅੱਠ, ਗਾਰਡਰ ਧਰਤੀ ਵਿਚ ਗੱਡੇ ਹੋਏ ਅੰਗਠੇ ਦਾ ਨਮੂਨਾ ਹੈਸਨ, ਜਿਨ੍ਹਾਂ ਵਿਚ ਲਕੜਾਂ ਸਿਟ ਕੇ, ਜਿਹੜਾ ਵੀ ਮੁਰਦਾ ਆਉਂਦਾ ਉਸੇ ਉਪਰ ਸਿਟ ਦਿਤਾ ਜਾਂਦਾ । ਮਿੰਟਾਂ ਵਿਚ ਜਵਾਲਾ ਦੀਆਂ ਲਾਟਾਂ ਹੱਡੀਆਂ ਮਾਸ ਸਾੜ ਕੇ ਸੁਆਹ ਕਰ ਦਿੰਦੀਆਂ । ਠੰਢੀ ਹੋਈ ਸੁਆਹ ਨੂੰ ਲਾਰੀ ਵਿਚ ਭਰਕੇ ਸਮੁੰਦਰ ਦੀ ਭੇਟਾ ਕਰ ਦਿਤਾ ਜਾਂਦਾ । ਘਿਉ ਦੇ ਪੀਪੇ, ਖਫਣ ਦਾ ਕਪੜਾ ਅਤੇ ਦੂਜੀਆਂ ਚੀਜ਼ਾਂ ਡਿਉਟੀ ਵਾਲੇ ਸਿਪਾਹੀਆਂ ਵਲੋਂ ਸ਼ਰਾਬ ਲਈ ਵੇਚ ਲਈਆਂ ਜਾਂਦੀਆਂ ।

ਹਸਪਤਾਲ ਨੂੰ ਜੇ ਸਵਰਗ ਆਖ ਦਿਤਾ ਜਾਏ ਅਤੇ ਉਸ ਥਾਂ ਦੀਆਂ ਨਰਸਾਂ ਨੂੰ ਸਵਰਗ ਦੀਆਂ ਹੁਰਾਂ ਤਾਂ ਕੋਈ., ਅਣਹੋਣੀ ਗੱਲ ਨਹੀਂ ਹੈ । ਅਖੀਰ ਮੇਰਾ ਸੁਫਨਾ ਵੀ ਸੋਚ ਦੀ ਪਉੜੀ ਚੜ੍ਹਿਆ ॥ ਸਾਨੂੰ ਰਾਜ਼ੀ ਹੋਏ ਜ਼ਖਮੀਆਂ ਦੀ ਪਾਰਟੀ ਨਾਲ ਇੰਗਲੈਂਡ ਦੀ ਸੈਰ ਲਈ ਘਲ ਦਿਤਾ ਗਿਆ।