ਪੰਨਾ:ਫ਼ਰਾਂਸ ਦੀਆਂ ਰਾਤਾਂ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਸਾਮਣੇ ਹਰ ਵੇਲੇ ਖੁਸ਼ਬੂਦਾਰ ਧੂਪ ਧੁਖਦੀ ਰਹਿੰਦੀ ਅਤੇ ਵਰੇ ਵਿਚ ਇਕ ਵਾਰੀ ਲਾਸ਼ ਨੂੰ ਮਹਿਲ ਤੋਂ ਬਾਹਰ ਕੱਢ ਕੇ ਸੂਰਜ ਭਗਵਾਨ ਦੇ ਦਰਸ਼ਨ ਕਰਾਏ ਜਾਂਦੇ।

ਮਿਸਰ ਵਿਚ ਆਬਾਦੀ ਬੜੀ ਟਾਵੀਂ ਟਾਵੀਂ ਹੈ । ਦਰਿਆ ਨੀਲ ਦਾ ਕਿਨਾਰਾ ਵਾਕਈ ਸਰਸਬਜ਼ ਹੈ । ਸਿਕੰਦਰੀਆ, ਹਲਵਾ ਅਸਮਾਲੀਆ, ਗਾਜ਼ਾ, ਜਾਛਾ, ਪੋਰਟ ਸਈਦ, ਸਵੇਜ਼ ਅਤੇ ਕਾਰਾ ਬੜੇ ਪੁਰਾਣੇ ਅਤੇ ਰੌਣਕੀ ਸ਼ਹਿਰ ਹਨ ।

ਓਦੋਂ ਰਸਾਲਿਆਂ ਪਾਸ ਘੋੜੇ ਸਨ, ਅੱਜ ਉਹੀ ਰਸਾਲੇ ਟੈਂਕਾਂ ਵਾਲੇ, ਮੋਟਰ ਮਸ਼ੀਨਾਂ ਵਾਲੇ, ਜਾਂ ਲਾਰੀਆਂ ਵਾਲੇ ( Mechenic Cavalary ) ਬਣ ਚੁੱਕੇ ਹਨ । ਮਿਸਰ ਦੀਆ ਮੈਦਾਨੀ ਲੜਾਈਆਂ ਵਿਚ ਕਈ ਕਈ ਮੀਲ ਵਧਣਾ, ਜਾਂ ਪਿਛਲੇ ਪਾਸੇ ਹਟ ਜਾਣਾ ਮਾਮੂਲੀ ਗੱਲਾਂ ਸਨ । ਹਰ ਰੋਜ਼ ਸ਼ਾਮ ਨੂੰ ਸਹਿਰਾਈ ਅਨੇਰੀਆਂ ਚਲਦੀਆਂ ਅਤੇ ਸਿੱਖ ਫੌਜੀ ਸਿਪਾਹੀਆਂ ਨੂੰ ਜਟਾਧਾਰੀ ਭਬੂਤੀ ਵਾਲੇ ਸਾਧੂ ਦੇ ਰੂਪ ਵਿਚ ਬਦਲੇ ਰੱਖਦੀਆਂ । ਮਿਸਰ ਵਿਚ ਮੈਂ ਕਈ ਵਾਰੀ ਸੋਚਿਆ ਕਰਦਾ ਕਿ ਬਹੁਤ ਸਾਰੇ ਰਿਵਾਚ ਦੇਸ਼ ਦੇ ਪੌਣ ਪਾਣੀ ਅਨੁਸਾਰ ਹੀ ਹੁੰਦੇ ਹਨ । ਮੀਲਾਂ ਤਕ ਬਹਿਰਾ ਹੋਣ ਕਰ ਕੇ ਹੀ ਇਨ੍ਹਾਂ ਮੁਰਦਿਆਂ ਨੂੰ ਕਬਰ ਵਿਚ ਦਬਣ ਦਾ ਫੈਸਲਾ ਕੀਤਾ ਹੋਣਾ ਹੈ । ਅਜ ਦੇ ਮਸਰੀ ਗਲ ਵਿਚ ਇਕ ਲੰਬਾ ਕਾਲੇ ਰੰਗ ਦਾ ਝੱਗਾ ਪਾਉਂਦੇ ਹਨ । ਸ਼ਕਲ ਅਤੇ ਅਕਲ ਦੇ ਵੀ ਕੋਈ ਐਡੇ ਚੰਗੇ ਨਹੀਂ. ਅਜੇ ਤਕ ਵੀ ਅਫ਼ਰੀਕਾ ਦੇ ਗੁਲਾਮ-ਜਨਾਂ ਦੇ ਮੱਥੇ ਉਪਰ ਦਾਗਿਆ ਹੋਇਆ ਪੈਸੇ ਜਿੰਨਾ ਨਿਸ਼ਾਨ ਹੁੰਦਾ ਸੀ-ਅਮਰੀਕਾ ਅਤੇ ਜਾਗੀਰਦਾਰਾਂ ਪਾਸ ਮੌਜੂਦ ਹਨ ।

ਅਖ਼ੀਰ ਫੌਜੀ ਲੋੜਾਂ ਅਨੁਸਾਰ ਜਲਦੀ ਹੀ ਸਾਡੀ ਫੋਰਸ (Force) ਨੂੰ ਫਲਸਤੀਨ ਜਾਣਾ ਪੈ ਗਿਆ | ਘੋੜਿਆਂ ਦੀ ਮੌਜੂਦਗੀ ਦੇ ਕਾਰਨ ਸਾਰਾ ਹੀ ਸਫ਼ਰ ਪੈਦਲ ਕਰਨਾ ਪੈਂਦਾ । ਰੇਲ ਜਾਂ ਜਹਾਜ਼ ਦੇ ਸਫ਼ਰ ਨਾਲੋਂ ਪੈਦਲ ਫੌਰਨ ਵਿਚ ਵਧੀਕ ਸੈਰ, ਜੰਗਲ, ਪਹਾੜ, ਦਰਿਆ ਅਤੇ ਨਜ਼ਾਰੇ ਵੇਖਣ ਦਾ ਸਮਾਂ ਮਿਲਦਾ ਹੈ। ਪਿਛਲੀ ਲੜਾਈ ਵਿਚ ਟਰਕੀ ਸਾਡੇ ਖ਼ਿਲਾਫ਼ ਲੜ ਰਿਹਾ ਸੀ । ਇਸ ਲਈ ਟਰਕੀ ਦੇ ਕਈ ਸ਼ਹਿਰ ਵੀ ਵੇਖਣੇ ਪੈ ਗਏ । ਜਿਥੇ ਇਹ ਸਾਰਾ ਹੀ ਇਲਾਕਾਂ ਸਰਸਬਜ਼, ਆਬਾਦ, ਰੰਗੀਲਾ ਅਤੇ ਸੁੰਦਰਤਾ ਦਾ ਨਮੂਨਾ ਹੈ, ਉਥੇ ਹੀ

-੬੬