ਪੰਨਾ:ਫ਼ਰਾਂਸ ਦੀਆਂ ਰਾਤਾਂ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਗਤਰਾ, ਖਜੂਰ, ਤਰਬੂਜ਼, ਖਰਬੂਜ਼ੇ ਅਤੇ ਹੋਰ ਅਨੇਕਾਂ ਹੀ ਫਲਾਂ ਨਾਲ ਲਦੇ ਹੋਏ ਬਾਗ਼ ਮੌਜੂਦ ਸਨ। ਸੜਕਾਂ ਦੇ ਕਿਨਾਰੇ ਜਿਥੋਂ ਵੀ ਕੁਚ ਕਰਦਿਆਂ, ਅੱਧਾ ਘੰਟਾ ਆਰਾਮ ਲਈ ਖੜੇ ਹੁੰਦੇ, ਟੋਕਰਿਆਂ ਦੇ ਟੋਕਰੇ ਫਲ ਵਿਕ ਜਾਂਦੇ ਸਨ

ਟਰਕੀ ਦੇ ਜਿਸ ਇਲਾਕੇ ਉਪਰ ਸਾਡੀ ਸਰਕਾਰ ਦਾ ਕਬਜ਼ਾ ਹੋ ਚੁਕਿਆ ਸੀ, ਉਨਾਂ ਸ਼ਹਿਰਾਂ ਨੂੰ ਬੇ-ਹਥਿਆਰ ਕਰਨਾ ਜ਼ਰੂਰੀ ਸੀ ਮਹੀਨੇ ਪੰਦਰਾਂ ਦਿਨਾਂ ਦੀ ਮਹਲਤ ਦਿੱਤੀ ਗਈ ਕਿ ਹਰ ਉਹ ' ਆਦਮੀ ਜਿਸ ਦੇ ਪਾਸ ਕੋਈ ਵੀ ਹਥਿਆਰ ਮੌਜੂਦ ਹੈ, ਸਰਕਾਰੀ ਦਫਤਰ ਵਿਚ ਰਿਪੋਰਟ ਕਰੇ । ਅਨੇਕਾਂ ਬੰਦੂਕਾਂ, ਪਿਸਤੌਲ, ਤਲਵਾਰਾਂ, ਖੰਜਰ, ਡੋਗਰ ਦਿਨਾਂ ਵਿਚ ਹੀ ਇਕੱਠੇ ਹੋ ਗਏ, ਪਰ ਅਜੇ ਵੀ ਖ਼ਿਆਲ ਸੀ ਕਿ ਅਨੇਕਾਂ ਹੋਰ ਹਥਿਆਰ ਘਰਾਂ ਵਿਚ ਮੌਜੂਦ ਸਨ ਅਤੇ ਸਰਕਾਰ ਲਈ ਉਨ੍ਹਾਂ ਦਾ ਵੀ ਵਾਪਸ ਲੈਣਾ ਬੜਾ ਜ਼ਰੂਰੀ ਸੀ ।

ਇਕ ਦਿਨ ਰਾਤ ਦੇ ਦੋ ਵਜੇ ਫੌਜ ਨੂੰ ਅਚਣਚੇਤ ਹੀ ਤਿਆਰੀ ਦਾ ਹਕਮ ਮਿਲ ਗਿਆ । ਜਿਸ ਸ਼ਹਿਰ ਦੇ ਨੇੜੇ ਸਾਡੀ ਫੌਜ ਨੇ ਉਤਾਰਾ ਕੀਤਾ ਹੋਇਆ ਸੀ, ਘੰਟੇ ਕੁ ਮਗਰੋਂ ਫੌਜ ਨੇ ਰਾਤ ਦੇ ਹਨੇਰੇ ਵਿਚਜਦੋਂ ਸਾਰਾ ਸ਼ਹਿਰ ਸੁੱਤਾ ਪਿਆ ਸੀ-ਘੇਰਾ ਪਾ ਲਿਆ। ਸਾਰੀਆਂ ਪੋਸਟਾਂ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਰੋਕ ਦਿਤੀਆਂ ਗਈਆਂ । ਸ਼ਹਿਰ ਵਿਚ ਆਉਣ ਅਤੇ ਸ਼ਹਿਰ ਤੋਂ ਬਾਹਰ ਜਾਣ ਵਾਲੇ ਹਰ ਬੰਦ ਦੀ ਤਲਾਸ਼ੀ ਲਈ ਜਾਂਦੀ। ਜ਼ਨਾਨੀਆਂ ਦੀ ਤਲਾਸ਼ੀ ਲਈ ਕੁਝ ਟਰਕੀ ਇਸਤੀਆਂ ਮੌਜੂਦ ਸਨ । ਅਖੀਰ ਮਹਲੇ ਵੀਰ ਮਕਾਨਾਂ ਦੇ ਅੰਦਰ ਦੀ ਵੀ ਤਲਾਸ਼ੀ ਸ਼ੁਰੂ ਹੋ ਗਈ । ਬਹੁਤੇ ਘਰਾਂ ਵਿਚੋਂ ਮਰਦ ਡਰ ਦੇ ਮਾਰੇ ਪਹਿਲਾਂ ਹੀ ਭਜ ਗਏ ਸਨ । ਪਿਛੇ ਮਾਸੂਮ ਬੱਚ, ਨੌਜਵਾਨ ਕੁੜੀਆਂ ਜਾਂ ਬੁਢੇ ਬੁਢੀਆਂ ਹੀ ਸਨ । ਇਸ ਤਲਾਸ਼ੀ ਵਿਚ ਕੀ ਕੁਝ ਹੋਇਆ-ਇਹ ਦੱਸਣ ਦੀ ਲੋੜ ਨਹੀਂ । ਇਹ ਤੁਸੀਂ ਹੀ ਖ਼ਿਆਲ ਕਰ ਲਵੇ ਕਿ ਜੋ ਕੁਝ ਤਲੰਗ ਕਰ ਸਕਚ ਹਨ, ਉਨਾਂ ਕੀਤਾ। ਭਾਵੇਂ ਸਰਕਾਰ ਵਲੋਂ ਬੜੀ ਸਖ਼ਤੀ ਨਾਲ ਹਦਾਇਤਾਂ ਸਨ ਕਿ ਸਿਵਾਏ ਹਥਿਆਰ ਲੈਣ ਦੇ ਕਿਸੇ ਨੂੰ ਤੰਗ ਜਾਂ ਬੇ-ਪਤ ਨਾ ਕੀਤਾ ਜਾਵੇ, ਪਰ ਇਕ ਦੂਜੇ ਪਾਸਿਓਂ ਬੋਲੀ ਨਾ ਸਮਝਣ ਦਾ ਸਿਪਾਹੀਆਂ ਨੇ ਬੜਾ ਲਾਭ ਪ੍ਰਾਪਤ ਕੀਤਾ ।

-੯੭.