ਪੰਨਾ:ਫ਼ਰਾਂਸ ਦੀਆਂ ਰਾਤਾਂ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮੇਰੀ ਹਲੀਨਾ

ਜਿਤੇ ਹੋਏ ਦੇਸਾਂ ਵਿਚ ਕੀ ਕੁਝ ਵਧੀਕੀਆਂ ਹੁੰਦੀਆਂ ਹਨ-ਇਹ ਆਦਿ-ਅੰਤ ਥਾਂ ਇਤਿਹਾਸਕ ਕਹਾਣੀਆਂ ਹਨ । ਜਦੋਂ ਵੀ ਕੋਈ ਫ਼ੌਜ ਫ਼ਤਹ ਦਾ ਝੰਡਾ ਲੈਕੇ ਆਪਣੇ ਸਰ ਕੀਤੇ ਹੋਏ ਇਲਾਕੇ ਵਿਚ ਪੁਜਦੀ ਹੈ ਤਾਂ ਉਥੋਂ ਦੀ ਹਰ ਇਕ ਚੀਜ਼ ਦੀ ਉਹ ਮਾਲਕ ਗਿਣੀ ਜਾਂਦੀ ਹੈ । ਪੈਰਸ (ਫ਼ਰਸ) ਅਤੇ ਬਰਮਾਂ ਦੀਆਂ ਹਾਰਾਂ ਅਜ ਵੀ ਸੱਸ ਆਂ ਕਹਾਣੀਆਂ ਹਨ । ਜਿਨ੍ਹਾਂ ਸਜਣਾਂ ਨੂੰ ਉਜੜੇ ਪੁਜੜੇ ਬਰਮੀਆਂ ਜਾਂ ਬਰਮਾਂ ਵਿਚ ਵਸਦੇ ਕਾਰ ਵਿਹਾਰ ਕਰਦਿਆਂ ਪੰਜਾਬੀਆਂ ਨਾਲ-ਜਿਹੜੇ ਹੁਣ ਹਿੰਦੁਸਤਾਨ ਵਿਚ ਆ ਚੁਕੇ ਹਨਗੱਲ ਬਾਤ ਕਰਨ ਦਾ ਮੌਕਾ ਲੱਭਾ ਹੈ ਜਾਂ ਉਨ੍ਹਾਂ ਦੀ ਜ਼ਬਾਨੀ ਉਨ੍ਹਾਂ ਦੇ ਸਫ਼ਰ ਤੇ ਤਕਲੀਫ਼ਾਂ ਦੇ ਦਰਦਨਾਕ ਹਾਲ ਸੁਣੇ ਹਨ, ਉਹ ਸੇਰ ਕੀਤੇ ਮੁਲਕਾਂ ਦੀ ਹਾਲਤ ਦਾ ਗਿਆਨ ਰੱਖਦੇ ਹਨ। ਜ਼ਮੀਨ, ਮਕਾਨ ਅਰ ਦੁਕਾਨ, ਧੀਆਂ, ਪੁਤਰ, ਇਸਤੀ, ਮਾਤਾ ਪਿਤਾ ਕਿਸੇ ਚੀਜ਼ ਦੀ ਵੀ ਰਾਖੀ ਇਹੋ ਜਹੇ ਭਿਆਨਕ ਸਮੇਂ ਨਹੀਂ ਕੀਤੀ ਜਾ ਸਕਦੀ। ਘੁੰਘ-ਭਰਪੂਰ ਵਸਦੇ ਘਰ ਖਾਲ-ਮਖਾਲੀ ਛੱਡ ਕੇ ਭੱਜਣ ਦੀ ਹੀ

-੯੯