ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਏ ਪਜ਼ਗਾਰ ਤੌਂ ਸਿਵਾ ਇਥੇ ਕਿਹੜਾ ਕਚਾ ਹੈ ? ਭਾਵ, ਇਸ਼ਕ ਦੀ ਅੱਗ ਵਿਚ ਭੇਜਣਾ ਸਭ ਪਸੰਦ ਕਰਦੇ ਹਨ, ਸਿਵਾਏ ਪਜ਼ਗਾਰ ਤੌਂ । ਇਸੇ ਕਾਰਨ ਉਹ ਕੱਚਾ (ਪਿੱਲਾ) ਹੈ। چند بپرسی چه مقام است کمال اینکه تر است این منامی که نه منزل به مقام است اینجا ੬. ਤੂੰ ਕਦੋਂ ਤਕ ਪੁਛੇਂਗਾ ਕਿ ਐ ਕਮਾਲ, ਇਹ ਕਿਹੜੀ ਜਗ੍ਹਾ ਹੈ ਜਿਥੇ ਤੂੰ ਰਹਿੰਦਾ ਹੈਂ । ਇਹ ਅਜਿਹਾ ਸਥਾਨ ਹੈ ਕਿ ਜਿਸ ਨੂੰ ਨਾ ਠਿਕਾਣਾ ਕਿਹਾ ਜਾ ਸਕਦਾ ਹੈ ਨ ਪੜਾਅ । ਸੂਫੀਆਂ ਦੀ ਉੱਚੀ ਪਦਵੀ ਦਾ ਵਰਣਨ ਕੀਤਾ ਹੈ । (ਹ) ਜਾਮੀਂ :- ਮੌਲਾਨਾ ਨੂਰਉਦ-ਦੀਨ ਅਬਦੁਲ ਰਹਿਮਾਨ ਜਾਮੀ ਫਾਰਸੀ ਗਜ਼ਲ ਦੇ ਇਕ ਹੋਰ ਸ਼ਾਹ ਸਵਾਰ ਹਨ । ਇਹ ੧੪੧੪ ਈਸਵੀ ਵਿਚ ਜਾਮ ਨਾਂ ਦੇ ਪਿੰਡ ਵਿਚ ਪੈਦਾ ਹੋਏ ਤੇ ੧੪੯੨ ਈਸਵੀ ਵਿਚ ਸਵਰਗਵਾਸ ਹੋਏ । ਜਾਮੀ ਨੇ ਕਵਿਤਾ ਦੇ ਸਾਰੇ ਰੂਪਾਂ ਤੇ ਹੱਥ ਅਜ਼ਮਾਇਆ ਹੈ ਤੇ ਹਰ ਗੇਂਦ ਵਿਚ ਆਪਣੀ ਪ੍ਰਤਿਭਾ ਦਾ ਸਬੂਤ ਦਿਤਾ ਹੈ । ਇਨ੍ਹਾਂ ਦੀ ਕਵਿਤਾ ਵਿਚੋਂ ਕੁਝ ਵੰਨਗੀ ਦੇਖੋ :--- بر طرف شرح بنادی آن شود بیشک ما را چون شب سیاه کردی روز سفید ما را ੧. ਤੂੰ ਉਨ੍ਹਾਂ ਮੁਸ਼ਕ-ਵੰਨੀਆਂ ' ਮਿੱਟਾਂ ਨੂੰ 1 ਮੁਖੜੇ ਕੋਲ ਲਟਕਾਇਆ ਹੋਇਆ ਹੈ । (ਅਜਿਹਾ ਕਰਨ ਨਾਲ) ਤੂੰ ਸਾਡੇ ਦੁਧ ਚਿਟੇ ਦਿਨਾਂ ਨੂੰ ਰਾਤ ਵਾਂਗੂੰ ਕਾਲਾ ਕਰ ਦਿਤਾ ਹੈ ! ਭਾਵ, ਜਦੋਂ ਦੀਆਂ ਤੇਰੀਆਂ ਜ਼ੁਲਫਾਂ ਦੇਖੀਆਂ ਹਨ ਮੈਂ ਫਟੜ ਹੋਇਆ ਪਿਆ ਹਾਂ । ਵਾਲਾਂ ਨੂੰ ਕਸਤੂਰੀ (ਮੁਸ਼ਕ) ਨਾਲ ਉਪਮਾਂ ਦਿਤੀ ਹੈ ਰੰਗ ਤੇ ਸੁਗੰਧੀ ਦੇ ਕਾਰਨ । بوت بر مشامی حیف است؛ اگر توانم سوی تو رو به بندم آمد شد مبا را تو به بر ੨. ਤੇਰੀ ਖੁਸ਼ਬੂ ਹਰ ਇਕ ‘ਦਿਮਾਗ਼ ਤੱਕ ਅਪੜ ਰਹੀ ਹੈ, ਅਫਸੋਸ ! ਕੇ ਮੈਂ ਕਰ ਸਕਾਂ ਤਾਂ ਹਵਾ ਦੇ ਤੇਰੇ ਤੱਕ ਆਉਣ ਜਾਣ ਦੇ ਰਾਹ ਨੂੰ ਰੋਕ ਲਵਾਂ । (ਇਸ ਤਰ੍ਹਾਂ ਨ ਹਵਾ ਆਵੇਗੀ, ਨ ਤੇਰੀ ਖੁਸ਼ਬੂ ਦੂਜਿਆਂ ਤੱਕ ੪

Digitized by Panjab Digital Library | www.panjabdigilib.org

14