ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
________________
ਸੂਰਜ ਇਕ ਨੇਜ਼ੇ ਜਿਨਾਂ ਉਚਾ ਆਇਆ ਹੋਇਆ ਸੀ ਕਿ ਲੜਾਈ “ਸ਼ੁਰੂ ਹੋਈ । ਦੁਪਹਿਰ ਤਕ ਖੂਬ ਲੜਾਈ ਮੱਚੀ । ਦਿਨ ਢੱਲ ਚੁਕਾ ਸੀ ਕਿ “ਦੁਸ਼ਮਣ “ਅਧੀਨ ਤੇ ਕਾਬੂ ਅਤੇ ਮਿਤ੍ਰ ਖੁਸ਼ ਤੇ ਪਸੰਦ ਹੋ ਗਏ | ਸਰਬ ਸ਼ਕਤੀਮਾਨ ਪਰਮਾਤਮਾ ਨੇ ਆਪਣੀ "ਕਿਰਪਾ ਤੇ "ਦਇਆ ਨਾਲ ਇਨਾਂ ਔਖਾ ਕੰਮ ਸਾਡੇ ਲਈ ਸਹਿਲ ਬਣਾ ਦਿਤਾ ਅਤੇ “ਇਨੀ ਵੱਡੀ ਸੈਨਾ ਨੂੰ ਸਿਰਫ ਅੱਧੇ ਦਿਨ ਵਿਚ ਹੀ ਮਿਟੀ ਨਾਲ ਮੇਲ ਦਿਤਾ | ਇਬਰਾਹੀਮ ਦੇ ਪੰਜ ਛੇ ਹਜ਼ਾਰ ਦੇ ਕਰੀਬ ਆਦਮੀ ਇਕ ਜੰਗ ਮੋਏ ਪਏ ਸਨ । ਦੂਸਰੀਆਂ ਕਈ ਥਾਵਾਂ ਤੇ ਇਸ ਯੁਧ ਵਿਚ (ਮਰਣ ਵਾਲਿਆ ਦੀ ਗਿਣਤੀ) ਪੰਦਰਾਂ ਸੋਲ੍ਹਾਂ ਹਜ਼ਾਰ ਅੰਦਾਜ਼ਾ ਕੀਤੀ ਗਈ । ਆਗਰੇ ਪਹੁੰਚਣ ਸਮੇਂ ਹਿੰਦੁਸਤਾਨ ਦੇ ਲੋਕਾਂ ਦੀਆਂ ਗਲਾਂ ਤੋਂ ਪਤਾ ਲੱਗਾ ਕਿ ਚਾਲੀ ਪੰਜਾਹ ਹਜ਼ਾਰ ਆਦਮੀ ਇਸ "ਯੂਥ ਵਿਚ ਮਰੇ ਹਨ | 1:0:1 وع
Digitized by Panjab Digital Library | www.panjabdigilib.org
97