ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

بر صندلی ننشسته ایم تو چرا درون اطاق رفته ای ؟ شما چرا این کار نکرده اید؟ امروز قدری علیل هستم - ما درین شهر هرگز شخص باطل ندیده ایم - تو کاری نکرده ای .

ਜਵਾਬ:-ਬੱਚੇ ਆਏ ਹਨ। ਤੁਸੀਂ ਗਏ ਹੋ। ਅਧਿਆਪਕ ਕੁਰਸੀ ਤੇ ਬੈਠਾ ਹੈ। ਬਚਿਆਂ ਦੁੱਧ ਪੀਤਾ ਹੈ। ਫਕੀਰ ਕਿੱਥੇ ਗਏ ਹਨ? ਉਹ ਬਾਜ਼ਾਰ ਗਏ ਹਨ। ਮੈਂ ਇਹ ਕਤਾਬ ਦੋ ਵਾਰੀ ਪੜ੍ਹੀ ਹੈ। ਬਜ਼ੁਰਗ ਨਵੇਂ ਬੈਂਚਾਂ ਤੇ ਬੈਠੇ ਹਨ। ਚੂਹੇ ਨੇ ਦਰਖਤ ਦੀ ਜੜ੍ਹ ਕੱਟ ਦਿਤੀ ਹੈ। ਅਸੀਂ ਕੁਰਸੀ ਤੇ ਬੈਠੇ ਹਾਂ। ਤੂੰ ਕਿਓਂ' ਕੋਠੜੀ ਅੰਦਰ ਚਲਾ ਗਿਆ ਹੈਂ? ਤੁਸ਼ਾਂ ਇਹ ਕੰਮ ਕਿਉਂ ਨਹੀਂ ਕੀਤਾ ਹੈ? ਮੈਂ ਅਜ ਕੁਝ ਬੀਮਾਰ ਹਾਂ। ਅਸਾਂ ਇਸ ਸ਼ਹਿਰ ਵਿਚ ਕਬੀ ਕੋਈ ਝੂਠਾ ਮਨੁਖ ਨਹੀਂ ਦੇਖਿਆ। ਤੂੰ ਕੋਈ ਕੰਮ ਨਹੀਂ ਕੀਤਾ।

੧੪

(ماضی بعید )

ਫਾਰਸੀ ਵਿਚ ਇਕ ਦੂਰ ਦਾ ਭੂਤ ਕਾਲ ਹੁੰਦਾ ਨੂੰ ਜੋ ਇਹ ਦਸਣ ਲਈ ਵਰਤਿਆ ਜਾਂਦਾ ਹੈ ਕਿ ਕੰਮ ਬਹੁਤ ਪਿਛਲੇ ਸਮੇ ਵਿਚ ਹੋਇਆ। ਇਸ ਨੂੰ بود ਲਾ ਕੇ ਬਣਾਂਦੇ ਹਨ। ਜਿਵੇਂ خوازہ بود ਪੜ੍ਹਿਆ ਸੀ। ਗਰਦਾਨ ਇਸ ਦੀ ਇਸ ਤਰ੍ਹਾਂ ਹੈ: شنیده بود-شنیده بدند- شنیده بودی -شنیدهبدند- شنیده بودم -شنیدہ بودیم (ਸੁਣਿਆ ਸੀ)
نوشته بود-نوشته بودند-نوشته بودی - نوشته بودید- نوشته بودم - نوشته بودیم(ਲਿਖਿਆ ਸੀ)
(੧) ਪੰਜਾਬੀ ਵਿਚ ਉਲਥਾਓ:-- سوهن بتوچه گفته بود ؟ تو مرا دشنام چرا داره بودی

شما این قلمدان قشنگ از کجا آورده بودید - احمد از کشمیر

20