آمده بود - او انار و ناشپاتی ها آورده بود - دریچه این خانه شکسته بود - صابر دکان تو خیاطی دیده بودیم - مشکیزه اراکجا نهاده بودید - زاغچه مورچه را گرفته بود - موهن مقراضی خریده بود وے من او را ندیده بودم
ਜਵਾਬ:- ਸੋਹਨ ਤੈਨੂੰ ਕੀ ਕਿਹਾ ਸੀ? ਤੂੰ ਮੈਨੂੰ ਗਾਲ ਕਿਓਂ ਕੱਢੀ? ਤੁਸਾਂ ਇਹ ਨਵਾ ਕਲਮਦਾਨ ਕਿਥੋਂ ਲਿਆਓ ਸਓ? ਅਹਿਮਦ ਕਸ਼ਮੀਰ ਤੋਂ ਆਇਆ ਸੀ। ਉਸ ਅਨਾਰ ਤੇ ਨਾਸ਼ਪਾਤੀਆਂ ਲਿਆਂਦੀਆਂ ਸਨ। ਇਸ ਘਰ ਦੀ ਖਿੜਕੀ ਟੁੱਟ ਗਈ ਸੀ। ਅਸਾਂ ਤੇਰੀ ਦੁਕਾਨ ਤੇ ਦਰਜ਼ੀ ਨੂੰ ਦੇਖਿਆ ਸੀ। ਤੁਸ਼ਾਂ ਮਸ਼ਕ ਕਿਥੇ ਰਖੀ ਸੀ? ਕਾਂ ਦਾ ਬੱਚਾ ਕੀੜੀ ਨੂੰ ਲੈ ਗਿਆ। ਮੋਹਨ ਕੈਂਚੀ ਖਰੀਦੀ ਸੀ, ਪਰ ਮੈਂ ਉਸ ਨੂੰ ਨਹੀਂ ਸੀ ਦੇਖਿਆ।
(੨) ਪੰਜਾਬੀ ਵਿਚ ਉਲਥਾਏ ਵਾਕਾਂ ਨੂੰ ਮੁੜ ਫਾਰਸੀ ਵਿਚ ਲਿਖੋ ਤੇ ਯਾਦ ਕਰੋ।
੧੫
ماضی استمراری
ਜਦੋਂ ਭੂਤ ਵਿਚ ਕੋਈ ਕੰਮ ਲਗਾਤਾਰ ਜਾਰੀ ਰਿਹਾ ਹੋਵੇ ਤਾਂ ਉਸ ਨੂੰ ਫ਼ਾਰਸੀ ਵਿੱਚ ماضی استمراری ਆਖਦੇ ਹਨ। ਇਸਨੂੰ ਬਣਾਣ ਲਈ ماضی مطلق ਤੋਂ ਪਹਿਲਾ 'مے' ਵਰਤਦੇ ਹਨ। ਉਦਾਹਰਣ:- مے خواند- مے خواندند - مے خوانددی- مے خواندید -مے خواندم مے مے خواندیم (ਪੜ੍ਹਦਾ ਸੀ ਪੜ੍ਹ ਰਿਹਾ ਸੀ।) -مے کشت مے کشتند -مے کشتی مے کشتید مے کشتم مے کشتیم (ਕਤਲ ਕਰਦਾ ਸੀ।) مے ایستاد - مے ایستادند - مے ایستادی - مے (ਖੜਾ ਹੁੰਦਾ ਸੀ। )
ایستادید -مے ایستادم - مے ایستدیم
21