ਹੋਵੇਗਾ ਤੁਹਾਡੇ ਸੁਫਨੇ ਵਿਚ ਵੀ ਨਹੀਂ ਹੋਵੇਗਾ। ਤੁਸੀਂ ਅਜਾਇਬ ਘਰ ਨਹੀਂ ਦੇਖਿਆ ਹੋਵੇਗਾ।
ਫਾਰਸੀ:-
قلم شکسته باشد - ایشاں برفرش نشسته باشند - تو هر چه اندوخته باشی - به خانه شرستاده باشی - ایشاں ایں کاغزھا بمن داده باشند - هر چه ما درده باشیم, شما را در خواب هم نیا مده باشد - شاید که شما موزه خانه ندیده باشید
੧੭
ماضی شرطی یا تمنائی
ਜਿਸ ਤਰ੍ਹਾਂ ਕਿ ਨਾਂ ਤੋਂ ਹੀ ਪਤਾ ਲਗਦਾ ਹੈ ਇਸ ਭੂਤ ਕਾਲ ਵਿਚ ਕੋਈ ਸ਼ਰਤ ਪਾਈ ਜਾਂਦੀ ਹੈ ਜਾਂ ਫੇਰ ਇੱਛਾ। ਜਿਵੇਂ:- 'ਉਹ ਉਥੇ ਪਹੁੰਚ ਜਾਂਦਾ ਤਾਂ ਜ਼ਰੂਰ ਲੜਾਈ ਹੋ ਪੈਂਦੀ, ਜਾਂ ‘ਚੰਗਾ ਹੁੰਦਾ ਜੇ ਤੁਸੀਂ ਮੇਰੀ ਗਲ ਸੁਣਦੇ!' ਜਾਂ 'ਕਾਸ਼! ਤੁਸੀਂ ਮੇਰੀ ਬਾਂਹ ਫੜਦੇ।' ਇਸ ਵਿਚ ਤਿੰਨ ਹੀ ਕਿਰਿਆ ਰੂਪ ਹੁੰਦੇ ਹਨ ਅਤੇ ਮਾਜ਼ੀ ਮੁਤਲਕ ਦੇ ਅੰਤ ਵਿਚ ے ਵਧਾਣ ਨਾਲ ਬਣਦੇ ਸਨ। ਉਦਾਹਰਣ:-
واحد غائب جمع غائبواحد منكام
آمدے آمدندے آمدمے (ਜੇ ਆਉਂਦਾ)
آوردے آوردندے آورمے (ਜੇ ਲਿਆਦਾ)
ਨੋਟ:-ਇਨ੍ਹਾਂ ਤਿੰਨ ਕਿਰਿਆ-ਰੂਪਾਂ ਤੋਂ ਛੁੱਟ, ਜੇ ਬਾਕੀ ਤਿੰਨਾਂ ਵਿਚ
ਵੀ ਇਹ ਕਾਲ ਬਣਾਣਾ ਪੈ ਜਾਵੇ ਤਾਂ ਉਸ ਲਈ ماضی استمراری ਤੋਂ ਹੀ ਕੰਮ ਲੈਂਦੇ ਹਨ। ਜਿਵੇਂ:-
24