ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮
ماضي معطوفه

ਕਈ ਵਾਰੀ ਇਕ ਕੰਮ ਕਰ ਕੇ ਦੂਜਾ ਹੋਣਾ ਦਸਿਆ ਜਾਂਦਾ ਹੈ। ਅਜਿਹੇ ਕਿਰਿਆਵਾਂ ਨੂੰ ماضي معطوفه ਆਖਦੇ ਹਨ। ਮੋਹਨ ਰੋਟੀ ਖਾ ਕੇ ਸੌਂ ਗਿਆ” ਵਿਚ 'ਖਾ ਕੇ' ਮਾਜ਼ੀ ਮਾਅਤੂਫਾ ਹੈ। ਇਸ ਨੂੰ ਬਣਾਣ ਲਈ ਮਾਜ਼ੀ ਮੁਤਲਕ ਦੇ ਪਿਛੇ ੪ ਵਧਾ ਦਿੰਦੇ ਹਨ। ਉਪਰ ਦਿਤੇ ਵਾਕ ਦਾ ਉਲਥਾ ਫਾਰਸੀ ਵਿਚ ਇਸ ਤਰ੍ਹਾਂ ਹੋਵੇਗਾ।

موهن نان خورده بخفت

ਹੋਰ ਦੇਖੋ:- اکرم صندوق باز کرده پولها دزدید

رام نامه نوشته برفت

ਫਾਰਸੀ ਬਣਾਓ:—

ਮੇਰੇ ਪੈਰਾਂ ਦਾ ਖੜਾਕ ਸੁਣ ਕੇ ਚੋਰ ਭੱਜ ਗਏ। ਅਸੀਂ ਨਹਾ ਧੋ ਕੇ ਸਕੂਲ ਗਏ ਸਾਂ। ਤੁਸਾਂ ਮੈਨੂੰ ਦੇਖ ਕੇ ਦਰਵਾਜ਼ਾ ਬੰਦ ਕਰ ਲਿਆ ਸੀ। ਡਾਕੂਆਂ ਨੇ ਪੁਲਸ ਨੂੰ ਦੇਖ ਕੇ ਗੋਲੀ ਚਲਾ ਦਿਤੀ। ਔਰਤ ਘਰ ਤੋਂ ਨਿਕਲਦਿਆਂ ਹੀ ਉੱਠ ਭੱਜੀ। ਅਸੀਂ ਇਹ ਖਬਰ ਸੁਣਦਿਆਂ ਹੀ ਬੋਦਲ ਗਏ ਸਾਂ। ਆਪਣੇ ਗਵਾਚੇ ਹੋਏ ਪੁੱਤਰ ਨੂੰ ਪਾ ਕੇ ਮਾਂ ਬੜੀ ਖੁਸ਼ ਹੋਈ। ਸਾਨੂੰ ਵੇਖ ਕੇ ਰੋਗੀ ਬੇ-ਹੋਸ਼ ਹੋ ਗਿਆ ਹੋਵੇਗਾ। ਕੂੰਜਾਂ ਨੂੰ ਦੇਖ ਕੇ ਬਾਜ਼ ਜ਼ਰੂਰ ਝਪਟਿਆ ਹੋਵੇਗਾ। ਤੁਸੀਂ ਮੇਰੀ ਗਲ ਨਾ ਸਮਝਦਿਆਂ ਹੋਇਆਂ ਮੈਨੂੰ ਬੁਰਾ ਭਲਾ ਕਿਹਾ ਹੋਵੇਗਾ। ਤੁਸਾਂ ਕਰਜ਼ਾ ਚੁਕ ਕੇ ਸ਼ਾਦੀ ਕੀਤੀ ਹੋਵੇਗੀ। ਉਨ੍ਹਾਂ ਸਾਨੂੰ ਗੁਨਾਹਗਾਰ ਜਾਣ ਕੇ ਗਾਲਾਂ ਕਢੀਆਂ ਹੋਣਗੀਆਂ।

ਉੱਤਰ:

شور پایم شنیده دزد ها گریخته باشند - ما غسل زده

بمدرسه رفتیم - شما مرا دیده در را بروی من بسته باشید - زاهزنان

26