هر که خواهد آمد خواهد رفت - هر که آمده باشد، رفته باشد . ما بين فريقين البته منازعت خواهد برخاست ما بين فريقين - منازعت برخاسته باشد - آشپز طعام خواهد پخت - آشپز طعام پخته ب شد - مرد کور در چاه افتاده باشد - مردمان کور در چاه خواهند افتاد
੨੧.
فعل مضارع
فعل مضارع ਵਿਚ ਵਰਤਮਾਨ ਅਤੇ ਭਵਿਖਤ ਦੋਹਾਂ ਦੇ ਅਰਥ ਪਾਏ ਜਾਂਦੇ ਹਨ, ਜਿਵੇਂ رود ਜਾਵੇ گود ਕਹੇ। ਭਾਵੇਂ ਫਾਰਸੀ ਵਿਚ ਮਸਦਰ ਤੋਂ مضارع ਬਣਾਣ ਦਾ ਕੋਈ ਬੱਝਾ ਕਾਇਦਾ ਨਹੀਂ ਅਤੇ ਅਭਿਆਸ ਨਾਲ ਇਹ ਢੰਗ ਆਪੇ ਆ ਜਾਂਦਾ ਹੈ, ਪਰ ਇਕ ਗਲ ਸਮਝ ਲੈਣੀ ਜ਼ਰੂਰੀ ਹੈ। ਫਾਰਸੀ ਮਸਦਰ ਦੇ ਅੰਤ ਵਿਚ ਆਇਆ دن ਜਾਂ تن ਹਟਾ ਦਿੱਤਾ ਜਾਂਦਾ ਹੈ, ਬਾਕੀ ਅੱਖਰਾਂ ਵਿਚ ਵੀ ਕੁਝ ਹੇਰ ਫੇਰ ਕੀਤਾ ਜਾਂਦਾ ਹੈ, مضارع ਦੇ ਅਖੀਰ ਵਿਚ د ਆਉਂਦੀ ਹੈ, ਇਹ ਦਾਲ ਦੱਬੀ ਹੋਈ ਅਵਾਜ਼ ਦੀ ਜਾਂ ਸਾਕਨ ਹੁੰਦੀ ਹੈ ਪਰ ਇਸ ਤੋਂ ਪਹਿਲੇ ਅੱਖਰ ਤੇ ਇਕ ਜ਼ਬਰ ਜ਼ਰੂਰ ਪੜ੍ਹਦੇ ਹਨ। ਮਸਦਰ ਤੋਂ ਮੁਜ਼ਾਰਿਆ ਬਣਾਣ ਲਈ ਦੇਖੋ ਅੰਤਕ ੧
ਜਿਵੇਂ ਕਿ ਉਤੇ ਦਸਿਆ ਜਾ ਚੁਕਾ ਹੈ ਫਾਰਸੀ ਵਿਚ ਮੁਜ਼ਾਰਿਆ ਤੋਂ ਵਰਤਮਾਨ ਅਤੇ ਭਵਿਖਤ ਦੋਹਾਂ ਦਾ ਕੰਮ ਲੈਂਦੇ ਹਨ ਅਤੇ ਇਨ੍ਹਾਂ ਦੋਹਾਂ ਕਾਲਾਂ ਦੀ ਥਾਂ فعل مضارع ਦੀ ਵਰਤੋਂ ਬੋਲ ਚਾਲ ਵਿਚ ਬੜੀ ਰਵਾਨੀ ਲੈ ਆਉਂਦੀ ਹੈ ਜਿਸ ਨੂੰ ਜ਼ੁਬਾਨ ਦਾਨ ਬਹੁਤ ਪਸੰਦ ਕਰਦੇ ਹਨ ਦੇਖੋ।
آیا دکتور امروز بیاید ؟
ਕੀ ਡਾਕਟਰ ਅਜ ਆਏਂਗਾ ?
امروز نیاید
ਨਹੀਂ, ਅਜ ਨਹੀਂ ਆਇਗੇ
30