ਪੰਨਾ:ਫ਼ਿਲਮ ਕਲਾ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੋਏ ਕਿਹਾ।

ਇਹ ਤੁਸੀਂ ਪਿੰਡ ਤਾਂ ਨਹੀਂ ਦਸਿਆ। ਮੈਂ ਉਹਦੇ ਮੂੰਹ ਵਲ ਧਿਆਨ ਨਾਲ ਵੇਖਦੇ ਹੋਏ ਆਖਿਆ।

‘ਕੀ ਲੋੜ ਸੀ। ਉਸ ਨੇ ਬਪ੍ਰਵਾਹੀ ਨਾਲ ਗਲ ਮੋੜੀ ਅਤੇ ਦਰਵਾਜਾ ਖੋਹਲਕੇ ਅੰਦਰ ਲਗ ਗਿਆ। ਇਹ ਦੋ ਮੰਜਿਆਂ ਵਾਲਾ ਬੜਾ ਸੋਹਣਾ ਕਮਰਾ ਸੀ। ਦਹਾਂ ਮੰਜਿਆਂ ਤੇ ਸਾਫ ਸੁਥਰ ਬਿਸਤਰ ਵਿਛੇ ਸਨ। ਵਿਚਕਾਰ ਮੇਜ਼ ਸੀ ਤੇ ਉਸ ਦੇ ਆਲੇ ਦੁਆਲੇ ਚਾਰ ਕੁਰਸੀਆਂ ਮੇਜ਼ ਤੇ ਨੀਲੇ ਤੇ ਲਾਲ ਫੁਲਾਂ ਵਾਲਾ ਪਲਾਸਟਿਕ ਦਾ ਮੇਜਪੋਸ਼ ਪਿਆ ਸੀ ਤੇ ਉਪਰ ਤਾਜ਼ੇ ਫੁਲਾਂ ਦਾ ਗੁਲਦਸਤਾ।

ਤੁਸੀਂ ਦੋ ਦਿਨ ਪਿਛੋ ਆ ਰਹ ਹੋ ਤੇ ਇਹ ਫੁਲ ਬਿਲਕੁਲ ਤਾਜੇ ਹਨ। ਮੈਂ ਫੁਲਾਂ ਨੂੰ ਟੋਂਂਹਦੀ ਹੋਈ ਸੁਭਾਵਕ ਹੀ ਬੋਲ ਪਈ, ਇਹ ਸਮਝਦੀ ਹੋਈ ਕਿ ਇਹ ਕਿਤੇ ਨਕਲੀ ਹੀ ਨਾ ਹੋਣ, ਪਰੰਤੂ ਉਹ ਅਸਲੀ ਸਨ ਮੇਰੀ ਨਿਗਾਹ ਧੋਖਾ ਨਹੀਂ ਸੀ ਖਾ ਰਹੀ।

ਹੋਟਲ ਦੇ ਬਹਿਰੇ ਨੂੰ ਮੇਰੀ ਹਦਾਇਤ ਹੈ ਕਿ ਰੋਜ਼ ਤਾਜਾ ਗੁਲਦਸਤਾ ਰਖਿਆ ਕਰੇ। ਇਕ ਚਾਬੀ ਉਹਦੇ ਕੋਲ ਰਹਿੰਦੀ ਹੈ। ਦੋ ਰੁਪੈ ਰੋਜ਼ ਉਸ ਨੂੰ ਵਖ ਦਿਤੇ ਜਾਂਦੇ ਹਨ। ਕਰਤਾਰ ਸਿੰਘ ਨ ਦਸਿਆ। ਮੈਂ ਉਹਦੀ ਇਸ ਸ਼ੁਕੀਨੀ ਅਤੇ ਅਮੀਰੀ ਨਾਲ ਬੜੀ ਪ੍ਰਭਾਵਤ ਹੋਈ। ਉਸਨੇ ਕਮਰੇ ਵਿਚ ਇਕ ਪਾਸੇ ਲੱਗਾ ਹੋਇਆ ਘੰਟੀ ਦਾ ਬਟਨ ਦਬਾਇਆ। ਝਟ ਹੀ ਪਿਛੋਂ ਇਕ ਚਿਟ ਕਪੜਿਆਂ ਵਾਲਾ ਬਹਿਰਾ ਉਸ ਕਮਰੇ ਵਿਚ ਅਯਾ ਤੇ ਸਲਾਮ ਕਰਕੇ ਖੜਾ ਹੋ ਗਿਆ।

'ਸ਼ਾਮ ਚਾਹ ਲਿਆ ਤੇ ਨਾਲੇ ਖਾਣ ਲਈ ਭੀ।' ਕਰਤਾਰ ਸਿੰਘ ਨੇ ਕਿਹਾ ਤੇ ਉਹ ਬਿਨਾਂ ਕੁਝ ਕਹਿਣ ਦੇ ਹੇਠਾਂ ਉਤਰ ਗਿਆ। ਕੋਈ ਪੰਦਰਾਂ ਮਿੰਟ ਪਿਛੋਂ ਉਹ ਚਾਹ ਲੈਕੇ ਆ ਗਿਆ। ਗਰਮਾਂ ਗਰਮ ਆਮਲੇਟ ਦੀਆਂ ਦੋ ਪਲੇਟਾਂ ਵੀ ਉਸਨੇ ਟਰੇ ਵਿਚੋਂ ਕਢ ਕੇ ਮੇਜ਼ ਤੇ ਰਖ ਦਿਤੀਆਂ ਤੇ ਚਾਹ ਸਜ ਕੇ ਤੁਰਦਾ ਹੋਇਆ।

ਮੈਂ ਤਾਂ ਨਹੀਂ ਸ ਖਾਂਦੀ।

.9