'ਇਹ ਇਕ ਭੇਦ ਹੈ ਤੇ ਤੈਨੂੰ ਇਹ ਜਾਨਣ ਲਈ ਜ਼ੋਰ ਨਹੀਂ ਦੇਣਾ ਚਾਹੀਦਾ। ਇਹ ਸਮਝ ਲੈ ਕਿ ਮੈਂ ਉਸਨੂੰ ਮਾਸੀ ਆਖਦਾ ਹਾਂ ਤੇ ਬਸ। ਉਸ ਨੇ ਕਿਹਾ।
'ਮਤਲਬ ਇਹ ਕਿ ਸਚਮੁਚ ਦੀ ਉਹ ਤੇਰੀ ਮਾਸੀ ਕੋਈ ਨਹੀਂ ਮੈਂ ਵਕੀਲਾਂ ਵਾਂਗਰ ਜਿਹਰ ਕਰਨੀ ਸ਼ੁਰੂ ਕਰ ਦਿਤੀ।
'ਹਾਂ ਤੂੰ ਠੀਕ ਸਮਝਿਆ ਏ, ਪਰ ਵੇਖਣਾ ਕਿਸੇ ਨੂੰ ਦਸਣਾ ਨਹੀਂ।' ਇਹ ਕਹਿੰਦਾ ਹੋਇਆ ਕਰਤਾਰ ਸਿੰਘ ਉਠ ਖੜਾ ਹੋਇਆ ਤੇ ਬੋਲਿਆ-‘ਚਲੋ ਰਤਾ ਫਿਰ ਤੁਰ ਅਈਏ।'
ਅਸੀਂ ਹੇਠਾਂ ਆਏ ਤੇ ਉਹ ਬਜਾਰ ਨੂੰ ਹੋਣ ਦੀ ਥਾਂ ਸਟੇਸ਼ਨ ਵੱਲ ਹੋ ਤੁਰਿਆ। ਸਟੇਸ਼ਨ ਦੇ ਸਾਹਮਣੇ ਵਲ ਸਿਨਮੇਂਂ ਦੇ ਸਾਹਮਣੇ ਖੜਾ ਹੋਕੇ ਉਹਦੇ ਮਥੇ ਤੇ ਲਗੇ ਫਿਲਮ ਦੇ ਨਾਮ ਦੇ ਪੋਸਟਰ ਤੇ ਨਿਗਾਹ ਜਮਾ ਕੇ ਖੜਾ ਹੋ ਗਿਆ।
'ਕੀ ਗਲ ਹੈ, ਮੈਂ ਕਹਿੰਦੀ ਹਾਂ ਕਪੜੇ ਖਰੀਦੋ ਚਲਕੇ, ਸਾਢੇ ਪੰਜ ਵਜ ਗਏ ਹਨ, ਸਤ ਵਜੇ ਆਖਰੀ ਬਸ ਜਾਂਦੀ ਹੈ ਪਿੰਡ ਨੂੰ।' ਮੈ ਰਤਾ ਕੁ ਖਿਝਕੇ ਆਖਿਆ।
'ਅਜ ਫਿਲਮ ਵੇਖੀਏ ਜਬ ਪਿਆਰ ਕੀਆ ਤੋਂ ਡਰਨਾ ਕਿਆ' ਉਹ ਬੋਲਿਆ।
‘ਨਾ ਬਾਬਾ ਮੈਂ ਨਹੀਂ ਕਿਸੇ ਨਾਲ ਪਿਆਰ ਕਰਦੀ। ਮੈਂ ਗੱਲ ਮੋੜੀ।
"ਸਿੱਖਣਾ ਤਾਂ ਹੈ ਨਾ।" ਉਸ ਨੇ ਆਖਿਆ ਤੇ ਉਹਦੀ ਇਹ ਗਲ ਸੁਣਕੇ ਮੇਰਾ ਹਾਸਾ ਨਿਕਲ ਗਿਆ। ਆਖਰ ਗੱਲ ਉਹਦੀ ਹੀ ਰਹੀ ਅਸੀਂ ਸਾਢੇ ਛੇ ਵਜੇ ਸਿਨੇਮੇ ਦੇ ਇਕ ਬਕਸ ਵਿਚ ਵੜੇ ਤੇ ਪੌਣ ਦਸ ਵਜ ਨਿਕਲੇ। ਫਿਲਮ ਵਿਚ ਤਾਂ ਰੁਮਾਂਸ ਸੀ ਹੀ, ਉਸਨੇ ਮੇਰੇ ਨਾਲ ਰੁਮਾਂਸ ਲੜੌਣ ਦੀ ਵੀ ਇਨ੍ਹਾਂ ਦੋ ਢਾਈ ਘੰਟਿਆਂ ਵਿੱਚ ਕੋਈ ਕਸਰ ਨ ਰੱਖੀ। ਉਹਦੇ ਹੱਥਾਂ ਨੇ ਬਹੁਤ ਵਧੀਕਾਂਂ ਕੀਤੀਆਂ ਪਰ ਮੈਂ ਚੁਪ ਰਹੀ। ਹਾਂ, ਇਹ ਪਤਾ ਮੈਨੂੰ ਚੰਗੀ ਤਰ੍ਹਾਂ ਲਗ ਗਿਆ, ਭੇਣ ਭਰਾ ਵਾਲੀ ਗੱਲ
11.