ਪੰਨਾ:ਫ਼ਿਲਮ ਕਲਾ.pdf/16

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


'ਮੈਂ ਤਾਂ ਪੁਛਿਆ ਹੈ, ਭਰਜਾਈ ਨੂੰ ਕਿਉਂ ਨਹੀਂ ਨਾਲ ਲਿਆਂਦਾ। ਇਸ ਵਿਚ ਭਲਾ ਝਾੜਨ ਵਾਲੀ ਕਿਹੜੀ ਗਲ ਹੋਈ।' ਮੈਂ ਆਖਿਆ। ਪਤਾ ਨਹੀਂ ਕਿਉਂਂ ਮੈਨੂੰ ਲਗਾ ਕਿ ਜਿਸ ਤਰਾਂ ਮੇਥੋਂਂ ਸਚ ਮੁਚ ਹੀ ਉਹਦੇ ਤੇ ਕੋਈ ਵਧੀਕੀ ਹ ਗਈ ਹੈ ਕਿ ਜੋ ਨਹੀਂ ਸੀ ਹੋਣੀ ਚਾਹੀਦੀ।
'ਦਿਲਜੀਤ।'
'ਜੀ ਆ।'
'ਇਹ ਬਚਨ ਦੇ ਕਿ ਅਜ ਤੋਂ ਤੇਰਾ ਤੇ ਮੇਰਾ ਭੇਦ ਸਾਂਝਾ ਹੋਵੇਗਾ, ਮੇਰੀ ਕੋਈ ਗਲ ਤੂੰ ਕਿਸੇ ਨੂੰ ਨਹੀਂ ਦਸੇਂਗੀ।' ਉਸਨੇ ਕਿਹਾ ਮੈਂ ਉਸਦੀ ਇਹ ਗਲ ਮੰਨ ਲਈ। ਅਸਾਂ ਦੋਹਾਂ ਨੇ ਇਹ ਪ੍ਰਣ ਲੈ ਲਿਆ।
'ਹੁਣ ਦਸਾਂ?'
'ਦਸੋ।'
'ਮੇਰੀ ਕੋਈ ਵਹੁਟੀ ਨਹੀਂ ਹੈ।'
'ਹੈਂਂ ਫੇਰ ਝੂਠ ਕਿਉਂ ਬੋਲਿਆ। ਮੈਂ ਹੈਰਾਨਗੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ।
'ਗਲ ਇਹ ਹੈ ਕਿ ਮੇਂ ਤੇਰੀ ਤਰੀਫ ਬੰਬਈਓਂਂ ਸੁਣਕੇ ਆਇਆ ਹਾਂ ਤੇ ਤੇਰੇ ਲਈ ਹੀ ਅ ਇਆ ਹਾਂ। ਉਸ ਨੇ ਦਸਿਆ।
'ਫੇਰ ਮੈਨੂੰ ਭੈਣ ਕਿਉਂ ਕਿਹਾ?' ਮੈਂ ਪੁਛਿਆ।
'ਦਿਲਜੀਤ, ਇਹੋ ਸਾਡੀ ਫਿਲਮੀ ਦੁਨੀਆਂ ਹੈ। ਇਥੇ ਤਾਂ ਰੰਨ ਖਸਮ ਨੂੰ ਭੀ ਭੈਣ ਭਰਾ ਦਾ ਰੋਲ ਅਦਾ ਕਰਨਾ ਪੈਂਦਾ ਹੈ ਉਸ ਨੇ ਦਸਿਆ।
'ਹੂੰ।' ਕਹਿਕੇ ਮੈਂ ਚੁਪ ਹੋ ਗਈ। ਇਸ ਨਵੀਂ ਪੈਦਾ ਹੋਏ ਹਾਲਤ ਨੇ ਮੈਨੂੰ ਅਜੀਬ ਜਿਹੀਆਂ ਸੋਚਾਂ ਵਿਚ ਪਾ ਦਿਤਾ। ਅਚ ਨਹੀਂ ਮੈਨੂੰ ਕਲ ਦੀ ਗਲ ਚੇਤੇ ਆ ਗਈ ਤੇ ਮੈਂ ਪੁਛਿਆ-'ਤੁਸੀਂਂ ਮਾਤਾ ਜੀ ਨੂੰ ਮਾਸੀ ਕਿਹੜੇ ਸਾਕੋਂ ਆਖਦੇ ਹੋ?'

14.