ਪੰਨਾ:ਫ਼ਿਲਮ ਕਲਾ.pdf/17

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


'ਦਿਲਜੀਤ ਦੀ ਗਲ ਅਸਲ ਵਿਚ ਇਹ ਹੈ ਕਿ ਉਹਨਾਂ ਦਾ ਮੇਰੇ ਪਿਤਾ ਨਾਲ ਪਿਆਰ ਸੀ ਤੇ ਉਹਨਾਂ ਦੇ ਕਹੇ ਮੈਂ ਇਨਾਂ ਨੂੰ ਮਾਸੀ ਆਖਿਆ ਕਰਦਾ ਸਾਂ, ਉਹ ਹੁਣ ਚਲ ਵਸੇ ਹਨ।' ਉਸ ਨੇ ਇਹ ਦਸਿਆਂ ਤੇ ਗੱਲ ਸਾਰੀ ਮੇਰੀ ਸਮਝ ਵਿਚ ਆ ਗਈ। ਮੇਰੇ ਜ਼ਿਹਨ ਵਿਚੋਂ ਕੁਝ ਕੁੜੀਆਂ ਉਭਰਦੀਆਂ ਹੋਈਆਂ ਆਪਸ 'ਚ ਮਿਲਗਈਆਂ।
‘ਮਾਤਾ ਜੀ ਜਾਣਦੇ ਹਨ ਕ ਇਹ ਭੇਦ ਤੁਹਾਡੇ ਕੋਲ ਹੈ?'
'ਹਾਂ ਉਸਨ ਦਸਿਆ ਤ ਇਮ ਤੋਂ ਪਿਛੇ ਕੋਈ ਪੰਦਰਾਂ ਮਿੰਟ ਅਸ਼ੀਂਂ ਚੁਪ ਰਹੇ। ਫਰ ਮੈਂ ਹੀ ਜ਼ਬਾਨ ਖੋਲ੍ਹੀ ਤੇ ਪੁਛਿਆ-ਮੇਰੀ ਬਾਬਤ ਹੁਣ ਤੁਸੀਂ ਆਪਣੇ ਦਿਲ ਵਿਚ ਕੀ ਖਿਆਲ ਲਈ ਬੈਠੇ ਹੋ?'
'ਦਿਲਜੀਤ, ਮੈਂ ਚਾਹੁੰਦਾ ਹਾਂ ਕਿ ਸਾਡਾ ਵਿਆਹ ਹੋ ਜਾਵੇ। ਹਜ਼ਰਾਂ ਰੁਪਏ ਮਹੀਨਾ ਕਮਾਉਂਦਾ ਹਾਂ, ਇਹ ਤੁਸੀਂ ਸੰਭਾਲੋਂ; ਸਗੋਂ ਸਵਰਗ ਵਰਗਾ ਘਰ ਵਸਾਈਏ, ਧੀਆਂ ਪੁੱਤਰਾਂ ਦਾ ਸੁਖ ਵੇਖੀਏ।' ਉਹ ਕਹਿੰਦਾ ਚਲਾ ਗਿਆ।
'ਮਾਤਾ ਜੀ ਨਾਲ ਗਲ ਕਰ ਲੈਣੀ ਸੀ, ਉਸਦੇ ਸਾਹਮਣੇ ਮੈਨੂੰ ਭੈਣ ਨਹੀਂ ਆਖਣਾ।' ਮੈਂ ਕਹਿ ਦਿਤਾ। ਇਹਦੇ ਵਿਚ ਮੇਰੀ ਆਪਣੀ ਹਾਂ ਬਿਲਕੁਲ ਮੌਜੂਦ ਸੀ।
'ਮੈਂ ਇਹਨਾਂ ਗਲਤੀਆਂ ਦੀ ਦਰੁਸਤੀ ਕਰ ਲਵਾਂਗਾ। ਅਸਲ ਵਿਚ ਗਲ ਕ੍ਰਰਨ ਤੋਂ ਪਹਿਲਾਂ ਮੈਂ ਤੇਰਾ ਦਿਲ ਲੈਣਾ ਚਾਹੁੰਦਾ ਸਾਂ।' ਉਸ ਨੇ ਆਖਿਆ ਅਤੇ ਆਪਣੀਆਂ ਅਖਾਂ ਮੇਰੀਆਂ ਅਖਾਂ 'ਚ ਸੁਟਦਾ ਹੋਇਆ ਹਸ ਪਿਆ।
‘ਤੁਸੀਂ ਬੜੇ ਓ ਹੋ।' ਮੈਂ ਵੀ ਪਰੇਮ ਭਰੀ ਤਕਣੀ ਉਹਦੇ ਉਤੇ ਸੁਟਦੇ ਹੋਏ ਹਸ ਪਈ ਅਤੇ ਇਹਦੇ ਨਾਲ ਹੀ ਉਹ ਦੀ ਬਾਂਹ ਕਮਰ ਦੁਆਲੇ ਵਲਟੀ ਗਈ।
'ਦਿਲਜੀਤ।'
‘ਜੀ ਆ।'
ਦਸ ਕਪੜੇ ਕਿਹੋ ਜਹੇ ਲੈਣੇ ਈ।'

15.