ਸਮੱਗਰੀ 'ਤੇ ਜਾਓ

ਪੰਨਾ:ਫ਼ਿਲਮ ਕਲਾ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਮੈਨੂੰ ਕੀ ਪਤਾ!'

ਪਰਸ ਵਿਚ ਕਿਤਨੇ ਰੁਪੈ ਹਨ?'

'ਦੋ ਸੌ ਤੇ ਛੇ, ਦੋ ਸੌ ਤੁਹਾਡੇ ਵਾਲੇ ਤੇ ਛੇ ਮੇਰੇ ਆਪਣੇ।' ਮੈਂ ਸਾਹਮਣੇ ਪਏ ਹੋਏ ਪਰਸ ਨੂੰ ਚੁਕ ਕੇ ਖੋਹਲ ਕੇ ਇਹ ਨੋਟ ਉਸ ਨੂੰ ਗਿਣਾ ਦਿਤੇ।

ਉਸ ਨੇ ਆਪਣਾ ਬਟੂਆ ਕਢਕੇ ਉਸ ਵਿਚੋਂ ਸੌ ਸੌ ਦੇ ਦਸ ਨੋਟ ਹੋਰ ਕਢਕੇ ਮੇਰੇ ਪਰਸ ਵਿਚ ਪਾ ਦਿੱਤੇ ਤੇ ਬੰਦ ਕਰਕੇ ਪਰਸ ਮੇਰੇ ਹਥ ਵਿਚ ਦਿੰਦਾ ਹਇਆ- 'ਚਲੋ ਚਲੀਏ।'

ਮੇਰੇ ਕਿਸੇ ਕੰਮ ਹਨ।' ਮੈਂ ਆਖਿਆ।

'ਰੁਪੈ ਸੰਭਾਲਣ ਘਰ ਵਾਲ ਦਾ ਕੰਮ ਹੁੰਦਾ ਹੈ। ਘਰ ਵਾਲੇ ਦਾ ਨਹੀਂ।' ਉਹ ਬੋਲਿਆ।

'ਮਾਨ ਨਾ ਮਾਨ ਮੈਂ ਤੇਰਾ ਮਹਿਮਾਨ, ਘਰ ਵਾਲੀ ਬਨਾਉਣ ਤੋਂ ਪਹਿਲਾਂ ਸ਼ੀਸ਼ੇ 'ਚ ਆਪਣਾ ਮੂੰਹ ਵੇਖਣਾ ਸੀ।' ਮੈਂ ਇਹ ਕਹਿੰੰਦੀ ਹੋਈ ਖਿੜ ਖਿੜਾ ਕੇ ਹਸ ਪਈ ਅਤੇ ਫੇਰ ਉਠ ਖੜੀ ਹੋਈ। ਉਸ ਤਰਾਂ ਉਹਦੀ ਅਮੀਰੀ ਤੇ ਦਰਿਆ ਦਿਲੀ ਦਾ ਮੇਰੇ ਤੇ ਇਤਨਾ ਅਸਰ ਪੈ ਗਿਆ ਸੀ ਕਿ ਮੈਨੂੰ ਉਹਦਾ ਹੋ ਜਾਣਾ ਬੜਾ ਹੀ ਚੰਗਾ ਲਗਣ ਲਗਾ ਸੀ ਤੇ ਇਸੇ ਸਬੰਧ ਵਿਚ ਬੜੀ ਹੀ ਸੁੰਦਰ ਤੇ ਸੁਨੈਹਰੀ ਸੁਪਨੇ ਮਚਲ ਲਗ ਪਏ ਸਨ ਮੇਰੀ ਹਿਕ ਦੇ ਅੰਦਰ।




**

16.