ਪੰਨਾ:ਫ਼ਿਲਮ ਕਲਾ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਖ ਦਾ ਇਸ਼ਾਰਾ ਕਰ ਦਿਤਾ ਕਿ ਹਾਲਾਂ ਉਹ ਚਲਿਆ ਹੀ ਜਾਵੇ। ਉਹਦਾ ਮੂੰਹ ਇਸ ਵੇਲੇ ਪੀਲਾ ਭੂਕ ਹੋਇਆ ਸੀ। ਅਸੀਂ ਸ਼ਹਿਰ ਤੋਂ ਕਿਡੀਆਂ ਵਡੀਆਂ ਆਸਾਂ ਲੈਕੇ ਚਲੇ ਸਾਂ ਤੇ ਏਥੇ ਅਸਡੇ ਭਾਗਾਂ ਚ ਕੀ ਉਘੜਿਆ। ਕਰਤਾਰ ਸਿੰਘ ਜਦ ਬੂਹੇ ਵਲ ਵਧਿਆ ਤਾਂ ਮੈਨੂੰ ਉਹ ਨਿਰਾ ਰਾਂਝਾ ਲਗਿਆ। ਹੀਰ ਨਾਲ ਉਹਦੇ ਪਿਆਰ ਦੀ ਖੰਡ ਨੰਗੀ ਹੋਣ ਕਰਕੇ ਉਹਦੇ ਮਾਪਿਆਂ ਨੇ ਇਸੇ ਤਰਾਂ ਉਸ ਨੂੰ ਘਰੋਂ ਕਢਿਆ ਸੀ। ਮੈਨੂੰ ਲੱਗਾ ਜਿਵੇਂ ਮੈਂ ਹੀਰ ਹੋਵਾਂ ਤੇ ਉਹ ਰਾਝਾ ਤੇ ਦਰਵਾਜੇ ਵਿਚ ਜਾਕੇ ਜਦ ਕਰਤਾਰ ਸਿੰਘ ਨੇ ਮੇਰੇ ਵਲ ਭਿਖਿਆ ਮੰਗ ਰਹੀਆਂ ਨਿਗਾਹਾਂ ਨਾਲ ਵੇਖਿਆ ਤਾਂ ਮੈਨੂੰ ਇਉਂ ਲਗਿਆ ਕਿ ਜਿਸ ਤਰਾਂ ਮੇਰੀ ਜਾਨ ਹੀ ਨਿਕਲ ਚੁਕੀ ਹੋਵੇ। ਇਸ ਸਮੇ ਸੂਰਜ ਡੁਬ ਚੁਕਾ ਸੀ ਤੇ ਹਨੇਰਾ ਪਸਰ ਰਿਹਾ ਸੀ। ਸ਼ਹਿਰ ਨੂੰ ਕੋਈ ਬਸ ਭੀ ਨਹੀਂ ਸੀ ਜਾਣੀ। ਮੈਂ ਪਿਤਾ ਜੀ ਨੂੰ ਕਿਹਾ-'ਇਸ ਵੇਲੇ ਵੀਰ ਕਿਥੇ ਜਾਵੇਗਾ ਭੁਖਾ ਭਾਣਾ, ਸਵਰੇ ਚਲਾ ਜਾਵੇਗਾ। ਰੋਕ ਲਓ।

ਪ੍ਰੰਤੂ ਪਿਤਾ ਜੀ ਦੀ ਕ੍ਰੋਧ ਨਾ ਟਲਿਆ ਤੇ ਨਾਹੀ ਕ੍ਰਤਾਰ ਸਿੰਘ ਨੇ ਮੁੜਕੇ ਪਿਛੇ ਵੇਖਿਆ। ਰਾਤ ਨੂੰ ਸਾਡੇ ਘਰ ਕੋਈ ਰੋਟੀ ਨਾ ਬਣੀ। ਨਾ ਕਿਸੇ ਪਕਾਈ ਤੇ ਨਾ ਖਾਧੀ। ਮੈਂ ਸਾਰੀ ਰਾਤ ਜਾਗਦੀ ਰਹੀ ਤੇ ਸੋਚਦੀ ਰਹੀ ਕਿ ਇਹ ਕੀ ਹੋ ਗਿਆ? ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਅਖਰ ਪਿਤਾ ਜੀ ਨ ਸਾਡਾ ਕੀ ਵੇਖਿਆ ਹੈ, ਜੋ ਇਉਂ ਆਪੇ ਤੋਂ ਬਾਹਰ ਹੋ ਗਏ ਹਨ? ਕੁਕੜ ਨੇ ਬਾਂਗ ਦੇਤੀ ਸੀ ਕਿ ਮੈਂ ਉਠ ਖੜੀ ਹੋਈ ਬਾਹਰ ਵਿਹੜੇ 'ਚ ਨਿਕਲ ਕੇ ਵੇਖਿਆ ਮਾਤਾ ਪਿਤਾ ਦਾ ਕਮਰਾ ਹਾਲਾਂ ਅੰਦਰੋਂ ਬੰਦ ਸੀ। ਮੈਂ ਬਾਹਰਲਾ ਦਰਵਾਜਾ ਖੋਲਿਆ ਤੇ ਬਾਹਰ ਆ ਗਈ। ਮੈਂ ਸਮਝ ਲਿਆ ਸੀ ਕਿ ਰਾਤ ਕ੍ਰਤਾਰ ਸਿੰਘ ਜ਼ਰੂਰ ਇਥੇ ਰਿਹਾ ਹੋਵੇਗਾ। ਉਹ ਭਲਾ ਪੈਦਲ ਕਿਸ ਤਰਾਂ ਜਾ ਸਕਦਾ ਸੀ। ਪਿੰਡ 'ਚ ਇਕ ਗੁਰਦਵਾਰਾ ਹੀ ਅਜੇਹੀ ਥਾਂ ਸੀ ਕਿ ਜਿਥੇ ਮੁਸਾਫਰ ਰਾਤ ਕੱਟ ਲੈਂਦੇ ਸਨ। ਮੈਂ ਕਾਹਲੀ ਕਦਮ ਰਖਦੀ ਹੋਈ ਉਥੇ ਪੁਜੀ, ਮੇਰਾ ਖਿਆਲ ਠੀਕ ਨਿਕਲਿਆ। ਉਹ ਗੁਰਦਵਾਰੇ

19.