ਪੰਨਾ:ਫ਼ਿਲਮ ਕਲਾ.pdf/22

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਵਿਚੋਂ ਨਿਕਲ ਕੇ ਬਾਹਰ ਖੜਾ ਸੀ। ਮੈਨੂੰ ਲੱਗਿਆ ਜਿਵੇਂ ਉਹ ਮੇਰੀ ਉਡੀਕ ਕਰ ਰਿਹਾ ਹੋਵੇ।

'ਆ ਜਾਓ।' ਮੈਂ ਹੌਲੀ ਜਿਹੀ ਕਿਹਾ ਤੇ ਖੇਤਾਂ ਵਲ ਨਿਕਲ ਗਈ। ਉਹ ਮੇਰੇ ਪਿਛੇ ਪਿਛੇ ਸੀ। ਕਪੜਿਆਂ ਦਾ ਬੰਡਲ ਉਹਦੇ ਹੱਥ ਵਿਚ ਸੀ। ਅਸੀਂ ਇਟਾਂ ਦੇ ਭਠੇ ਕੋਲ ਠਹਿਰ ਗਏ।

'ਮੈਂ ਤਿਆਰ ਹਾਂ, ਚਲੋ ਜਿਥੇ ਮਰਜ਼ੀ ਹੈ ਲੈ ਚਲੋ।' ਉਹਦਾ ਹਥ ਆਪਣੇ ਹਥ ਵਿਚ ਲੈਕੇ ਮੈ ਕਿਹਾ।

'ਮੈਨੂੰ ਇਹੋ ਹੀ ਆਸ ਸੀ ਮੇਰੀ ਜਾਨ।' ਉਸ ਨੇ ਗਲ ਮੋੜੀ ਅਸੀਂ ਤੇਜ਼ੀ ਨਾਲ ਪੱਕੀ ਸੜਕ ਵਲ ਵਧੇ, ਜਿਥੋਂ ਸੂਰਜ ਚੜ੍ਹਣ ਤੋਂ ਵੀ ਪਹਿਲੇ ਪਹਿਲੀ ਬਸ ਚਲਣੀ ਸੀ। ਅਸਾਨੂੰ ਬਸ ਮਿਲ ਗਈ ਲੁਧਿਆਣੇ ਜਾਕੇ ਅਸੀਂ ਸਮਾਨ ਸੰਭਾਲਿਆ। ਅੰਬਾਲੇ ਤਕ ਬਸ ਵਿਚ ਗਏ ਤੇ ਉਥੋਂ ਬੰਬੇ ਐਸਪਰੈਸ ਦੇ ਪਹਿਲੇ ਦਰਜੇ ਦੇ ਡਬੇ ਵਿਚ ਬੈਠ ਗਏ। ਮੈਂ ਇਹ ਕਦਮ ਬੜੀ ਕਾਹਲੀ ਨਾਲ ਚੁਕ ਲਿਆ, ਕਰਤਾਰ ਸਿੰਘ ਤੇ ਮੈਨੂੰ ਪੂਰਾ ਭਰੋਸਾ ਹੋ ਗਿਆ ਸੀ ਤੇ ਮੈਂ ਸਮਝਦੀ ਸਾਂ ਤੇ ਉਹ ਕਦੇ ਧੋਖਾ ਨਹੀਂ ਕਰੇਗਾ। ਬੰਬੇ-ਮੇਲ ਸਾਡੀ ਮੰਜ਼ਲ ਵਲ ਉਡਦੀ ਚਲੀ ਜਾ ਰਹੀ ਸੀ।ਬੰਬੇ-ਮੇਲ ਨਵੀਂ ਦਿੱਲੀ ਦੇ ਸਟੇਸ਼ਨ ਤੇ ਜਾ ਖੜੀ ਹੋਈ। ਏਥੇ ਇਸ ਨੇ ਸਾਰੀ ਰਾਤ ਰਹਿਕੇ ਸਵੇਰ ਬੰਬਈ ਲਈ ਚਲਣਾ ਸੀ।

ਅਛੋਪਲੇ ਜਿਹੇ ਮੇਰੇ ਮੋਢੇ ਤੇ ਹਥ ਰਖਦਾ ਹੋਇਆ ਕਰਤਾਰ ਸਿੰਘ ਹੌਲੀ ਜਿਹੀ ਬੋਲਿਆ।

'ਕਿਉਂ ਅਜ ਕੋਈ ਕਸਰ ਰਹਿ ਗਈ ਏ ਸਲਾਹ ਵਿਚ।'

20.