੬
ਬੰਬੇ ਮੇਲ ਦਿਲੀ ਤੋਂ ਬੰਬਈ ਲਈ ਤੁਰੀ। ਮੈਂ ਤੇ ਕਰਤਾਰ ਸਿੰਘ ਹੁਣ ਪਤੀ ਪਤਨੀ ਦੇ ਰੂਪ ਵਿਚ ਸਾਂ। ਮਾਪੇ ਛੱਡ ਕੇ ਭਜਣ ਦਾ ਦੁਖ ਕਦੇ ਕਦੇ ਦਿਲ ਵਿਚ ਹਲਕੀ ਜਿਹੀ ਚੀਸ ਪੈਦਾ ਕਰਦਾ ਸੀ ਪਰ ਇਹ ਸਭ ਕੁਝ ਕਰਤਾਰ ਸਿੰਘ ਵਲ ਵੇਖ ਕੇ ਖਤਮ ਹੋ ਜਾਂਦਾ ਸੀ। ਉਹਦੀ ਸੁੰਦਰਤਾ, ਜਵਾਨੀ ਤੇ ਅਮੀਰੀ ਨੇ ਮੈਨੂੰ ਮੋਹ ਲਿਆ ਸੀ। ਨਾਲੇ ਹੁਣ ਬਾਕੀ ਕੋਈ ਗੱਲ ਨਹੀਂ ਸੀ ਰਹਿ ਗਈ, ਇਸ ਲਈ ਮੈਂ ਸਮਝਦੀ ਸੀ, ਜੋ ਕੁਝ ਹੋਣਾ ਸੀ ਉਹ ਚੁਕਿਆ ਹੈ। ਹੁਣ ਕਿਉਂ ਨਾ ਇਕ ਮਿਕ ਹੋ ਕੇ ਜੀਵਨ ਦਾ ਆਨਦ ਮਾਣਿਆ ਜਾਵੇ। ਕਰਤਾਰ ਸਿੰਘ ਗੱਡੀ ਦੇ ਚਲਦੇ ਹੀ ਸੌਂ ਗਿਆ ਸੀ ਪਰ ਮੈਨੂੰ ਕੋਈ ਨੀਂਦਰ ਨਹੀਂ ਸੀ ਆਈ ਹੋਈ। ਨਵੀਂ ਦਿੱਲੀ ਦੇ ਸਟੇਸ਼ਨ ਤੋਂ ਮੈਂ ਕੁਝ ਫਿਲਮੀ ਰਸਾਲੇ ਖਰੀਦ ਲਏ ਸਨ, ਇਸ ਲਈ ਵਾਧੂ ਸੋਚਾਂ ਵਿਚੋਂ ਨਿਕਲਣ ਲਈ ਮੈਂ ਉਹਨਾਂ ਦਾ ਸਾਥ ਮਾਨਣ ਦਾ ਫੈਸਲਾ ਕੀਤਾ ਅਤੇ ਹਿੰਦੀ ਦਾ ਚਿਤਰਾ ਖੋਹਲ ਕੇ ਪੜ੍ਹਨ ਲਗੀ ਮੀਨਾ ਕੁਮਾਰੀ ਉਹਦੇ ਪਤੀ ਕਮਾਲ ਅਮਰੋਹੀ ਦੇ ਝਗੜੇ ਦੀ ਖ਼ਬਰ ਦੇ ਨਾਲ ਉਹ ਪਰਦੇ ਵਿੱਚ ਇਕਖਬਰ ਮੀਨਾਕੁਮਾਰੀ ਦੀ ਇਹ ਭੀ ਸੀ ਕਿ ਉਸਦੇ ਘਰ ਚੋਰੀ ਹੋਈ, ਚੋਰੀ ਹੋਏ ਦੋ ਲਖ ਰੁਪੈ ਦੇ ਨੋਟ ਪੁਲੀਸ ਨੇ ਚੋਰ ਗ੍ਰਿਫਤਾਰ ਕਰ ਕੇ ਬਰਾਮਦ ਕਰ ਲਏ, ਪਰ ਮਹਿਕਮ ਇੰੰਕਮ ਟੈਕਸ ਵਾਲੇ ਕਹਿੰਦੇ ਹਨ ਕਿ ਇਹ ਬਲੈਕ ਮਨੀ ਹੈ। ਇਹ ਬਲੈਕ ਮਨੀ ਕੀ ਹੁੰਦੀ ਹੈ, ਇਸ
25.