ਸਮੱਗਰੀ 'ਤੇ ਜਾਓ

ਪੰਨਾ:ਫ਼ਿਲਮ ਕਲਾ.pdf/30

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਖਾਨੇ ਜਾ ਕੇ ਕਪੜੇ ਬਦਲ ਲਉ। ਸਟੇਸ਼ਨ ਤੇ ਸ਼ਾਇਦ ਕੰਪਨੀ ਵਾਲੇ ਲੈਣ ਲਈ ਆਏ ਹੋਣਗੇ। ‘ਕਿਵੇਂ ਕੋਈ ਤਾਰ ਤਾਂ ਤੁਸੀ ਦਿਤੀ ਨਹੀਂ ਫੇਰ ਉਹ ਕਿਸ ਤਰ੍ਹਾਂ ਜਾਚ ਲੈਣਗੇ ਕਿ ਅਸੀਂ ਆ ਰਹੇ ਹਾਂ।' ਮੈਂ ਕਿਹਾ ਤੇ ਉਹਨਾਂ ਮੇਰੀ ਇਸ ਗੱਲ ਦਾ ਕੋਈ ਉਤਰ ਨਾ ਦਿੱਤਾ। ਉਹ ਇਸ ਸਮੇਂ ਆਪਣਾ ਬਿਸਤਰਾ ਸੰਭਾਲ ਕੇ ਬੰਨ੍ਹਦਾ ਪਿਆ ਸੀ। ਮੈਂ ਗੁਸਲਖਾਨੇ ਵਿਚ ਚਲੀ ਗਈ। ਉਹ ਮੇਰਾ ਇਕ ਨਵਾਂ ਸੂਟ ਪਹਿਲਾਂ ਹੀ ਉਹਦੇ ਅੰਦਰ ਹੀ ਟੰਗ ਆਇਆ ਸੀ, ਅਤੇ ਰੱਖ ਆਇਆ ਕੰਘਾ ਅਤੇ ਸ਼ਿੰਗਾਰ ਦਾ ਹਰ ਸਮਾਨ ਵੀ। ਮੈਨੂੰ ਇਹ ਸਭ ਕੁਝ ਵੇਖ ਕੇ ਹਾਸਾ ਆ ਗਿਆ। 'ਕਿਤਨਾ ਚੰਗਾ ਹੈ ਕਰਤਾਰ ਸਿੰਘ, ਮੇਰੇ ਮੂੰਹੋਂ ਨਿਕਲਿਆ ਅਤੇ ਮੈਂ ਆਪਣੇ ਆਪ ਕਪੜੇ ਬਦਲਣ ਵਿਚ ਰੁਝ ਗਈ। ਕਪੜੇ ਬਦਲ ਕੇ ਤੇ ਹਲਕਾ ਜਿਹਾ ਮੇਕ-ਅੱਪ ਕਰਕੇ ਜਦ ਮੈਂ ਬਾਹਰ ਆਈ ਤਾਂ ਗੱਡੀ ਪਲੇਟ ਫਾਰਮ ਵਿਚ ਦਾਖਲ ਹੋ ਰਹੀ ਸੀ ਤੇ ਕਰਤਾਰ ਸਿੰਘ ਦਰਵਾਜ਼ਾ ਖੋਹਲਕੇ ਬਾਹਰ ਤਕ ਰਿਹਾ ਸੀ। ਗੱਡੀ ਖੜੇ ਹੁੰਦੇ ਹੀ ਦੋ ਕੁਲੀ ਦੌੜ ਕੇ ਅਸਾਡੇ ਕਮਰੇ ਵਿਚ ਆ ਵੜੇ। ਉਨ੍ਹਾਂ ਨੂੰ ਜਦ ਅਸੀਂ ਸਮਾਨ ਚੁਕਾ ਕੇ ਪਲੇਟ ਫਾਰਮ ਤੇ ਉਤਰੇ ਤਾਂ ਸਾਡਾ ਸਵਾਗਤ ਕਰਨ ਵਾਲੇ ਆਣ ਅਸਾਡੇ ਦੁਆਲੇ ਹੋਏ। ਇਹ ਕਿਸੇ ਫਿਲਮ ਕੰਪਨੀ ਵਲੋਂ ਨਹੀ ਸੀ ਆਏ ਸਗੋਂ ਪੁਲੀਸ ਵਾਲੇ ਸਨ ਕਰਤਾਰ ਸਿੰਘ ਵਲ ਵੇਖਦੇ ਹੋਏ ਇਕ ਇਨਸਪੈਕਟਰ ਨੇ ਕਿਹਾ,ਤੂੰ ਇਸ ਕੁੜੀ ਨੂੰ ਕੱਢ ਕੇ ਲਿਆਇਆ ਏਂਂ। ਕਰਤਾਰ ਸਿੰਘ ਕੁਝ ਨਹੀਂ ਬੋਲਿਆ ਤੇ ਮੇਰੇ ਪੈਰਾਂ ਹੇਠੋਂਂ ਜ਼ਮੀਨ ਨਿਕਲ ਗਈ। ਮੈਂ ਯਤਨ ਕਰਨ ਤੇ ਵੀ ਕੁਝ ਨਾ ਕਹਿ ਸਕੀ ਅਤੇ ਉਹ ਅਸਾਨੂੰ ਰੇਲਵੇ ਪੁਲੀਸ ਚੌਂਕੀ ਵਿਚ ਲੈ ਗਏ।


*

28.