ਪੰਨਾ:ਫ਼ਿਲਮ ਕਲਾ.pdf/31

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਪੁਲੀਸ ਦੀ ਚੌਕੀ ਵਿਚ ਉਹਨਾਂ ਅਸਾਨੂੰ ਹਵਾਲਾਤ ਵਿਚ ਬੰਦ ਨਹੀਂ ਕੀਤਾ ਅਤੇ ਇਕ ਅਜਿਹੇ ਕਮਰੇ ਵਿਚ ਬਿਠਾਲ ਦਿਤਾ ਕਿ ਜਿਥੋਂ ਮੋਟੀਆਂ ਮੋਟੀਆਂ ਸੀਖਾਂ ਵਾਲੀ ਹਵਾਲਾਤ ਸਾਫ ਨਜ਼ਰ ਆ ਰਹੀ ਸੀ, ਉਸ ਦੇ ਅੰਦਰ ਚਾਰ ਪੰਜ ਆਦਮੀ ਬੰਦ ਸਨ ਅਤੇ ਉਹ ਇਸ ਤਰਾਂ ਨਾਲ ਅਸਾਡੀ ਵਲ ਦੇਖ ਰਹੇ ਸਨ ਜਿਵੇਂ ਵਾੜ ਦੇ ਵਿਚੋਂ ਬਾਗੜ ਬਿਲਾ ਵੇਖਦਾ ਹੈ।

‘ਮੈਂ ਕਰਤਾਰ ਸਿੰਘ ਨੂੰ ਕਿਹਾ, 'ਅਸੀਂ ਕੀ ਗੁਨਾਹ ਕੀਤਾ ਹੈ।'

‘ਕੁਝ ਵੀ ਨਹੀਂ, ਜਪਦ ਹੈ ਤੇਰੇ ਪਿਤਾ ਨੇ ਇਥੇ ਤਾਰ ਦੇ ਦਿਤੀ ਹੈ।'

'ਉਸ ਨੇ ਹੌਲੀ ਜਿਹੀ ਕਿਹਾ, ਉਹਦੇ ਲਹਿਜੇ ਵਿਚੋਂ ਮੈਨੂੰ ਨਿਰਾਸਤਾ ਦਿਸੀ, ਮੈਨੂੰ ਉਹ ਪਹਿਲੀ ਵਾਰ ਬੁਜ਼ਦਿਲ ਜਾਪਿਆ। ਉਹਦੀ ਬੁਜ਼ਦਿਲੀ ਤੋਂ ਮੇਰੇ ਹਿਰਦੇ ਵਿਚ ਬਹਾਦੁਰੀ ਨੇ ਜਨਮ ਲਿਆ ਮੈਂ ਛਾਤੀ ਤੇ ਹੱਥ ਮਾਰ ਕੇ ਆਖਿਆ, 'ਇਹ ਅਸਾਡਾ ਕੁਝ ਵੀ ਨਹੀਂ ਬਿਗਾੜ ਸਕਦੇ।'

ਇਹ ਗਲ ਪੁਲੀਸ ਦੇ ਇਕ ਥਾਣੇਦਾਰ ਨੇ ਭੀ ਸੁਣੀ ਕਿ ਜੋ ਹਵਾਲਾਤ ਦੇ ਸਾਹਮਣੇ ਖੜਾ ਸੀ,ਉਸਨੇ ਭੇਦ ਭਰੀਆਂ ਨਿਗਾਹਾਂ ਨਾਲ ਮੇਰੀ ਵਲ ਵੇਖਿਆ ਤੇ ਫੇਰ ਕਰਤਾਰ ਸਿੰਘ ਨੂੰ ਸੰਬੋਧਨ ਕਰਕੇ ਆਖਣ ਲਗਾ 'ਚਲੋ ਦੂਸਰੇ ਕਮਰੇ ਵਿਚ ਉਥੇ ਇਨਸਪੈਕਟ੍ਰ ਨੇ ਤੁਹਾਡੇ ਬਿਆਨ ਲੈਣੇ ਹਨ, ਉਹ ਉਠਿਆ ਤੇ ਉਸ ਨਾਲ ਮੈਂ ਭੀ ਉਠ ਖੜੀ ਹੋਈ।

'ਤੁਸੀਂ ਬੈਠ।' ਥਾਣੇਦਾਰ ਨੇ ਮੇਰੇ ਵੱਲ ਵੇਖਦੇ ਹੋਏ ਆਖਿਆ।

'ਕਿਉਂ ਸਚ' ਮੈਂ ਰਤਾ ਕੁ ਤਲਖ ਲਹਿਜੇ ਕਿਹਾ।

29.