ਪੰਨਾ:ਫ਼ਿਲਮ ਕਲਾ.pdf/32

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

'ਤੇਰੇ ਬਿਆਨ ਵਖਰੇ ਲਏ ਜਾਣਗੇ।' ਉਸ ਨੇ ਗਲ ਮੋੜੀ।
'ਕੀ ਬਿਆਨ ਲੈਣੇ ਹਨ ਅਸੀਂ ਪਤੀ ਪਤਨੀ ਹਾਂ ਅਤੇ ਵਿਆਹ ਹੋਇਆ ਹੈ। ਅਸਾਨੂੰ ਰੋਕਣਾ ਮਹਿੰਗਾ ਪਵੇਗਾ ਤੁਹਾਨੂੰ ਰਤਾ ਕੁ ਰੋਹਬੀਲੇ ਲਹਿਜੇ ਵਿਚ ਆਖਿਆ। ਮਤਲਬ ਮੇਰਾ ਕਰਤਾਰ ਸਿੰਘ ਨੂੰ ਸਮਝਾਉਣਾ ਸੀ, ਤਾਂ ਕਿ ਅਸਾਡੇ ਬਿਆਨ ਵਖ ਵਖ ਹੋ ਜਾਣ।
‘ਬੜੀ ਚਾਲਾਕ ਏਂਂ।'
ਥਾਣੇਦਾਰ ਮੇਰੀ ਵਲ ਵੇਖਕੇ ਮੁਸਕਰਾਉਂਦਾ ਹੋਇਆ ਬੋਲਿਆ।
'ਇਸ ਵਿਚ ਚਲਾਕੀ ਕਿਹੜੀ ਹੈ। ਚੌਥ ਅਸੀਂ ਲੁਧਿਆਣੇ ਗੁਰਦਵਾਰੇ ਗੁਰੂ ਗਰੰਥ ਸਾਹਿਬਦੀ ਹਜ਼ੂਰੀ ਵਿਚ ਚਾਰ ਲਾਵਾਂ ਲਈਆਂ ਹਨ। ਬਾਬਾ ਸੰਤ ਸਿੰਘ ਗਰੰਥੀ ਨੇ ਅਸਾਡਾ ਅਨੰਦ ਪੜ੍ਹਾਇਆ।
ਮੈਂ ਕਹਿੰਦੀ ਗਈ।
ਥਾਣੇਦਾਰ ਕਰਤਾਰ ਸਿੰਘ ਨੂੰ ਲੈ ਗਿਆ, ਉਹ ਉਹਨੂੰ ਦੂਜੇ ਕਮਰੇ ਵਿਚ ਛਡ ਕੇ ਫੇਰ ਮੇਰੇ ਕੋਲ ਆ ਗਿਆ ਤੇ ਬੋਲਿਆ ਬੜੀ ਸਮਝਦਾਰ ਏਂਂ ਪ੍ਰਦੇਸ ਵਿਚ ਸਮਝ ਤੇ ਸਿਆਣਪ ਹੀ ਆਉਂਦੀ ਹੈ।' ਉਸਨੇ ਮੇਰੇ ਸਾਹਮਣੇ ਖੜੇ ਹੁੰਦੇ ਹੋਏ ਕਿਹਾ ਅਤੇ ਮੈਂ ਉਠ ਕੇ ਖੜੀ ਹੋ ਗਈ।
'ਕੀ ਮਤਲਬ ਹੈ ਤੁਹਾਡਾ?' ਮੈਂ ਪੁਛਿਆ।
'ਤੇਰਾ ਨਾਮ ਦਿਲਜੀਤ ਹੈ ਨਾ, ਤੂੰ ਇਹਦੇ ਨਾਲ ਨਿਕਲ ਕੇ ਆਈ ਏਂਂ। ਲੁਧਿਆਨਿਉਂ ਵਾਇਰਲੈਸ ਆਈ ਏ ਕਿ ਤੂੰ ਬਦ ਤੇ ਸਮੱਗਲਰੀ ਕਰਦੀ ਏਂ।' ਉਸ ਨੇ ਮੇਰੇ ਪੈਰਾਂ ਹੇਠੋਂ ਮਿਟੀ ਕੱਢਣ ਲਈ ਆਖਿਆ, 'ਫੇਰ?' ਮੈਂ ਹੌਲੀ ਜਿਹੀ ਪੁਛਿਆ।
'ਅਸਾਨੂੰ ਰਾਜ਼ੀ ਕਰੋ ਤਾਂ ਵਾਲ ਵਿੰਗਾ ਨਹੀਂ ਹੋਵੇਗਾ ਭੇਦ ਭਰੇ ਲਹਿਜੇ ਵਿਚ ਆਖਿਆ।
‘ਰੁਪਏ ਚਾਹੀਦੇ ਹਨ, ਕਿਤਨੇ?' ਮੈਂ ਵੀ ਉਹਦੇ ਲਹਿਜੇ ਹੀ ਗੱਲ ਮੋੜੀ।

30.