ਪੰਨਾ:ਫ਼ਿਲਮ ਕਲਾ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਰੁਪਿਆਂ ਦੀ ਗਲ ਤਾਂ ਕਰਤਾਰ ਸਿੰਘ ਨਾਲ ਹੋਵੇਗੀ। ਤੇਰੇ ਕੋਲ ਤਾਂ ਹੁਸਨ ਤੇ ਜਵਾਨੀ ਹੀ ਏ।' ਉਹ ਲਲਚਾਈਆਂ ਹੋਈਆਂ ਨਿਗਾਹਾਂ ਨਾਲ ਵੇਖਦਾ ਹੋਇਆ ਬੋਲਿਆ। 'ਫੇਰ ਮੇਰੇ ਤੇ ਕੋਈ ਇਲਜਾਮ ਨਹੀਂ ਰਹਗਾ?' ਮੈਂ ਸਵਾਲ ਕਰ ਦਿਤਾ।

'ਬਿਲਕੁਲ ਕੋਈ ਨਹੀਂ, ਸਗੋਂ ਜਦ ਤਕ ਤੂੰ ਬੰਬਈ ਰਹੇਂਂਗੀ। ਅਸੀ ਤੇਰੇ ਬਦਾਮ ਗੁਲਾਮ ਹੋਕੇ ਕੰਮ ਕਰਾਂਗੇ।' ਉਹ ਬੋਲਿਆ।
ਸ਼ੱਟ ਅਪ। ਜ਼ਬਾਨ ਬੰਦ ਰਖ। ਬਕਵਾਸ ਕੀਤੀ ਤਾਂ ਜ਼ਬਾਨ ਖਿਚ ਲਵਾਂਗੀ। ਤੈਨੂੰ ਸ਼ਰਮ ਨਹੀਂ ਆਉਂਦੀ ਇਕ ਕੁੜੀ ਨਾਲ ਇਸ ਤਰਾਂ ਦੀਆਂ ਗਲਾਂ ਕਰਦੇ ਹੋਏ।' ਮੈਂ ਇਹ ਗੱਲਾਂ ਇਤਨੇ ਜ਼ੋਰ ਨਾਲ ਕਹੀਆਂ ਕਿ ਸਾਹਮਣੇ ਹਵਾਲਾਤ ਵਿਚ ਬੰਦ ਹਵਾਲਾਤੀਆਂ ਦੇ ਪਹਿਰੇ ਖੜੇ ਸਿਪਾਹੀ ਨੇ ਭੀ ਸੁਣ ਲਈਆਂ। ਨਾਲ ਦੇ ਕਮਰੇ ਵਿਚ ਬੈਠਾ ਇਨਸਪੈਕਟਰ ਤੇ ਉਸਦੇ ਸਾਹਮਣੇ ਖੜੇ ਕਰਤਾਰ ਸਿੰਘ ਨੇ ਭੀ ਸੁਣ ਲਈਆਂ। ਮੈਂ ਹੋਰ ਉਚੀ ਉਚੀ ਬੋਲਣਾ ਤੇ ਰੋਣਾ ਸ਼ੁਰੂ ਕਰ ਦਿਤਾ। ਚੀਕਾਂ ਮਾਰ ਮਾਰ ਕੇ ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਰੋਈ।
'ਕੀ ਮਾਮਲਾ ਹੈ।' ਇਨਸਪੈਕਟਰ, ਨ ਉਸ ਕਮਰੇ ਵਿਚ ਆਉਂਦੇ ਹੋਏ ਪੁਛਿਆ। 'ਇਹ ਮੇਰੀ ਇਜ਼ਤ ਮੰਗਦਾ ਹੈ। ਤੁਹਾਡੇ ਥਾਣੇ ਵਿਚ ਏਹੋ ਹੀ ਲੁਚਪੁਣਾ ਹੁੰਦਾ ਹੈ, ਸ਼ਰਮ ਨਹੀਂ ਆਉਂਦੀ ਤੁਹਾਨੂੰ।' ਮੈਂ ਹਟਕੋਰੇ ਲੈ ਲੈ ਕੇ ਇਹ ਕਹਿੰਦੀ ਚਲੀ ਗਈ।
'ਇਨਸਪੈਕਟਰ ਨੇ ਥਾਣੇਦਾਰ ਵਲ ਘੂਰੀ ਵਟ ਕੇ ਵੇਖਿਆ ਤੇ ਉਹ ਉਥੋਂ ਖਿਸਕ ਗਿਆ।
'ਵਖਿਆ ਕਿਸ ਤਰ੍ਹਾਂ ਪਾਪ ਕੰਬੇ ਹਨ, ਪਾਪ ਕੰਬੇ ਹਨ ਪਾਪੀ ਦੇ, ਖੜਾ ਭੀ ਨਹੀਂ ਰਹਿ ਸਕਿਆ ਏਥ।' ਪਹਿਲਾਂ ਵਾਂਗ ਹੀ ਮੈਂ ਫੇਰ ਆਖਿਆ।
'ਚੁਪ ਰਹਿ, ਇਹ ਦਸ ਤੂੰ ਉਧਲ ਕੇ ਆਈ ਏਂਂ ਕਿ ਨਹੀਂ? ਇਨਸਪੈਕਟਰ ਨੇ ਮੇਰੀ ਗਲ ਨੂੰ ਰੋਹਬ ਨਾਲ ਦਬਾਉਣ ਲਈ ਕਿਹਾ।
'ਕੌਣ ਖਸਮਾਂ ਖਾਣਾਂ ਕਹਿੰਦਾ ਹੈ ਅਸਾਡਾ ਵਿਆਹ ਹੋਇਆਂ

31.