ਪੰਨਾ:ਫ਼ਿਲਮ ਕਲਾ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ ਮੈਂ' ਬਾਲਗ ਹਾਂ, ਕੌਣ ਰੋਕਣ ਵਾਲਾ ਜਮਿਆ ਹੈ ਮੈਨੂੰ, ਤੂੰ ਇਹ ਦਸ ਕਿ ਇਸ ਲੁਚੇ ਥਾਣੇਦਾਰ ਦਾ ਕੀ ਇਲਾਜ ਕਰਦਾ ਏਂਂ। ਮੈਂ ਇਟ ਦੀ ਜਵਾਬ ਪੱਥਰ ਨਾਲ ਦਿੰਦੇ ਹੋਏ ਕਿਹਾ। 'ਤੂੰ ਬਾਲਗ ਏਂਂ ਇਸ ਗਲ ਦਾ ਸਬੂਤ? ਤੇਰੀ ਉਮਰ ਤਾਂ ਪੰਦਰਾਂ ਸੋਲਾਂ ਸਾਲਾਂ ਦੀ ਏ ਸਿਰਫ ਉਸ ਨੇ ਆਖਿਆ।

ਮੈਂ ਆਪਣਾ ਪਰਸ ਖੋਹਲਕੇ ਆਪਣਾ ਮੈਟਰਿਕ ਦਾ ਸਰਟੀਫਿਕੇਟ ਕਢ ਲਿਆ ਅਤੇ ਜਨਮ ਦੀ ਤਾਰੀਖ ਉਹਨੂੰ ਵਿਖਾਉਂਦੀ ਹੋਈ ਬੋਲੀ—'ਇਹ ਵੇਖ ਮੇਰੀ ਉਮਰ ੧੯ ਸਾਲ ਤੇ ੧੩ ਦਿਨ ਬਣਦੀ ਏ ਕਿਨਹੀਂ? ਮੈਂ ਤੁਹਾਡੀ ਵਡੇ ਅਫਸਰਾਂ ਕੋਲ ਸ਼ਕਾਇਤ ਕਰਾਂਗੀ। ਉਸ ਗੁੰਡੇ ਥਾਣੇਦਾਰ ਦੀ ਕਰਤੂਤ ਦਸਾਂਗੀ ਕਚਹਿਰੀ ਵਿਚ ਜਾ ਕੇ। ਚਲੋ ਕਰੋ, ਮੈਨੂੰ ਪੇਸ਼ ਜਿਹੜੀ ਕਚਹਿਰੀ ਵਿਚ ਕਰਨਾ ਹੈ।' ਮੈਂ ਹਟਕੋਰੇ ਲੈਕੇ ਆਖਦੀ ਚਲੀ ਗਈ। ਇਸ ਤੋਂ ਇਨਸਪੈਕਟਰ ਵੀ ਜਰਕਿਆ। ਉਸ ਨੇ ਕਿਹਾ-ਜੇਕਰ ਤੇਰੀ ਉਮਰ ੧੮ ਸਾਲ ਤੋਂ ਉਤੇ ਹੈ ਤਾਂ ਜਾ ਸਕਦੇ ਹੋ।’ ਅਤੇ ਉਹ ਚੁਪ ਚਾਪ ਬਾਹਰ ਨਿਕਲ ਗਿਆ। ਆਪਣੀ ਇਸ ਵੱਡੀ ਜਿੱਤ ਦੀ ਮੈਨੂੰ ਬੇਹਦ ਖੁਸ਼ੀ ਹੋਈ। ਆਪਣਾ ਸਾਮਾਨ ਸੰਭਾਲ ਕੇ ਪੁਲਸ ਦੀ ਚੌਕੀ ਤੋਂ ਬਾਹਰ ਨਿਕਲੇ। ਕਰਤਾਰ ਸਿੰਘ ਨੇ ਮੇਰੀ ਬਹਾਦਰੀ ਦੀ ਤਰੀਫ ਕੀਤੀ ਤੇ ਮੈਨੂੰ ਆਪਣੇ ਆਪ ਤੇ ਫਖਰ ਹੋਣ ਲਗਾ।



ਥਾਣੇ ਤੋਂ ਨਿਕਲਕੇ ਅਸੀਂ ਹੋਟਲ ਵਿਚ ਪੁਜੇ ਤੇ ਉਥੇ ਪੁਜਦੇ ਹੀ ਕਰਤਾਰ ਸਿੰਘ ਨਾਲ ਮੇਰੀ ਝੜਪ ਹੋ ਗਈ। ਭਾਵ ਹੋਟਲ ਦੇ ਦੋ ਕਮਰਿਆਂ ਦਾ ਅਲੱਗ ਥਲੱਗ ਫਲੈਟ ਉਸ ਨੇ ਸੰਭਾਲ ਲਿਆ ਸੀ। ਪਰੰਤੂ ਮੈਨੂੰ ਇਹ ਬਿਲਕੁਲ ਹੀ ਚੰਗਾ ਨਹੀਂ ਲਗਾ। ਮੈਂ ਕਿਹਾ-'ਏਹ ਕੀ ਹਮਾਕਤ ਹੈ, ਕੀ ਏਥੇ ਤੇਰਾ ਕੋਈ ਘਰ ਘਾਟ ਨਹੀਂ ਹੈ ਕਿ ਜੋ

32.