ਹੋਇਆ ਸਾਫ ਵਿਖਾਈ ਦੇ ਰਿਹਾ ਸੀ।
'ਜੈ ਹਿੰਦ' ਕਹਿੰਦਾ ਹੋਇਆ ਉਹ ਕਰਤਾਰ ਸਿੰਘ ਦੇ ਨਾਲਹੀ ਬੈਠ ਗਿਆ ਅਤੇ ਆਪਣੀ ਬਾਂਹ ਉਹਦੇ ਲੱਕ ਦਵਾਲੇ ਵਲ ਲਈ।
'ਆ ਗਏ ਮਸਟਰ ਕੱਟੂ।' ਕਰਤਾਰ ਸਿੰਘ ਨੇ ਉਹਦਾ ਹਥ ਅਪਣੇ ਹਥ ਵਿਚ ਲੈਂਦੇ ਹੋਏ ਆਖਿਆ।
'ਆ ਗਏ, ਤੁਹਾਡਾ ਹੁਕਮ ਹੋਵੇ ਤਾਂ ਕਿਉਂ ਨਾ ਆਈਏ। ਇਹ ਠੀਕ ਰਹਿਣਗੇ ਆਪਣੀ ਨਵੀਂ ਫਿਲਮ ਵਿਚ, ਕੀ ਨਾਮ ਏ ਇਹਨਾਂ ਦਾ।'
'ਨਾਮ ਤਾਂ ਇਹਨਾਂ ਦਾ ਦਿਲਜੀਤ ਹੈ ਪਰ ਬਦਲਣਾ ਹੀ ਪਵੇਗਾ ਫਿਲਮੀ ਸੰਸਾਰ ਲਈ।' ਕਰਤਾਰ ਸਿੰਘ ਨੇ ਕਿਹਾ।
'ਨਹੀਂ ਕਮਾਲ ਦਾ ਨਾਮ ਹੈ, ਕੁਲਦੀਪ ਦੀ ਘਾਟ ਪੂਰੀ ਹੋ ਜਾਵੇਗੀ’ ਕੱਟੂ ਨੇ ਕਿਹਾ। ਮੈਨੂੰ ਚੇਤੇ ਆ ਗਿਆ ਕਿ ਇਸ ਨਾਮ ਦੀ ਭੀ ਫਿਲਮ ਐਕਟਰ ਹੁੰਦੀ ਸੀ ਇਕ।
'ਨਹੀਂ ਮੈਂ ਤਾਂ ਜ਼ਰੂਰ ਬਦਲਾਂਗੀ।' ਮੈਂ ਉਹਨਾਂ ਦੀਆਂ ਗੱਲ ਵਿਚ ਦਖਲ ਦੇਂਂਦੇ ਹੋਏ ਕਿਹਾ।
'ਠੀਕ ਹੈ ਠੀਕ ਹੈ, ਜ਼ਰੂਰ ਬਦਲਣਾ ਚਾਹੀਦਾ ਹੈ।' ਮਿਸਟਰ ਕਟੂ ਨੇ ਝਟ ਹੀ ਮੇਰੀ ਹਾਂ ਵਿਚ ਹਾਂ ਮਿਲਾਉਂਦੇ ਹੋਏ ਕਿਹਾ -'ਮੈਂ ਨਵਾਂ ਨਾਮ ਸੋਚ ਰਖਾਂਗਾ। ਰਾਤ ਦੀ ਰੋਟੀ ਰਹੀ।'
'ਹਾਂ ਹਾਂ, ਜ਼ਰੂਰ, ਬਸ ਇਹ ਸਮਝ ਲਓ ਕਿ ਅਸਮਾਨ ਦੇ ਸਤਾਰੇ ਵਾਂਗ ਚਮਕਾ ਦੇਣਾ ਹੈ ਇਹਨਾਂ ਨੂੰ।' ਕਰਤਾਰ ਸਿੰਘ ਨੇ ਕਿਹਾ ਅਤੇ ਇਸ ਗਲ ਦਾ ਤਕੜਾ ਭਰੋਸਾ ਦਿਵਾਕੇ ਕੱਟੂ ਚਲਿਆ ਗਿਆ।
੯
ਬੰਬਈ ਬਿਜਲੀ ਦੀਆਂ ਬੱਤੀਆਂ ਨਾਲ ਦੀਵਾਲੀ ਦਾ ਨਜਾਰਾ ਪੇਸ਼ ਕਰ ਰਹੀ ਸੀ ਕਿ ਜਦ ਅਸੀਂ ਹੋਟਲ ਵਿਚੋਂ ਨਿਕਲੇ ਅਤੇ ਹੇਠਾਂ
35.