ਆ ਕੇ ਟੈਕਸੀ ਵਿਚ ਬੈਠ ਗਏ। ਹੇਠਲੀ ਮੰਜ਼ਲ ਵਿਚ ਕਾਉਂਟਰ ਤੇ ਬਠੇ ਹੋਏ ਮੈਨੇਜਰ ਨੇ ਮੈਨੂੰ ਇਉਂ ਵੇਖਿਆ ਕਿ ਜਿਸ ਤਰ੍ਹਾਂ ਖਾ ਹੀ ਜਾਣਾ ਹੁੰਦਾ ਹੈ। ਟੈਕਸੀ ਵਿਚ ਬੈਠਕੇ ਮੈਂ ਕਰਤਾਰ ਸਿੰਘ ਨੂੰ ਉਸਦੀ ਇਸ ਖਾ ਜਾਣ ਵਾਲੀ ਤਕਣੀ ਬਾਰੇ ਦੱਸਿਆ ਤਾਂ ਉਹ ਹਸ ਪਿਆ।
'ਹਸਣ ਦੀ ਇਸ ਵਿਚ ਕਿਹੜੀ ਗੱਲ ਹੈ?' ਮੈਂ ਉਹਦੀ ਬਹੁਯਾਈ ਤੇ ਚਿੜ ਕੇ ਆਖਿਆ।
'ਦਿਲਜੀਤ, ਤੂੰ ਇਤਨੀ ਸੋਹਣੀ ਹੈ ਕਿ ਕੋਈ ਭੀ ਲਲਚਾਹੋਈਆਂ ਨਿਗਾਹਾਂ ਨਾਲ ਵੇਖਣ ਬਿਨਾਂ ਨਹੀਂ ਰਹਿ ਸਕਦਾ,'ਉਸ ਨੇ ਮੇਰਾ ਹਥ ਆਪਣ ਹਥ ਵਿਚ ਲੇਕੇ ਕਿਹਾ।
'ਹੂੰ 'ਮੈਂ ਹੁੰਗਾਰਾ ਭਰਕੇ ਰਹਿ ਗਈ। ਦਿਲ ਵਿਚ ਸੋਚ ਰਹੀ ਸਾਂ ਕਿ ਕੀ ਸਚਮੁਚ ਹੀ ਬੜੀ ਹੀ ਸੋਹਣੀ ਹਾਂ।
'ਅਜੇ ਕੀ ਹੈ, ਜਦੋਂ ਕਿਸੇ ਫਿਲਮ ਵਿਚ ਹੀਰਨ ਦਾ ਰੋਲ ਅਦਾ ਕੀਤਾ, ਬੰਬਈ ਦੀਆਂ ਕੰਧਾਂ ਤੇਰੀਆਂ ਤਸਵੀਰਾਂ ਨਾਲ ਭਰ ਜਾਣਗੀਆਂ।' ਉਹਨੇ ਮੇਰੇ ਹਥ ਨੂੰ ਥੋੜਾ ਜਿਹਾ ਦਬਾਉਂਦੇ ਹੋਏ ਆਖਿਆ।
ਮੈਂ ਹਸ ਪਈ। ਮੈਂ ਇਸ ਗਲ ਤੇ ਫਖਰ ਹੋਇਆ ਕਿ ਸਚਮੁਚ ਹੀ ਮੈਂ ਇਕ ਪਰਮ ਰੂਪਵਤੀ ਹਾਂ। ਮੈਂ ਮਸਤ ਜਿਹੀ ਹੋ ਗਈ। ਇਉਂ ਕਿ ਜਿਸ ਤਰਾਂ ਸ਼ਰਾਬ ਪੀਤੀ ਹੋਈ ਹੋਵੇ। ਕਰਤਾਰ ਸਿੰਘ ਦੀ ਬਾਂਹ ਮੇਰੇ ਲੱਕ ਉਤੇ ਦੀ ਹੋਕੇ ਮੇਰੀ ਸੱਜੀ ਛਾਤੀ ਦੇ ਉਭਾਰ ਤੇ ਆ ਟਿਕੀ ਸੀ। ਇਹ ਮੈਨੂੰ ਮਾੜੀ ਨਹੀ ਸੀ ਲਗਦੀ। ਆਪਾ ਜੁ ਮੇਂ ਉਸ ਦੇ ਹਵਾਲੇ ਕਰ ਚੁਕੀ ਸੀ। ਉਹ ਮੇਰਾ ਪਤੀ ਸੀ। ਕੀ ਹੋਇਆ ਜੇ ਸ਼ਾਦੀ ਦੀ ਰਸਮ ਅਦਾ ਨਹੀਂ ਸੀ ਹੋਈ। ਅਸੀ ਦਿਲੋਂ ਇਕ ਦੂਜੇ ਦੇ ਹੋ ਚੁਕੇ ਸਾਂ। ਫਿਰ ਵਿਆਹ ਸਬੰਧੀ ਬਾਕੀ ਗਲ ਕਿਹੜੀ ਰਹਿ ਗਈ। ਮੇਂ ਉਹਦੇ ਉਪਰ ਉਲਰਕੇ ਆਪਣਾ ਸਾਰਾ ਭਾਰ ਉਹਦੇ ਤੇ ਸੁਟ ਦਿਤਾ। ਟੈਕਸੀ ਦੌੜੀ ਜਾ ਰਹੀ ਸੀ ਅਤੇ ਮੈਂ ਸਭ ਪਾਸਿਓ ਲਾਪਰ
36.